ਮੁੰਬਈ (ਬਿਊਰੋ) : ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ 11 ਅਕਤੂਬਰ ਨੂੰ ਆਪਣਾ 82ਵਾਂ ਜਨਮਦਿਨ ਮਨਾ ਰਹੇ ਹਨ। ਅਭਿਨੇਤਰੀ ਰੇਖਾ ਦਾ ਨਾਂ ਵੀ ਉਨ੍ਹਾਂ ਦੇ ਨਾਂ ਨਾਲ ਆਪਣੇ ਆਪ ਜੁੜ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਕ ਸਮਾਂ ਸੀ ਜਦੋਂ ਦੋਵੇਂ ਇੱਕ-ਦੂਜੇ ਦੇ ਪਿਆਰ 'ਚ ਸਨ। ਸਾਲ 2006 'ਚ ਰੇਖਾ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੇ ਫ਼ਿਲਮ 'ਸਿਲਸਿਲਾ' ਤੋਂ ਬਾਅਦ ਫਿਰ ਤੋਂ ਬਿੱਗ ਬੀ ਨਾਲ ਪਰਦੇ 'ਤੇ ਕੰਮ ਕਿਉਂ ਨਹੀਂ ਕੀਤਾ। ਰੇਖਾ, ਅਮਿਤਾਭ ਬੱਚਨ ਅਤੇ ਜਯਾ ਬੱਚਨ ਫ਼ਿਲਮ 'ਸਿਲਸਿਲਾ' 'ਚ ਇਕੱਠੇ ਨਜ਼ਰ ਆਏ ਸਨ। ਯਸ਼ ਚੋਪੜਾ ਦੀ ਇਹ ਫ਼ਿਲਮ ਸਾਲ 1981 'ਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਹ ਪਰਦੇ 'ਤੇ ਇਕੱਠੇ ਨਜ਼ਰ ਨਹੀਂ ਆਏ। ਇਸ ਬਾਰੇ ਰੇਖਾ ਨੇ ਕਿਹਾ ਸੀ, ''ਮੇਰਾ ਨੁਕਸਾਨ ਇਹ ਹੈ ਕਿ ਮੈਨੂੰ ਇੱਕ ਅਦਾਕਾਰ ਵਜੋਂ ਅਮਿਤ ਜੀ ਦੇ ਸ਼ਾਨਦਾਰ ਵਿਕਾਸ ਦਾ ਹਿੱਸਾ ਬਨਣ ਦਾ ਮੌਕਾ ਨਹੀਂ ਮਿਲਿਆ।''
ਮੈਂ 'ਸਿਲਸਿਲਾ' ਤੋਂ ਬਾਅਦ ਕਿਉਂ ਨਹੀਂ ਕੀਤਾ ਕੰਮ ?
ਰੇਖਾ ਤੋਂ ਜਦੋਂ ਪੁੱਛਿਆ ਗਿਆ ਕਿ 'ਸਿਲਸਿਲਾ' ਤੋਂ ਬਾਅਦ ਉਸ ਨੇ ਅਮਿਤਾਭ ਬੱਚਨ ਨਾਲ ਦੁਬਾਰਾ ਕੰਮ ਕਿਉਂ ਨਹੀਂ ਕੀਤਾ ਤਾਂ ਉਸ ਨੇ ਜਵਾਬ ਦਿੱਤਾ, 'ਮੈਨੂੰ ਲੱਗਦਾ ਹੈ ਕਿ ਸਹੀ ਜਵਾਬ ਇਹ ਹੈ ਕਿ ਅਮਿਤ ਜੀ ਨਾਲ ਸਹਿ-ਸਟਾਰ ਬਣਨ ਲਈ ਇੰਤਜ਼ਾਰ ਕਰਨਾ ਸਹੀ ਹੈ। ਸਭ ਕੁਝ ਸਹੀ ਕਾਰਨ ਕਰਕੇ ਸਹੀ ਸਮੇਂ 'ਤੇ ਹੁੰਦਾ ਹੈ।' ਉਨ੍ਹਾਂ ਨੇ ਅੱਗੇ ਕਿਹਾ, 'ਮੈਂ ਸੱਚਮੁੱਚ ਸੋਚਦਾ ਹਾਂ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਇਸ ਮਾਮਲੇ 'ਚ ਸਮੇਂ ਦੀ ਕੋਈ ਮਹੱਤਤਾ ਨਹੀਂ ਹੈ। ਮੈਂ ਇਹ ਜਾਣਦਾ ਹਾਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਅਤੇ ਅਮਿਤਾਭ ਦਾ ਕਿਸੇ ਵੀ ਫ਼ਿਲਮ 'ਚ ਨਜ਼ਰ ਨਾ ਆਉਣਾ ਸਮਾਂ ਬੀਤਣ ਦੀ ਗੱਲ ਨਹੀਂ ਹੈ, ਸਗੋਂ ਨਿਰਦੇਸ਼ਕਾਂ ਦਾ ਫੈਸਲਾ ਹੈ, ਜਿਨ੍ਹਾਂ ਨੇ ਅਜੇ ਤੱਕ ਦੋਵਾਂ ਨੂੰ ਇਕੱਠੇ ਲਿਆਉਣ ਦੇ ਯੋਗ ਪ੍ਰੋਜੈਕਟ ਨਹੀਂ ਪਾਇਆ ਹੈ।
ਅਮਿਤਾਭ ਬੱਚਨ ਤੇ ਰੇਖਾ ਦਾ ਅਫੇਅਰ
ਅਮਿਤਾਭ ਬੱਚਨ ਤੇ ਰੇਖਾ ਦੇ ਅਫੇਅਰ ਦੀਆਂ ਖ਼ਬਰਾਂ 'ਤੇ ਅੱਜ ਵੀ ਚਰਚਾ ਹੁੰਦੀ ਹੈ। ਦੋਵਾਂ ਦੇ ਲਵ ਸਟੋਰੀ ਦੀਆਂ ਖ਼ਬਰਾਂ ਆਮ ਤੌਰ ‘ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲਾਂਕਿ ਦੋਵਾਂ ਦੀ ਪ੍ਰੇਮ ਕਹਾਣੀ ਅਧੂਰੀ ਰਹੀ ਹੈ ਅਤੇ ਇੱਕ ਸਮਾਂ ਸੀ ਜਦੋਂ ਫੈਨਜ਼ ਇਸ ਜੋੜੀ ਨੂੰ ਪਰਦੇ 'ਤੇ ਵੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਸਨ। ਹਾਲਾਂਕਿ ਅਮਿਤਾਭ ਬੱਚਨ ਨੇ ਇਸ ਮੁੱਦੇ ‘ਤੇ ਕਦੇ ਵੀ ਖੁੱਲ੍ਹ ਕੇ ਕੋਈ ਗੱਲਬਾਤ ਨਹੀਂ ਕੀਤੀ ਹੈ ਪਰ ਰੇਖਾ ਕਦੇ ਕਦੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੀ ਰਹਿੰਦੀ ਹੈ। ਦੋਵਾਂ ਨੇ ਕਈ ਫ਼ਿਲਮਾਂ ‘ਚ ਇੱਕਠੇ ਕੰਮ ਕੀਤਾ ਹੈ ਅਤੇ ਰੇਖਾ ਨੇ ਸਾਊਥ ਸਿਨੇਮਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ।
ਜਯਾ ਬੱਚਨ ਕਰਕੇ ਹੋਏ ਵੱਖ
ਦੋਵਾਂ ਦੇ ਪਿਆਰ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਇਸ ਮਾਮਲੇ ‘ਚ ਅਮਿਤਾਭ ਬੱਚਨ ਨੇ ਚੁੱਪ ਵੱਟੀ ਰੱਖੀ ਸੀ ਪਰ ਦੋਵੇਂ ਇੱਕ-ਦੂਜੇ ਨੂੰ ਦਿਲੋਂ ਚਾਹੁੰਦੇ ਸਨ। ਜਯਾ ਬੱਚਨ ਤੱਕ ਵੀ ਇਹ ਖ਼ਬਰਾਂ ਪਹੁੰਚਣ ਲੱਗ ਪਈਆਂ ਸਨ, ਜਿਸ ਤੋਂ ਬਾਅਦ ਜਯਾ ਬੱਚਨ ਨੇ ਰੇਖਾ ਨੂੰ ਆਪਣੇ ਘਰ ਬੁਲਾਇਆ। ਉਸ ਵੇਲੇ ਰੇਖਾ ਨੂੰ ਇਹੀ ਲੱਗਿਆ ਕਿ ਸ਼ਾਇਦ ਜਯਾ ਉਸ ਨੂੰ ਬਹੁਤ ਖਰੀ ਖੋਟੀ ਸੁਣਾਏਗੀ ਪਰ ਅਜਿਹਾ ਨਹੀਂ ਹੋਇਆ। ਜਯਾ ਨੇ ਰੇਖਾ ਨੂੰ ਬਹੁਤ ਪਿਆਰ ਨਾਲ ਘਰ ਬੁਲਾਇਆ ਆਦਰ ਸਤਿਕਾਰ ਕੀਤਾ ਅਤੇ ਖਾਣਾ ਵੀ ਖੁਆਇਆ।
ਇਹੀ ਨਹੀਂ ਜਯਾ ਨੂੰ ਕਿਹਾ ਕਿ ‘ਮੈਂ ਅਮਿਤ ਨੂੰ ਕਦੇ ਨਹੀਂ ਛੱਡਾਂਗੀ’ ਜਿਸ ਤੋਂ ਰੇਖਾ ਨੂੰ ਇੱਕ ਗੱਲ ਤਾਂ ਸਪੱਸ਼ਟ ਸੀ ਕਿ ਜਯਾ ਅਮਿਤਾਭ ਤੋਂ ਦੂਰ ਨਹੀਂ ਹੋਵੇਗੀ। ਜਯਾ ਦੇ ਇਨ੍ਹਾਂ ਲਫਜ਼ਾਂ ਨੇ ਹਮੇਸ਼ਾ ਦੇ ਲਈ ਰੇਖਾ ਅਤੇ ਅਮਿਤਾਭ ਨੂੰ ਵੱਖੋ ਵੱਖ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਦੀਆਂ ਰਾਹਵਾਂ ਹਮੇਸ਼ਾ ਲਈ ਅਲੱਗ ਹੋ ਗਈਆਂ ਸਨ।
ਅਮਿਤਾਭ ਬੱਚਨ ਦਾ ਫੈਨਜ਼ ਨੇ 'ਜਲਸਾ' ਦੇ ਬਾਹਰ ਖ਼ਾਸ ਤਰੀਕੇ ਨਾਲ ਮਨਾਇਆ ਜਨਮਦਿਨ
NEXT STORY