ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਗੋਵਿੰਦਾ ਕੋਲੋਂ ਬੀਤੇ ਕੁਝ ਦਿਨ ਪਹਿਲਾ ਆਪਣੇ ਹੱਥੀਂ ਹੀ ਗਲਤੀ ਨਾਲ ਲੱਤ 'ਤੇ ਗੋਲੀ ਵੱਜ ਗਈ ਸੀ। ਦੱਸਿਆ ਗਿਆ ਸੀ ਕਿ ਪਿਸਤੌਲ ਸਾਫ਼ ਕਰਦੇ ਸਮੇਂ ਇਹ ਹਾਦਸਾ ਵਾਪਰਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਆਈ. ਸੀ. ਯੂ. 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਲੱਤ 'ਚ 8-10 ਟਾਂਕੇ ਲੱਗੇ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੇ ਬਿਆਨ 'ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਕਰ ਰਹੇ ਅਜਿਹੀ ਮੰਗ
ਕਲੀਨ ਚਿੱਟ ਨਹੀਂ ਦੇਵੇਗੀ ਮੁੰਬਈ ਪੁਲਸ
ਹੁਣ ਮੁੰਬਈ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਕਿਹਾ ਹੈ ਕਿ ਜਾਂਚ ਪੂਰੀ ਹੋਣ ਤੱਕ ਗੋਵਿੰਦਾ ਨੂੰ ਕਲੀਨ ਚਿੱਟ ਨਹੀਂ ਦਿੱਤੀ ਜਾਵੇਗੀ। ਮੁੰਬਈ ਪੁਲਸ ਨੇ ਹੁਣ ਤੱਕ ਦੀ ਆਪਣੀ ਜਾਂਚ 'ਚ ਕਈ ਖੁਲਾਸੇ ਕੀਤੇ ਹਨ, ਜਿਸ ਕਾਰਨ ਗੋਵਿੰਦਾ ਦੀ ਲੱਤ 'ਚ ਗੋਲੀ ਵੱਜੀ ਸੀ। ਸਭ ਤੋਂ ਪਹਿਲਾਂ ਜਿਸ ਰਿਵਾਲਵਰ ਨਾਲ ਗੋਲੀ ਵੱਜੀ, ਉਸ 'ਚ 6 ਗੋਲੀਆਂ ਲੱਦੀਆਂ ਹੋਈਆਂ ਸਨ, ਜਿਨ੍ਹਾਂ 'ਚੋਂ ਇੱਕ ਗੋਲੀ ਅਦਾਕਾਰ ਦੀ ਲੱਤ 'ਤੇ ਵੱਜੀ। ਪੁਲਸ ਨੇ ਰਿਵਾਲਵਰ ਅਤੇ ਲਾਇਸੈਂਸ ਨੰਬਰ ਵੀ ਮਿਲਾ ਲਿਆ ਅਤੇ ਲਾਇਸੈਂਸ ਵੀ ਜਾਇਜ਼ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!
ਟੁੱਟਿਆ ਹੋਇਆ ਸੀ ਰਿਵਾਲਵਰ ਦਾ ਲੌਕ
ਦੂਜਾ ਇਹ ਹੈ ਕਿ ਗੋਵਿੰਦਾ ਦਾ ਰਿਵਾਲਵਰ 0.32 ਬੋਰ ਦਾ ਸੀ ਪਰ ਕਾਫੀ ਪੁਰਾਣਾ ਸੀ। ਸੂਤਰਾਂ ਨੇ ਦੱਸਿਆ ਕਿ ਗੋਵਿੰਦਾ ਨਵਾਂ ਰਿਵਾਲਵਰ ਖਰੀਦਣਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਹੀ ਹਾਦਸਾ ਹੋ ਗਿਆ। ਤੀਜਾ, ਉਸ ਰਿਵਾਲਵਰ ਦੇ ਲੌਕ ਦਾ ਛੋਟਾ ਜਿਹਾ ਹਿੱਸਾ ਵੀ ਟੁੱਟ ਗਿਆ। ਜਿਸ ਦਿਨ ਗੋਵਿੰਦਾ ਨਾਲ ਇਹ ਹਾਦਸਾ ਹੋਇਆ, ਉਸ ਦਿਨ ਉਨ੍ਹਾਂ ਨੇ 5.45 ਵਜੇ ਦੀ ਫਲਾਈਟ ਰਾਹੀਂ ਕੋਲਕਾਤਾ ਜਾਣਾ ਸੀ। ਇਸ ਲਈ ਉਹ ਤਿਆਰ ਹੋ ਕੇ 4.30 ਵਜੇ ਘਰੋਂ ਨਿਕਲਣ ਜਾ ਰਹੇ ਸਨ। ਗੋਵਿੰਦਾ ਨੇ ਦੱਸਿਆ ਕਿ ਘਟਨਾ ਸਮੇਂ ਮੇਰੇ ਨਾਲ ਘਰ 'ਚ ਮੁੰਬਈ ਪੁਲਸ ਦੀ ਸੁਰੱਖਿਆ ਸ਼ਾਖਾ ਵੱਲੋਂ ਮੁਹੱਈਆ ਕਰਵਾਇਆ ਗਿਆ ਬਾਡੀ ਗਾਰਡ ਮੌਜੂਦ ਸੀ।
ਇਹ ਖ਼ਬਰ ਵੀ ਪੜ੍ਹੋ - ਹਿਨਾ ਖ਼ਾਨ ਦਾ ਇਹ ਕਦਮ ਮਾਪਿਆ 'ਤੇ ਪਿਆ ਭਾਰੀ, ਰਿਸ਼ਤੇਦਾਰਾਂ ਨੇ ਵੀ ਮੋੜ ਲਿਆ ਮੂੰਹ
ਹਾਦਸਾ ਕਿਵੇਂ ਹੋਇਆ?
ਗੋਵਿੰਦਾ ਸਵੇਰੇ 4.30 ਵਜੇ ਘਰੋਂ ਨਿਕਲਣ ਤੋਂ ਪਹਿਲਾਂ ਆਪਣਾ ਰਿਵਾਲਵਰ ਅਲਮਾਰੀ 'ਚੋਂ ਕੱਢ ਕੇ ਸੂਟਕੇਸ 'ਚ ਰੱਖਣ ਲੱਗੇ ਸਨ। ਇਸ ਦੌਰਾਨ ਜਦੋਂ ਰਿਵਾਲਵਰ ਹੇਠਾਂ ਡਿੱਗ ਗਿਆ ਅਤੇ ਗਲਤ ਫਾਇਰ ਹੋ ਗਿਆ। ਪੁਲਸ ਦੇ ਅੰਗ ਰੱਖਿਅਕ ਗੋਵਿੰਦਾ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲੈ ਗਏ ਅਤੇ ਪੁਲਸ ਕੰਟਰੋਲ ਨੂੰ ਘਟਨਾ ਦੀ ਸੂਚਨਾ ਦਿੱਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗਾਇਕ ਦਿਲਜੀਤ ਦੋਸਾਂਝ ਨੇ ਟ੍ਰੋਲਰਾਂ ਨੂੰ ਦਿੱਤਾ ਮੂੰਹ-ਤੋੜ ਜਵਾਬ
NEXT STORY