ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰਾ ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜੋੜੇ ਨੇ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਮਾਨੇਸਰ 'ਚ ਆਈ. ਟੀ. ਸੀ. ਗ੍ਰੈਂਡ ਭਾਰਤ ਪੈਲੇਸ 'ਚ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਕਰਵਾਇਆ।

ਇਸ ਜੋੜੇ ਦੇ ਆਪਣੇ ਵਿਆਹ ਦੀਆਂ ਤਸਵੀਰਾਂ ਆਪਣੇ-ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਜੋੜੇ ਨੇ ਕੈਪਸ਼ਨ 'ਚ ਲਿਖਿਆ, ''ਗਹਿਰੇ ਨੀਲੇ ਅਸਮਾਨ ਸੇ ਸੁਬਹ ਕੀ ਅੋਸ ਕੋ, ਲੋ ਔਰ ਹਾਈ ਕੇ ਮਾਧਿਅਮ ਸੇ, ਸਿਰਫ ਆਪ ਪਰ ਹੈ, ਸ਼ੁਰੂ ਸੇ ਅੰਤ ਤੱਕ, ਹਰ ਅਬ ਤੇ ਹਰ ਤਬ ਮੇਂ, ਜਬ ਮੇਰਾ ਦਿਲ ਅਲਗ ਤਰ੍ਹਾਂ ਸੇ ਧੜਕਤਾ ਹੈ, ਇਹ ਤੁਮਹੇ ਹੀ ਹੋਣਾ ਹੈ। ਨਿਰੰਤਰ ਲਗਾਤਾਰ, ਆਪ!”

ਦੱਸ ਦੇਈਏ ਕਿ ਪੁਲਕਿਤ ਅਤੇ ਕ੍ਰਿਤੀ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਦੋਵਾਂ ਦੀ ਪਹਿਲੀ ਮੁਲਾਕਾਤ ਸਾਲ 2019 'ਚ ਅਨੀਜ਼ ਬਜ਼ਮੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਪਾਗਲਪੰਤੀ' ਦੇ ਸੈੱਟ 'ਤੇ ਹੋਈ ਸੀ। ਇਸ ਦੌਰਾਨ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਸਾਲ ਦਰ ਸਾਲ ਉਨ੍ਹਾਂ ਦਾ ਪਿਆਰ ਵਧਦਾ ਗਿਆ ਅਤੇ ਆਖਿਰਕਾਰ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਵਿਆਹ ਦਾ ਨਾਂ ਦਿੱਤਾ।

ਦੱਸਣਯੋਗ ਹੈ ਕਿ ਪੁਲਕਿਤ ਸਮਰਾਟ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਪੁਲਕਿਤ ਨੇ ਸਲਮਾਨ ਖ਼ਾਨ ਦੀ ਭੈਣ ਸ਼ਵੇਤਾ ਰੋਹਿਰਾ ਨੂੰ ਡੇਟ ਕੀਤਾ ਸੀ ਪਰ ਵਿਆਹ ਦੇ 11 ਮਹੀਨਿਆਂ 'ਚ ਹੀ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਸੀ।

ਪ੍ਰਸਿੱਧ ਭਜਨ ਗਾਇਕਾ ਅਨੁਰਾਧਾ ਪੌਡਵਾਲ ਵੱਲੋਂ ਸਿਆਸੀ ਸਫ਼ਰ ਦੀ ਸ਼ੁਰੂਆਤ, ਫੜਿਆ ਭਾਜਪਾ ਦਾ ਪੱਲਾ
NEXT STORY