ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਘਰ ਮੁੜ ਤੋਂ ਖ਼ੁਸ਼ੀਆਂ ਆਉਣ ਵਾਲੀਆਂ ਹਨ। ਜੀ ਹਾਂ, ਇਹ ਅਸੀਂ ਨਹੀਂ ਸਗੋਂ ਸੋਨਮ ਕਪੂਰ ਵਲੋਂ ਸੋਸ਼ਲ ਮੀਡੀਆ ਫੇਸਬੁੱਕ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਆਖ ਰਹੀਆਂ ਹਨ।
ਦਰਅਸਲ, ਹਾਲ ਹੀ 'ਚ ਸੋਨਮ ਕਪੂਰ ਨੇ ਆਪਣੀ ਫੇਸਬੁੱਕ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ ਤਸਵੀਰ 'ਚ ਉਹ ਆਪਣਾ 'ਬੇਬੀ ਬੰਪ' ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਬਾਕੀ ਤਸਵੀਰਾਂ 'ਚ ਉਸ ਨੇ 'ਬੇਬੀ ਬੰਪ' ਨਜ਼ਰ ਨਹੀਂ ਆਉਣ ਦਿੱਤਾ।
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਸੋਨਮ ਕਪੂਰ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਪਰ ਇਸ ਗੱਲ ਦੀ ਪੁਸ਼ਟੀ 'ਜਗਬਾਣੀ' ਅਦਾਰੇ ਵਲੋਂ ਨਹੀਂ ਕੀਤੀ ਜਾ ਰਹੀ। ਸੋਨਮ ਵਲੋਂ ਤਸਵੀਰਾਂ ਸ਼ੇਅਰ ਕਰਨ ਮਰਗੋਂ ਇਹ ਚਰਚਾ ਹੋ ਰਹੀ ਹੈ ਕਿ ਉਹ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਫ਼ਿਲਹਾਲ ਸੋਨਮ ਕਪੂਰ ਵਲੋਂ ਇਸ ਗੱਲ ਦੀ ਆਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।
ਦੱਸਣਯੋਗ ਹੈ ਕਿ ਸੋਨਮ ਕਪੂਰ ਵੀ ਡਿਲੀਵਰੀ ਤੋਂ ਬਾਅਦ ਵਧੇ ਹੋਏ ਵਜ਼ਨ ਤੋਂ ਬਹੁਤ ਪਰੇਸ਼ਾਨ ਸੀ। ਇੱਕ ਇੰਟਰਵਿਊ ਦੌਰਾਨ ਆਨਿਲ ਕਪੂਰ ਦੀ ਧੀ ਸੋਨਮ ਕਪੂਰ ਨੇ ਖੁਲਾਸਾ ਕੀਤਾ ਕਿ ਉਹ ਡਿਲੀਵਰੀ ਤੋਂ ਬਾਅਦ ਵਧੇ ਹੋਏ ਭਾਰ ਤੋਂ ਕਿੰਨਾ ਪਰੇਸ਼ਾਨ ਹੋਈ ਹੈ। 38 ਸਾਲ ਦੀ ਸੋਨਮ ਕਪੂਰ ਨੇ ਸਾਲ 2018 'ਚ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਕਰਵਾਇਆ ਸੀ।
ਵਿਆਹ ਦੇ 4 ਸਾਲਾਂ ਬਾਅਦ ਅਗਸਤ 2022 'ਚ ਦੋਵੇਂ ਪੁੱਤਰ ਦੇ ਮਾਤਾ-ਪਿਤਾ ਬਣੇ। ਇਨ੍ਹਾਂ ਨੇ ਆਪਣੇ ਲਾਡਲੇ ਦਾ ਨਾਮ ਵਾਯੂ ਰੱਖਿਆ ਹੈ। ਆਪਣੇ ਪੁੱਤਰ ਦੇ ਜਨਮ ਤੋਂ ਲਗਭਗ 2 ਸਾਲ ਬਾਅਦ ਸੋਨਮ ਨੇ ਦੱਸਿਆ ਹੈ ਕਿ ਕਿਵੇਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਡਿਲੀਵਰੀ ਤੋਂ ਬਾਅਦ 35 ਕਿਲੋ ਭਾਰ ਵਧਣ ਕਾਰਨ ਉਸ ਨੂੰ ਸਦਮਾ ਲੱਗਾ।
Anant-Radhika ਦੇ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਕਰਨ ਜਾ ਰਿਹਾ ਹੈ ਇਹ ਨੇਕ ਕੰਮ
NEXT STORY