ਮੁੰਬਈ : ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੂੰ ਪਾਕਿਸਤਾਨੀ ਸੀਰੀਅਲ ਬਹੁਤ ਪਸੰਦ ਹੈ ਅਤੇ ਉਨ੍ਹਾਂ ਕਹਿਣਾ ਹੈ ਕਿ ਇਨ੍ਹਾਂ ਸੀਰੀਅਲਾਂ ਦੀ ਕਹਾਣੀ, ਮੇਕਅੱਪ ਅਤੇ ਅਭਿਨੈ ਬਿਹਤਰੀਨ ਹੁੰਦਾ ਹੈ। ਵਿਦਿਆ ਨੇ ਇਨ੍ਹਾਂ ਸੀਰੀਅਲਾਂ 'ਚ ਕੰਮ ਕਰਨ ਵਾਲੀਆਂ ਮਹਿਲਾ ਅਦਾਕਾਰਾਂ ਦੀ ਵੀ ਕਾਫੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਅਦਾਕਾਰਾਂ ਆਪਣੀ ਅਭਿਨੈ ਦੇ ਦਮ 'ਤੇ ਕਿਰਦਾਰ 'ਚ ਜਾਨ ਪਾ ਦਿੰਦੀਆਂ ਹਨ। ਵਿਦਿਆ ਨੇ ਇਹ ਜਾਣਕਾਰੀ ਆਪ ਟਵਿੱਟਰ ਰਾਹੀ ਦਿੱਤੀ ਹੈ। ਉਨ੍ਹਾਂ ਲਿਖਿਆ, ''ਮੈਂ ਜ਼ਿੰਦਗੀ ਚੈਨਲ ਦੇਖਣ ਵਾਲੀ ਆਪਣੀ ਆਦਤ ਨੂੰ ਪਸੰਦ ਕਰ ਰਹੀ ਹਾਂ। ਮੈਂ ਸੀਰੀਅਲ 'ਕੰਕੜ', 'ਮੇਰੇ ਹਰਜਾਈ' ਅਤੇ 'ਇਕ ਮੁਹੱਬਤੇ' ਦੀ ਦੀਵਾਨੀ ਹੋ ਗਈ ਹਾਂ। ਇਨ੍ਹਾਂ ਸੀਰੀਅਲਾਂ 'ਚ ਲੇਖਣ, ਮੇਕਅੱਪ ਅਤੇ ਅਭਿਨੈ ਬਿਹਤਰੀਨ ਰਹੀ ਹੈ।''
ਜ਼ਿਕਰਯੋਗ ਹੈ ਕਿ ਵਿਦਿਆ ਆਪਣੀ ਆਉਣ ਵਾਲੀ ਫਿਲਮ 'ਤੀਨ' ਅਤੇ 'ਕਹਾਣੀ 2' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਚੰਗੇ ਕੁਆਲਟੀ ਵਾਲੇ ਸੀਰੀਅਲਸ ਨੂੰ ਦੇਖ ਕੇ ਵਧੀਆ ਲੱਗ ਰਿਹਾ ਹੈ। ਮੈਨੂੰ ਵਧੇਰੇ ਮਹਿਲਾ ਅਦਾਕਾਰਾਂ ਪਸੰਦ ਹਨ। ਜਾਣਕਾਰੀ ਅਨੁਸਾਰ 'ਜ਼ਿੰਦਗੀ' ਇਕ ਹਿੰਦੀ ਚੈਨਲ ਹੈ, ਜਿਸ 'ਚ ਪਾਕਿਸਤਾਨ ਅਤੇ ਦੂਜਿਆਂ ਦੇਸ਼ਾਂ ਦੇ ਸੀਰੀਅਲਸ ਨੂੰ ਭਾਰਤ 'ਚ ਦਿਖਾਇਆ ਜਾਂਦਾ ਹੈ।
ਕਰਨ ਦੇ ਵਿਆਹ ਬਾਰੇ ਕੀ ਕਿਹਾ ਉਸ ਦੀ ਪਹਿਲੀ ਪਤਨੀ ਨੇ
NEXT STORY