ਮੁੰਬਈ (ਬਿਊਰੋ)– ਮੱਧ ਪ੍ਰਦੇਸ਼ ਦੇ ਮੰਦਸੌਰ ਤੋਂ ਭਾਜਪਾ ਸੰਸਦ ਮੈਂਬਰ ਸੁਧੀਰ ਗੁਪਤਾ ਨੇ ਆਮਿਰ ਖ਼ਾਨ ਨੂੰ ਦੇਸ਼ ’ਚ ਜਨਸੰਖਿਆ ਅਸੰਤੁਲਨ ਲਈ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਨੇ ਆਪਣੇ ਬਿਆਨ ਨਾਲ ਵਿਵਾਦ ਖੜ੍ਹਾ ਕਰ ਦਿੱਤਾ ਹੈ। ਵਿਸ਼ਵ ਜਨਸੰਖਿਆ ਦਿਵਸ ਮੌਕੇ ਸੁਧੀਰ ਗੁਪਤਾ ਨੇ ਕਿਹਾ ਕਿ ਦਾਦਾ ਬਣਨ ਦੀ ਉਮਰ ’ਚ ਆਮਿਰ ਖ਼ਾਨ ਤੀਜੀ ਪਤਨੀ ਦੀ ਭਾਲ ਕਰ ਰਹੇ ਹਨ।
ਸੁਧੀਰ ਨੇ ਕਿਹਾ, ‘ਆਮਿਰ ਖ਼ਾਨ ਆਪਣੀ ਪਹਿਲੀ ਪਤਨੀ ਰੀਨਾ ਦੱਤਾ ਨੂੰ ਦੋ ਬੱਚਿਆਂ ਨਾਲ ਛੱਡ ਗਏ। ਕਿਰਨ ਰਾਓ ਇਕ ਬੱਚੇ ਨਾਲ ਤੇ ਹੁਣ ਦਾਦਾ ਬਣਨ ਦੀ ਉਮਰ ’ਚ ਤੀਜੀ ਪਤਨੀ ਦੀ ਭਾਲ ’ਚ ਹਨ।’
ਇਹ ਖ਼ਬਰ ਵੀ ਪੜ੍ਹੋ : ਅੰਬਰ ਧਾਲੀਵਾਲ ਦਾ ਬਿਕਨੀ ਵਾਲੀਆਂ ਤਸਵੀਰਾਂ ’ਤੇ ਮਾੜੇ ਕੁਮੈਂਟ ਕਰਨ ਵਾਲਿਆਂ ’ਤੇ ਫੁੱਟਿਆ ਗੁੱਸਾ, ਪੋਸਟ ਪਾ ਕੇ ਕੱਢੀ ਭੜਾਸ
ਭਾਜਪਾ ਨੇਤਾ ਨੇ ਕਿਹਾ, ‘ਖ਼ਾਨ ਵਰਗੇ ਲੋਕਾਂ ਕੋਲ ਅੰਡੇ ਵੇਚਣ ਤੋਂ ਇਲਾਵਾ ਨੌਕਰੀ ਲਈ ਕੋਈ ਦਿਮਾਗ ਨਹੀਂ ਹੈ।’ ਯਾਨੀ ਖ਼ਾਨ ਵਰਗੇ ਲੋਕਾਂ ਕੋਲ ਨੌਕਰੀ ਲਈ ਦਿਮਾਗ ਨਹੀਂ ਹੁੰਦਾ, ਉਹ ਸਿਰਫ ਅੰਡੇ ਹੀ ਵੇਚ ਸਕਦੇ ਹਨ।
ਪਿਛਲੇ ਹਫਤੇ ਆਮਿਰ ਖ਼ਾਨ ਤੇ ਉਸ ਦੀ ਪਤਨੀ ਕਿਰਨ ਰਾਓ ਨੇ ਇਕ ਸਾਂਝੇ ਬਿਆਨ ’ਚ ਆਪਣੇ ਤਲਾਕ ਦਾ ਐਲਾਨ ਕੀਤਾ ਸੀ। ਦੋਵੇਂ ਵਿਆਹ ਤੋਂ 15 ਸਾਲ ਬਾਅਦ ਅਲੱਗ ਹੋ ਗਏ ਤੇ ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਪਣੇ ਬੇਟੇ ਆਜ਼ਾਦ ਦੇ ਮਾਪੇ ਰਹਿਣਗੇ। ਆਮਿਰ ਤੇ ਕਿਰਨ ਨੇ 2005 ’ਚ ਵਿਆਹ ਕਰਵਾਇਆ ਸੀ।
ਨੋਟ– ਇਸ ਬਿਆਨ ਨੂੰ ਤੁਸੀਂ ਕਿਵੇਂ ਦੇੇਖਦੇ ਹੋ? ਕੁਮੈਂਟ ਕਰਕੇ ਦੱਸੋ।
ਅੰਬਰ ਧਾਲੀਵਾਲ ਦਾ ਬਿਕਨੀ ਵਾਲੀਆਂ ਤਸਵੀਰਾਂ ’ਤੇ ਮਾੜੇ ਕੁਮੈਂਟ ਕਰਨ ਵਾਲਿਆਂ ’ਤੇ ਫੁੱਟਿਆ ਗੁੱਸਾ, ਪੋਸਟ ਪਾ ਕੇ ਕੱਢੀ ਭੜਾਸ
NEXT STORY