ਬਾਲੀਵੁੱਡ ਡੈਸਕ: ਬਾਲੀਵੁੱਡ ਅਦਾਕਾਰ ਬੌਬੀ ਦਿਓਲ ਇਨ੍ਹੀਂ ਦਿਨੀਂ ਚਰਚਾ ’ਚ ਹਨ। ਅਦਾਕਾਰ ਨੇ ਵੈੱਬ ਸੀਰੀਜ਼ ‘ਆਸ਼ਰਮ’ ਦਾ ਤੀਸਰਾ ਪਾਰਟ 3ਜੂਨ ਨੂੰ ਓ.ਟੀ.ਟੀ ਪਲੇਟਫ਼ਾਰਮ ਐੱਮ.ਐੱਕਸ ਪਲੇਅਰ 'ਤੇ ਆ ਰਿਹਾ ਹੈ। ਇਸ ਸੀਰੀਜ਼ 'ਚ ਬੌਬੀ ਦਿਓਲ ਨੇ ਕਾਸ਼ੀਪੁਰ ਦੇ ਬਾਬਾ ਨਿਰਾਲਾ ਦਾ ਕਿਰਦਾਰ ਨਿਭਾਇਆ ਹੈ ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਇਹ ਵੀ ਪੜ੍ਹੋ: ਅਦਿਵੀ ਸ਼ੇਸ਼ ਨੂੰ 'ਮੇਜਰ' ਲਈ ਬਲੈਕ ਕੈਟ ਕਮਾਂਡੋ ਤੋਂ ਮਿਲਿਆ ਵਿਸ਼ੇਸ਼ ਮੈਡਲ
ਪ੍ਰਸ਼ੰਸਕ ਉਨ੍ਹਾਂ ਦੀ ਐਕਟਿੰਗ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ ਅਤੇ ਹੁਣ ਬੌਬੀ ਦਿਓਲ ਦੇ ਨਾਲ-ਨਾਲ ਉਨ੍ਹਾਂ ਦੇ ਪੁੱਤ ਆਰੀਆਮਨ ਦਿਓਲ ਦੀ ਵੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ। ਆਰੀਆਮਨ ਦੀ ਇਕ ਤਸਵੀਰ ਪ੍ਰਸ਼ੰਸਕਾਂ ’ਚ ਵਾਇਰਲ ਹੋ ਗਈ ਹੈ।

ਦਰਅਸਲ ਸੋਸ਼ਲ ਮੀਡੀਆ ’ਤੇ ਬੌਬੀ ਦਿਓਲ ਦੇ ਪੁੱਤ ਆਰੀਆਮਨ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਿਸ ’ਚ ਆਰੀਆਮਨ ਆਪਣੇ ਪਿਤਾ ਬੌਬੀ ਦਿਓਲ ਨਾਲ ਨਜ਼ਰ ਆ ਰਹੇ ਹਨ। ਤਸਵੀਰ ’ਚ ਦੇਖ ਸਕਦੇ ਹੋ ਬੌਬੀ ਦਿਓਲ ਨੇ ਆਪਣੇ ਪੁੱਤਰ ਆਰੀਆਮਨ ਦੇ ਮੋਢੇ ਦੇ ਹੱਥ ਰੱਖਿਆ ਹੈ ਅਤੇ ਦੂਸਰੇ ਹੱਥ ਨਾਲ ਸੈਲਫ਼ੀ ਲੈ ਰਹੇ ਹਨ।
ਇਹ ਵੀ ਪੜ੍ਹੋ: ਗਾਇਕ ਕੇ.ਕੇ ਨੂੰ ਅੰਤਿਮ ਯਾਤਰਾ 'ਤੇ ਲਿਜਾਣ ਲਈ ਘਰ ਪਹੁੰਚੀ ਫੁੱਲਾਂ ਨਾਲ ਸਜੀ ਐਂਬੂਲੈਂਸ

ਦੱਸ ਦੇਈਏ ਬੌਬੀ ਦਿਓਲ ਦੀ ਵੈੱਬ ਸੀਰੀਜ਼ 'ਆਸ਼ਰਮ' ਦੀ ਗੱਲ ਕਰੀਏ ਤਾਂ ਇਸ ਐਕਟਰ ਦੀ ਸੀਰੀਜ਼ ਦੇ ਦੋ ਸੀਜ਼ਨ ਆ ਚੁੱਕੇ ਹਨ ਜਿਸ 'ਚ ਬੌਬੀ ਦਿਓਲ ਨੇ ਆਪਣੀ ਐਕਟਿੰਗ ਨਾਲ ਧਮਾਲ ਮਚਾ ਦਿੱਤੀ ਸੀ। ਇਸ ਸੀਰੀਜ਼ 'ਚ ਬੌਬੀ ਦਿਓਲ ਦੇ ਨਾਲ-ਨਾਲ ਅਦਿਤੀ ਪੋਹੰਕਰ, ਦਰਸ਼ਨ ਕੁਮਾਰ, ਚੰਦਨ ਰਾਏ ਸਾਨਿਆਲ, ਤੁਸ਼ਾਰ ਪਾਂਡੇ, ਅਨੁਪ੍ਰਿਆ ਗੋਇਨਕਾ, ਅਧਿਆਨ ਸੁਮਨ, ਵਿਕਰਮ ਕੋਚਰ, ਤ੍ਰਿਧਾ ਚੌਧਰੀ, ਰਾਜੀਵ ਸਿਧਾਰਥ, ਸਚਿਨ ਸ਼ਰਾਫ ਵਰਗੇ ਕਲਾਕਾਰ ਨਜ਼ਰ ਆਏ ਸਨ। ਇਸ ਦੇ ਨਾਲ ਹੀ ਸੀਜ਼ਨ 3 'ਚ ਈਸ਼ਾ ਗੁਪਤਾ ਦੀ ਐਂਟਰੀ ਹੋ ਰਹੀ ਹੈ ਜੋ ਆਪਣੀ ਬੋਲਡਨੈੱਸ ਨਾਲ ਸਾਰਿਆਂ ਨੂੰ ਹੈਰਾਨ ਕਰ ਦੇਵੇਗੀ।
ਅਦਿਵੀ ਸ਼ੇਸ਼ ਨੂੰ 'ਮੇਜਰ' ਲਈ ਬਲੈਕ ਕੈਟ ਕਮਾਂਡੋ ਤੋਂ ਮਿਲਿਆ ਵਿਸ਼ੇਸ਼ ਮੈਡਲ
NEXT STORY