ਮੁੰਬਈ- ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਬਾਲੀਵੁੱਡ ਦੀਆਂ ਸਭ ਤੋਂ ਪਿਆਰੀਆਂ ਜੋੜੀਆਂ ਵਿੱਚੋਂ ਇੱਕ ਹਨ। ਇਸ ਜੋੜੇ ਦਾ ਸਤੰਬਰ 2023 'ਚ ਉਦੈਪੁਰ 'ਚ ਸ਼ਾਨਦਾਰ ਵਿਆਹ ਹੋਇਆ ਸੀ। ਉਦੋਂ ਤੋਂ ਇਹ ਅਫਵਾਹਾਂ ਫੈਲ ਰਹੀਆਂ ਹਨ ਕਿ ਜੋੜੇ ਦੇ ਸ਼ਾਹੀ ਵਿਆਹ 'ਤੇ ਪਾਣੀ ਵਾਂਗ ਪੈਸਾ ਖਰਚ ਕੀਤਾ ਗਿਆ ਸੀ। ਕਈ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਪਰਿਣੀਤੀ ਅਤੇ ਰਾਘਵ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਬੁੱਕ ਕੀਤੇ ਗਏ ਕਮਰਿਆਂ ਦਾ ਇੱਕ ਰਾਤ ਦਾ ਕਿਰਾਇਆ 10 ਲੱਖ ਰੁਪਏ ਸੀ। ਹੁਣ ਇਸ ਜੋੜੇ ਨੇ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਚੁੱਪੀ ਤੋੜਦਿਆਂ ਸੱਚਾਈ ਦਾ ਖੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨਹੀਂ ਰਹੀ ਪਹਿਲਾਂ ਵਰਗੀ ਗੱਲ, ਜਾਣੋ ਰਵਿੰਦਰ ਗਰੇਵਾਲ ਨੇ ਕਿਉਂ ਕਿਹਾ ਅਜਿਹਾ
ਰਾਘਵ ਨੇ ਆਪਣੇ ਮਹਿੰਗੇ ਵਿਆਹ ਦੀਆਂ ਅਫਵਾਹਾਂ ਬਾਰੇ ਕੀ ਕਿਹਾ?
ਇਕ ਸ਼ੋਅ ਦੌਰਾਨ, ਪਰਿਣੀਤੀ ਅਤੇ ਰਾਘਵ ਚੱਢਾ ਨੇ ਆਪਣੇ ਮਹਿੰਗੇ ਵਿਆਹ ਦੀਆਂ ਅਫਵਾਹਾਂ ਬਾਰੇ ਗੱਲ ਕੀਤੀ। ਰਾਘਵ ਚੱਢਾ ਨੇ ਸਪੱਸ਼ਟ ਕੀਤਾ, “ਸਭ ਤੋਂ ਪਹਿਲਾਂ ਇਹ ਕੋਈ 7-ਸਿਤਾਰਾ ਹੋਟਲ ਨਹੀਂ ਸੀ। ਇਹ 5 ਸਟਾਰ ਹੋਟਲ ਸੀ। ਇੱਥੇ ਕੁੱਲ 40-50 ਕਮਰੇ ਸਨ ਅਤੇ ਅਸੀਂ ਸਾਰੇ ਮਹਿਮਾਨਾਂ ਲਈ ਬੁੱਕ ਕੀਤੇ ਹੋਏ ਸਨ। ਕਿਸੇ ਵੀ ਕਮਰੇ ਦੀ ਕੀਮਤ 10 ਲੱਖ ਰੁਪਏ ਨਹੀਂ ਹੈ, ਜਿਵੇਂ ਕਿ ਕਥਿਤ ਤੌਰ 'ਤੇ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਦਾ ਜਬਰਾ ਫੈਨ, ਸ਼ੋਅ ਦੇਖਣ ਲਈ ਕੀਤਾ ਇਹ ਕੰਮ
ਪਰਿਣੀਤੀ ਨੇ ਕੀ ਕਿਹਾ ?
ਪਰਿਣੀਤੀ ਨੇ ਵੀ ਪਬਲਿਕ ਪਰਸੈਪਸ਼ਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਲੋਕ ਬੇਲੋੜੇ ਤੌਰ 'ਤੇ ਉਸਦੇ ਵਿਆਹ ਦੇ ਖਰਚਿਆਂ 'ਤੇ ਧਿਆਨ ਕੇਂਦਰਿਤ ਕਰ ਰਹੇ ਸਨ ਕਿਉਂਕਿ ਉਸਨੇ ਇੱਕ ਰਾਜਨੇਤਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਕਿਹਾ, "ਜੇਕਰ ਮੈਂ ਕਿਸੇ ਅਦਾਕਾਰ, ਨਿਰਮਾਤਾ ਜਾਂ ਕਾਰੋਬਾਰੀ ਨਾਲ ਵਿਆਹ ਕੀਤਾ ਹੁੰਦਾ, ਤਾਂ ਉਹ ਕਹਿੰਦੇ, 'ਵਾਹ ਯਾਰ! ਇਸ ਅਦਾਕਾਰਾ ਦਾ ਸ਼ਾਨਦਾਰ ਵਿਆਹ ਹੋਇਆ ਹੈ,ਇਸ ਤਰ੍ਹਾਂ ਹੋਣਾ ਚਾਹੀਦਾ ਹੈ ਪਰ ਕਿਉਂਕਿ ਉਹ ਇੱਕ ਨੇਤਾ ਨਾਲ ਵਿਆਹੀ ਹੋਈ ਹੈ, ਅਚਾਨਕ ਸਾਰਾ ਖਰਚਾ ਇਕੱਲੇ ਨੇਤਾ ਦੁਆਰਾ ਚੁੱਕਿਆ ਜਾਂਦਾ ਹੈ ਅਤੇ ਉਹ ਇੰਨਾ ਮਹਿੰਗਾ ਵਿਆਹ ਤਾਂ ਨਹੀਂ ਕਰ ਸਕਦਾ। ਪਰਿਣੀਤੀ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਟ੍ਰੋਲਿੰਗ ਜਾਂ ਜਾਂਚ ਦਾ ਜੋ ਮਾਈਡ ਹੁੰਦਾ ਹੈ ਵੋਟਰਾਂ ਜਾਂ ਪ੍ਰਸ਼ੰਸਕਾਂ ਦਾ ਉਹ ਮਨ ਉਨ੍ਹਾਂ ਦੀ ਦੁਨੀਆਂ ਵਿੱਚ ਜ਼ਿਆਦਾ ਹੁੰਦਾ ਹੈ।"ਅਦਾਕਾਰਾ ਨੇ ਫਿਰ ਲੋਕਾਂ ਦੀ ਧਾਰਨਾ ਬਾਰੇ ਗੱਲ ਕੀਤੀ ਅਤੇ ਇਹ ਕਿਵੇਂ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਵਿਆਹ ਤੋਂ ਬਾਅਦ ਆਪਣੇ ਪੈਸੇ ਨਾਲ ਕੁਝ ਨਹੀਂ ਖਰੀਦਿਆ ਹੈ, “ਕੀ ਵਿਆਹ ਤੋਂ ਪਹਿਲਾਂ ਮੈਂ ਚਾਹੇ ਕਾਰ, ਘਰ, ਕੁਝ ਵੀ ਖਰੀਦਾਂ, ਇਹ ਸਮਝ ਆਉਂਦਾ ਹੈ, ਅਚਾਨਕ ਵਿਆਹ ਤੋਂ ਬਾਅਦ ਪੈਸਾ ਹੀ ਗਾਇਬ ਹੋ ਗਿਆ ? ਅਚਾਨਕ ਮੈਂ ਹੁਣ ਖਰਚ ਨਹੀਂ ਕਰ ਸਕਦੀ। ਇਹ ਕੇਵਲ ਧਾਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ 'ਚ ਨਹੀਂ ਰਹੀ ਪਹਿਲਾਂ ਵਰਗੀ ਗੱਲ, ਜਾਣੋ ਰਵਿੰਦਰ ਗਰੇਵਾਲ ਨੇ ਕਿਉਂ ਕਿਹਾ ਅਜਿਹਾ
NEXT STORY