helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, SEP 15, 2025
ਏਅਰ ਫੋਰਸ ਸਟੇਸ਼ਨ ਬਠਿੰਡਾ 'ਚ CBI ਦੀ ਵੱਡੀ...
ਪਾਕਿਸਤਾਨ ਨੇ ਦਿੱਤੀ ਏਸ਼ੀਆ ਕੱਪ ਬਾਈਕਾਟ ਦੀ ਧਮਕੀ!...
1 ਕਰੋੜ ਨਾਬਾਲਗ ਕੁੜੀਆਂ ਨੂੰ ਲੱਗੇਗੀ HPV ਵੈਕਸੀਨ,...
ਮਹਿੰਦਰ ਸਿੰਘ ਕੇਪੀ ਦੇ ਪਰਿਵਾਰ ਨਾਲ ਦੁੱਖ਼ ਸਾਂਝਾ...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) — ਅੱਜ 11 ਅਕਤੂਬਰ ਨੂੰ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣਾ 78ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 11 ਅਕਤੂਬਰ 1942 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ 'ਚ ਹੋਇਆ। ਬਿੱਗ ਬੀ ਨੂੰ ਲਗਜ਼ਰੀ ਕਾਰਾਂ ਨਾਲ ਕਾਫ਼ੀ ਪਿਆਰ ਹੈ। ਉਨ੍ਹਾਂ ਕੋਲ ਲੈਂਡ ਰੋਵਰ ਆਟੋਬਾਇਓਗ੍ਰਾਫੀ, ਰਾਲਸ ਰਾਇਲ ਘੋਸਟ, ਮਰਸਡੀਜ਼ ਬੈਂਜ ਐੱਸ ਕਲਾਸ ਤੇ ਬੇਂਟਲੇ ਕੰਟੈਂਸਲ ਜੀ. ਟੀ. ਵਰਗੀਆਂ ਸ਼ਾਨਦਾਰ ਕਾਰਾਂ ਹਨ। ਅੱਜ ਤੁਹਾਨੂੰ ਇਸ ਖਬਰ ਰਾਹੀਂ ਉਨ੍ਹਾਂ ਦੇ ਕਾਲ ਕੁਲੈਕਸ਼ਨ ਤੇ ਉਨ੍ਹਾਂ ਦੀ ਕੀਮਤ ਬਾਰੇ ਦੱਸਣ ਜਾਣ ਰਹੇ ਹਾਂ, ਜੋ ਕਿ ਇਸ ਪ੍ਰਕਾਰ ਹੈ :- ਰੇਂਜ ਰੋਵਰ ਐੱਲ. ਯੂ. ਵੀ. ਨੂੰ ਬਿੱਗ ਬੀ ਨੇ ਕਸਟਮਾਈਜ਼ ਕਰਵਾਇਆ ਹੈ, ਮਤਲਬ ਇਸ 'ਚ ਆਪਣੀ ਪਸੰਦ ਦੇ ਹਿਸਾਬ ਨਾਲ ਬਦਲਾਅ ਕਰਵਾਏ ਹਨ। ਰੇਂਜ ਰੋਵਰ ਆਟੋਬਾਇਓਗ੍ਰਾਫੀ ਐੱਲ. ਡਬਲਯੂ. ਡੀ 'ਚ 4.4 ਲੀਟਰ ਦਾ V8 ਡੀਜਲ ਇੰਜਨ ਲੱਗਾ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ ਕਰੀਬ 49 ਲੱਖ ਰੁਪਏ ਹੈ। ਰੋਲਸ ਰਾਇਸ ਫੈਂਟਮ ਫਿਲਮ 'ਏਕਲਵਯ' 'ਚ ਅਮਿਤਾਭ ਬੱਚਨ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਵਿਧੁ ਵਿਨੋਦ ਚੋਪੜਾ ਨੇ ਉਨ੍ਹਾਂ ਨੂੰ ਇਹ ਕਾਰ ਤੋਹਫੇ ਵਜੋਂ ਦਿੱਤੀ ਸੀ। ਹੈਂਡਮੇਡ ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਰੋਲਸ ਰਾਇਸ ਦੀ ਫੈਂਟਮ ਕਲਾਸ ਤੇ ਸਟੇਟਸ ਨਾਲ ਜੋੜ ਕੇ ਦੇਖੀ ਜਾਣ ਵਾਲੀ ਕਾਰ ਹੈ। ਇਸ ਦੀ ਕੀਮਤ 4.0 ਕਰੋੜ ਤੋਂ 8.25 ਕਰੋੜ ਰੁਪਏ ਤੱਕ ਹੈ। ਮਿੰਨੀ ਕੂਪਰ ਜਦੋਂ ਅਮਿਤਾਭ ਬੱਚਨ ਦੇ ਬੰਗਲੇ ਦੀ ਪਾਰਕਿੰਗ 'ਚ ਚਮਚਮਾਤੀ ਮਿੰਨੀ ਕੂਪਰ ਦੇਖੀ ਗਈ ਤਾਂ ਅਫਵਾਹ ਉੱਡੀ ਸੀ ਕਿ ਅਭਿਸ਼ੇਕ-ਐਸ਼ਵਰਿਆ ਨੇ ਇਸ ਨੂੰ ਆਰਾਧਿਆ ਨੂੰ ਜਨਮਦਿਨ 'ਤੇ ਗਿਫਟ ਕੀਤੀ ਹੈ। ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਫੈਨਜ਼ ਨੂੰ ਦੱਸਿਆ ਕਿ ਇਸ ਕਾਰ ਦੇ ਰੂਪ 'ਚ ਗਿਫਟ ਅਭਿਸ਼ੇਕ ਨੇ ਮੈਨੂੰ ਕੀਤੀ ਹੈ। 'ਮਿੰਨੀ ਕੂਪਰ' ਦੀ ਕੀਮਤ 26.6 ਤੋਂ 29.9 ਲੱਖ ਦੇ ਵਿਚਕਾਰ ਹੈ। ਟੋਯੋਟਾ ਲੈਂਡ ਕਰੂਜ਼ਰ ਅਮਿਤਾਭ ਬੱਚਨ ਦੀ ਸ਼ਾਨ ਦੀ ਸਵਾਰੀ 'ਚ ਟੋਯੋਟਾ ਦੀ ਲੈਂਡ ਕਰੂਜ਼ਰ ਵੀ ਸ਼ਾਮਲ ਹੈ। ਇਸ ਦੀ ਕੀਮਤ 1.20 ਕਰੋੜ ਰੁਪਏ ਹੈ। ਮਰਸਡੀਜ਼ ਈ 240 ਮਰਸਡੀਜ਼ ਦੀ ਇਹ ਸਿਡੈਨ ਵੀ ਅਮਿਤਾਭ ਬੱਚਨ ਦੀ ਗਰਾਜ 'ਚ ਸ਼ਾਮਲ ਹੈ। ਇਸ ਦੀ ਸ਼ੁਰੂਆਤੀ ਕੀਮਤ ਕਰੀਬ 56 ਲੱਖ ਰੁਪਏ ਹੈ। ਬੈਂਟਲੀ ਕੰਟੀਨੈਂਟਲ ਜੀ ਟੀ ਅਮਿਤਾਭ ਬੱਚਨ ਦੇ ਗਰਾਜ 'ਚ ਇਹ ਲਗਜ਼ਰੀ ਕਾਰ ਸ਼ਾਮਲ ਹੈ। ਇਸ ਦੀ ਸ਼ੁਰੂਆਤੀ ਕੀਮਤ 4.04 ਕਰੋੜ ਹੈ। ਇਸ ਕਾਰ ਦੇ ਨਵੇਂ 6.0 ਲੀਟਰ ਵਰਜਨ ਦੀ ਸ਼ਮਤਾ 626PS ਹੈ।
ਕਈ ਹੋਰ ਲਗਜ਼ਰੀ ਕਾਰਾਂ ਇਨ੍ਹਾਂ ਸ਼ਾਨਦਾਰ ਕਾਰਾਂ ਤੋਂ ਇਲਾਵ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਗਰਾਜ 'ਚ ਹੋਰ ਵੀ ਬਿਹਤਰੀਨ ਕਾਰਾਂ ਸ਼ਾਮਲ ਹਨ। ਇਨ੍ਹਾਂ 'ਚ Mercedes SL500, Lexus LX470, BMW X5, BMW 7 Series ਤੇ Mercedes S320 ਵਰਗੀਆਂ ਕਾਰਾਂ ਸ਼ਾਮਲ ਹਨ।
B'Day Spl : 78 ਸਾਲ ਦੇ ਹੋਏ ਅਮਿਤਾਭ ਬੱਚਨ, ਸਿਰਫ਼ ਇਸ ਫ਼ਿਲਮ ਦੀ ਬਦੌਲਤ ਬਣੇ ਰਾਤੋਂ-ਰਾਤ ਸਟਾਰ
Stories You May Like
ਸਿਰਫ਼ 3 ਮਹੀਨਿਆਂ 'ਚ ਫੈਟੀ ਲਿਵਰ ਹੋਵੇਗਾ ਕੰਟਰੋਲ! ਡਾਇਟ 'ਚ ਸ਼ਾਮਲ ਕਰੋ ਇਹ 5...
ਜਲੰਧਰ ਵਾਲਿਆਂ ਲਈ ਅਹਿਮ ਖ਼ਬਰ! ਇਸ Main Chowk ਤੋਂ ਲੰਘਣ ਤੋਂ ਪਹਿਲਾਂ ਵਰਤਣ...
ਅੰਮ੍ਰਿਤਸਰ ਦੀ DC ਸਾਹਨੀ ਨੇ ਕੀਤਾ ਵੱਡਾ ਐਲਾਨ
ਹੁਸ਼ਿਆਰਪੁਰ ਤੋਂ ਬਾਅਦ ਜਲੰਧਰ 'ਚ ਪ੍ਰਵਾਸੀ ਨੇ ਕੁੜੀ ਨਾਲ ਕੀਤੀ ਸ਼ਰਮਨਾਕ ਹਰਕਤ,...
ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸੁਣਾਈ Good News ! ਜਲਦ ਗੂੰਜਣ ਵਾਲੀ ਹੈ ਬੱਚੇ...
ਵਿਦਿਆਰਥੀਆਂ ਦੀ ਜਾਨ ਨਾਲ ਖਿਲਵਾੜ, ਸੇਫ ਸਕੂਲ ਵਾਹਨ ਪਾਲਿਸੀ ਦੀ ਸ਼ਰੇਆਮ ਹੋਰ ਰਹੀ...
ਸਾਦਗੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਹੋਈ ਬੇਹੱਦ ਬੋਲਡ, Latest...
ਕੈਟਰਿੰਗ ’ਚ ਕਈ ਮੈਰਿਜ ਪੈਲੇਸ, ਹੋਟਲ ਤੇ ਰਿਜ਼ੋਰਟ ਕਰ ਰਹੇ GST ਦੀ ਚੋਰੀ!
ਦਫ਼ਤਰਾਂ 'ਚ ਔਰਤਾਂ ਨੂੰ ਕਿਉਂ ਲੱਗਦੀ ਹੈ ਪੁਰਸ਼ਾਂ ਨਾਲੋਂ ਵਧੇਰੇ ਠੰਡ ? ਸਾਹਮਣੇ...
ਦੁਬਈ ਤੋਂ ਡਿਪੋਰਟ ਕੀਤੇ 8 ਨੌਜਵਾਨਾਂ ਨੂੰ ਡਾ. ਓਬਰਾਏ ਨੇ ਘਰੀਂ ਪਹੁੰਚਾਇਆ
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਸਬੰਧੀ ਪਟਿਆਲਾ ਵਧੀਕ ਜ਼ਿਲ੍ਹਾ...
ਦੁਖਦ ਘਟਨਾ, ਚਾਰ ਧੀਆਂ ਦੇ ਪਿਓ ਦੀ ਹਾਦਸੇ 'ਚ ਮੌਤ, ਮਾਂ ਪਹਿਲਾਂ ਹੀ ਛੁੱਡ ਚੁੱਕੀ...
ਫਗਵਾੜਾ ਦੀ ਮਸ਼ਹੂਰ ਨਿੱਜੀ ਯੂਨੀਵਰਸਿਟੀ ਤੋਂ ਵੱਡੀ ਖ਼ਬਰ, ਇਸ ਹਾਲ 'ਚ ਬੀ-ਟੈੱਕ ਦੇ...
ਬੇਜ਼ੁਬਾਨ ਪਸ਼ੂਆਂ ’ਤੇ ਵੀ ਪਈ ਹੜ੍ਹਾਂ ਦੀ ਵੱਡੀ ਮਾਰ , ਦੁੱਧ ਉਤਪਾਦਨ ’ਚ 20...
ਪੰਜਾਬ ਪੁਲਸ ਵੱਡੀ ਕਾਰਵਾਈ, ਗੁਰੂ ਨਾਨਕ ਦੇਵ ਹਸਪਤਾਲ ਕੰਪਲੈਕਸ 'ਚ ਲੱਗੀਆਂ...
ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਬੀਮਾਰੀਆਂ ਨੇ ਪਾਇਆ ਘੇਰਾ, 3 ਹਾਜ਼ਰ ਲੋਕਾਂ...
ਜਲੰਧਰ 'ਚ DAV ਫਲਾਈਓਵਰ 'ਤੇ ਵਾਪਰਿਆ ਭਿਆਨਕ ਹਾਦਸਾ, ਬਾਈਕ ਸਵਾਰ ਦੀ ਤੜਫ਼-ਤੜਫ਼...
ਔਰਤਾਂ ਲਈ ਵੱਡੀ ਖੁਸ਼ਖ਼ਬਰੀ, ਖਾਤਿਆਂ ਵਿੱਚ ਆਉਣਗੇ 2500 ਰੁਪਏ, ਬਕਾਇਆ ਵੀ ਮਿਲੇਗਾ
Subscribe Now!