Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 04, 2026

    10:37:54 PM

  • three people fortunes changed at the same shop

    ਇੱਕੋ ਦੁਕਾਨ ਤੋਂ ਬਦਲੀ 3 ਲੋਕਾਂ ਦੀ ਕਿਸਮਤ ! ਜਿੱਤ...

  • raja warring s major statement on reports of leaving punjab

    ਪੰਜਾਬ ਛੱਡ ਕੇ ਲੰਡਨ ਜਾਣ ਦੀਆਂ ਖ਼ਬਰਾਂ 'ਤੇ ਰਾਜਾ...

  • major revelation in the former sarpanch murder case

    ਪੰਜਾਬ: ਗੋਲ਼ੀਆਂ ਮਾਰ ਕਤਲ ਕੀਤੇ ਸਾਬਕਾ ਸਰਪੰਚ ਦੇ...

  • even before pargat singh captain amarinder and sidhu

    ਪਰਗਟ ਸਿੰਘ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਸੁਸ਼ਾਸਨ ਚਾਹੀਦਾ ਹੈ ਤਾਂ ਸਿਰਫ਼ ਹਾਂ ’ਚ ਹਾਂ ਮਿਲਾਉਣ ਵਾਲਾ ਰਵੱਈਆ ਨਹੀਂ ਚੱਲੇਗਾ’

BLOG News Punjabi(ਬਲਾਗ)

‘ਸੁਸ਼ਾਸਨ ਚਾਹੀਦਾ ਹੈ ਤਾਂ ਸਿਰਫ਼ ਹਾਂ ’ਚ ਹਾਂ ਮਿਲਾਉਣ ਵਾਲਾ ਰਵੱਈਆ ਨਹੀਂ ਚੱਲੇਗਾ’

  • Edited By Rakesh,
  • Updated: 01 May, 2026 03:35 PM
Blog
good governance
  • Share
    • Facebook
    • Tumblr
    • Linkedin
    • Twitter
  • Comment

ਐੱਚ. ਡੀ. ਐੱਫ. ਸੀ. ਬੈਂਕ ਦੇ ਐੱਮ. ਡੀ. ਅਤੇ ਸੀ. ਈ. ਓ. ਸ਼ਸ਼ੀਧਰ ਜਗਦੀਸ਼ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਅਤਾਨੂ ਚੱਕਰਵਰਤੀ ਦੀਆਂ ‘ਕਦਰਾਂ-ਕੀਮਤਾਂ ਅਤੇ ਨੈਤਿਕਤਾ’ ਦਾ ਹਵਾਲਾ ਦਿੰਦੇ ਹੋਏ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ੇ ਤੋਂ ਬਾਅਦ, ਬੈਂਕ ਪਿਛਲੇ ਫ਼ੈਸਲਿਆਂ ਦੀ ਸਮੀਖਿਆ ਲਈ ਬੋਰਡ ਦੀਆਂ ਮੀਟਿੰਗਾਂ ਬੁਲਾਏਗਾ। ਬੈਂਕ ’ਚ ਕਮੀਆਂ ਨੂੰ ਦੂਰ ਕਰੇਗਾ, ਕੰਟਰੋਲ ਨੂੰ ਸਖ਼ਤ ਕਰੇਗਾ ਅਤੇ ਬਦਚਲਣੀ ਦੇ ਖ਼ਿਲਾਫ਼ ‘ਸਖ਼ਤੀ’ ਨਾਲ ਕਾਰਵਾਈ ਕਰੇਗਾ।

ਉਨ੍ਹਾਂ ਕਿਹਾ ਕਿ ਅਤੀਤ ’ਚ ਅਸੀਂ ਜਾਣਦੇ ਸੀ ਕਿ ਕਿਹੜੇ ਖੇਤਰਾਂ ’ਚ ਸੁਧਾਰ ਅਤੇ ਤਬਦੀਲੀ ਦੀ ਲੋੜ ਹੈ। ਇਹ ਮਾਮਲਾ ਕਿਸੇ ਭੂਤ ਨਾਲ ਲੜਨ ਵਰਗਾ ਹੈ। ਅਤਾਨੂ ਚੱਕਰਵਰਤੀ ਦੇ ਕਾਰਜਕਾਲ ’ਚ ਅਸੀਂ ਕਦੇ ਇਸ ਦੀ ਕਲਪਨਾ ਵੀ ਨਹੀਂ ਕੀਤੀ ਸੀ। 18 ਮਾਰਚ ਨੂੰ, ਜਦੋਂ ਅਸੀਂ ਉਨ੍ਹਾਂ ਦੇ ਅਸਤੀਫ਼ੇ ਦੇ ਮੁੱਦੇ ’ਤੇ ਉਨ੍ਹਾਂ ਨਾਲ ਗੱਲ ਕੀਤੀ, ਤਾਂ ਅਸੀਂ ਕਿਹਾ ਕਿ ਸਾਡੇ ਕੋਲ ਇਕ ਸਥਾਪਿਤ ਪ੍ਰਕਿਰਿਆ ਹੈ ਜਿਸ ਨੂੰ ਤੁਸੀਂ ਇੰਨੀ ਸਖ਼ਤੀ ਨਾਲ ਲਾਗੂ ਕੀਤਾ ਹੈ। ਜੇਕਰ ਤੁਹਾਡੀ ਕੋਈ ਚਿੰਤਾ ਹੈ, ਤਾਂ ਉਸ ਨੂੰ ਇੱਥੇ ਰੱਖੋ ਅਤੇ ਅਸੀਂ ਸਮੂਹਿਕ ਤੌਰ ’ਤੇ ਉਸ ਦਾ ਹੱਲ ਕਰਾਂਗੇ। ਇਸ ’ਤੇ ਉਨ੍ਹਾਂ ਕਿਹਾ, ਮੇਰੇ ਕੋਲ ਸਾਂਝਾ ਕਰਨ ਲਈ ਕੁਝ ਨਹੀਂ ਹੈ।

ਜਿਸ ਵਿਵਸਥਾ ’ਚ ਅਸੀਂ ਸਾਰੇ ਆਪਣੀ ਰਾਏ ਦਿੰਦੇ ਹਾਂ, ਉਸ ’ਚ ਨੈਤਿਕਤਾ ਜਾਂ ਨਿੱਜੀ ਕਦਰਾਂ-ਕੀਮਤਾਂ ਦੇ ਆਧਾਰ ’ਤੇ ਕੋਈ ਮੁੱਦਾ ਸ਼੍ਰੇਣੀਬੱਧ ਨਹੀਂ ਕੀਤਾ ਜਾ ਸਕਦਾ। ਕੁਝ ਗ਼ਲਤੀਆਂ ਹੋਈਆਂ ਹੋਣਗੀਆਂ, ਜਿਨ੍ਹਾਂ ਨੂੰ ਸੁਧਾਰਿਆ ਗਿਆ ਹੈ। ਕੀ ਇਨ੍ਹਾਂ ਮੁੱਦਿਆਂ ਨੂੰ ਸੁਲਝਾਉਣ ਦੇ ਮਾਮਲੇ ’ਚ ਪੂਰਨ ਸਹਿਮਤੀ ਹੈ? ਬਿਲਕੁਲ। ਕੀ ਕਾਰਵਾਈ ਦੀ ਲੋੜ ’ਚ ਕੋਈ ਫਰਕ ਹੈ? ਹਾਂ, ਸਾਡੇ ’ਚੋਂ ਕੁਝ ਨੂੰ ਲੱਗਦਾ ਹੈ ਕਿ ਪ੍ਰਤੀਕਿਰਿਆ ਉਚਿਤ ਹੈ, ਜਦਕਿ ਦੂਜਿਆਂ ਨੂੰ ਲੱਗਦਾ ਹੈ ਕਿ ਇਹ ਸਖਤ ਜਾਂ ਬਹੁਤ ਨਰਮ ਹੈ ਪਰ ਯਕੀਨ ਮੰਨੋ, ਅਜਿਹਾ ਕੁਝ ਵੀ ਨਹੀਂ ਹੈ ਜਿਸ ’ਤੇ ਧਿਆਨ ਨਾ ਦਿੱਤਾ ਗਿਆ ਹੋਵੇ।

ਤੁਹਾਨੂੰ ਕੀ ਲੱਗਦਾ ਹੈ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ? ਇਹ ਪੁੱਛਣ ’ਤੇ ਉਨ੍ਹਾਂ ਕਿਹਾ, ਕਾਸ਼ ਮੈਨੂੰ ਪਤਾ ਹੁੰਦਾ। ਕਾਸ਼ ਬੋਰਡ ਨੂੰ ਵੀ ਪਤਾ ਹੁੰਦਾ। ਠੀਕ ਅਗਲੇ ਦਿਨ, 19 ਤਾਰੀਖ਼ ਨੂੰ, ਚੱਕਰਵਰਤੀ ਨੇ ਇਕ ਗੱਲਬਾਤ ’ਚ ਕਿਹਾ ਕਿ ਉਨ੍ਹਾਂ ਦਾ ਅਸਤੀਫ਼ਾ ਸਾਧਾਰਨ ਪ੍ਰਕਿਰਿਆ ਸੀ ਅਤੇ ਬੈਂਕ ਦੇ ਸੰਚਾਲਨ ’ਚ ਕੋਈ ਗੜਬੜੀ ਨਹੀਂ ਹੈ। ਤਾਂ, ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣਾ ਰੁਖ਼ ਬਦਲ ਲਿਆ ਹੈ, ਸ਼ਾਇਦ ਇਹ ਸੋਚ ਕੇ ਕਿ ਉਨ੍ਹਾਂ ਨੇ ਕੁਝ ਅਜਿਹਾ ਕਰ ਦਿੱਤਾ ਹੈ, ਜੋ ਉਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ ਸੀ।

ਬਦਕਿਸਮਤੀ ਨਾਲ, ਨੁਕਸਾਨ ਹੋ ਚੁੱਕਾ ਹੈ ਅਤੇ ਸਾਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ। ਸਾਡਾ ਪ੍ਰਦਰਸ਼ਨ ਖ਼ੁਦ ਹੀ ਸਭ ਕੁਝ ਦੱਸ ਦੇਵੇਗਾ। ਹੋ ਸਕਦਾ ਹੈ ਕਿ ਉਹ ਕੁਝ ਨਵੇਂ ਮੁੱਦੇ ਉਠਾਉਣ। ਮੈਨੂੰ ਯਕੀਨ ਹੈ ਕਿ ਕੁਝ ਵੀ ਨਵਾਂ ਨਹੀਂ ਹੈ ਕਿਉਂਕਿ ਇਨ੍ਹਾਂ ਵਿਚੋਂ ਕਈ ਮੁੱਦਿਆਂ ਦਾ ਹੱਲ ਹੋ ਚੁੱਕਾ ਹੈ ਜਾਂ ਕੀਤਾ ਜਾ ਰਿਹਾ ਹੈ। ਜੇਕਰ ਕੋਈ ਬਿਲਕੁਲ ਨਵਾਂ ਮੁੱਦਾ ਉੱਠਦਾ ਹੈ ਤਾਂ ਅਸੀਂ ਉਸ ’ਤੇ ਵਿਚਾਰ ਕਰਾਂਗੇ।

ਸਾਲਾਂ ਤੋਂ ਉਨ੍ਹਾਂ ਅਤੇ ਪ੍ਰਬੰਧਨ ਵਿਚਕਾਰ ਮਤਭੇਦ ਰਹੇ ਹਨ ਅਤੇ ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਹੈ, ਕਿਉਂਕਿ ਜੇਕਰ ਤੁਸੀਂ ਸੁਸ਼ਾਸਨ ਚਾਹੁੰਦੇ ਹੋ, ਤਾਂ ਤੁਸੀਂ ਸਿਰਫ਼ ਹਾਂ ’ਚ ਹਾਂ ਮਿਲਾਉਣ ਵਾਲੇ ਰਵੱਈਏ ਨਾਲ ਕੰਮ ਨਹੀਂ ਚਲਾ ਸਕਦੇ। ਤੁਹਾਡੇ ਆਪਣੇ ਵਿਚਾਰ ਹੋਣੇ ਚਾਹੀਦੇ ਹਨ। ਅਸੀਂ ਇਕ ਲੋਕਤੰਤਰਿਕ ਸੰਗਠਨ ਹਾਂ। ਜੇਕਰ ਅਸੀਂ ਸਭ ਮਿਲ ਕੇ ਦ੍ਰਿੜ੍ਹਤਾ ਨਾਲ ਮੰਨਦੇ ਹਾਂ ਕਿ ਕੁਝ ਚੀਜ਼ਾਂ ਸਹੀ ਨਹੀਂ ਹਨ, ਤਾਂ ਮੈਂ ਜ਼ਰੂਰ ਬੋਲਾਂਗਾ। ਦੇਖਿਆ ਜਾਵੇ ਤਾਂ ਮੈਂ ਹਮੇਸ਼ਾ ਦੂਜਿਆਂ ਤੋਂ ਰਾਏ ਲੈਣ ਵਾਲਾ ਹੀ ਰਿਹਾ ਹਾਂ, ਨਾ ਕਿ ਰਾਏ ਦੇਣ ਵਾਲਾ।


ਇਸ ਘਟਨਾ ਨਾਲ ਕੰਪਨੀ, ਬੋਰਡ, ਸ਼ੇਅਰਧਾਰਕਾਂ, ਵਿਸ਼ੇਸ਼ ਤੌਰ ’ਤੇ ਖੁਦਰਾ ਸ਼ੇਅਰਧਾਰਕਾਂ ’ਚ ਕਾਫ਼ੀ ਚਿੰਤਾ ਦਾ ਮਾਹੌਲ ਹੈ। ਮੈਂ ਕਾਨੂੰਨੀ ਮਾਹਿਰ ਨਹੀਂ ਹਾਂ ਪਰ ਫਿਲਹਾਲ ਅਸੀਂ ਇਕ ਕਾਨੂੰਨੀ ਮਾਹਿਰ ਨਾਲ ਸਾਰੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਲਈ ਸੰਪਰਕ ’ਚ ਹਾਂ। ਕੰਪਨੀ ਦੀ ਇਕ ਨਿਸ਼ਚਿਤ ਪ੍ਰਕਿਰਿਆ ਹੈ ਅਤੇ ਉਹ ਆਪਣਾ ਕੰਮ ਕਰੇਗੀ। ਅਸੀਂ ਅਗਲੇ ਮਹੀਨੇ ਕਈ ਬੋਰਡ ਬੈਠਕਾਂ ਆਯੋਜਿਤ ਕਰਾਂਗੇ ਤਾਂ ਜੋ ਸਮੇਂ-ਸਮੇਂ ’ਤੇ ਲਏ ਗਏ ਫ਼ੈਸਲਿਆਂ ’ਤੇ ਸਾਰੇ ਨਿਰਦੇਸ਼ਕਾਂ ਦੇ ਵਿਚਾਰ ਜਾਣ ਸਕੀਏ।

ਅਸੀਂ ਉਨ੍ਹਾਂ ਦੀ ਫਿਰ ਤੋਂ ਸਮੀਖਿਆ ਕਰਾਂਗੇ, ਕਾਰਵਾਈ ਬਿੰਦੂਆਂ ਦਾ ਮੁਲਾਂਕਣ ਕਰਾਂਗੇ ਅਤੇ ਦੇਖਾਂਗੇ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਇਹ ਸਮੱਸਿਆ ਸਾਡੀ ਗ਼ਲਤੀ ਨਾਲ ਨਹੀਂ ਹੋਈ, ਇਹ ਸਾਡੇ ’ਤੇ ਥੋਪੀ ਗਈ ਹੈ। ਅਸੀਂ ਪਿਛਲੀਆਂ ਗੱਲਾਂ ਦਾ ਜਾਇਜ਼ਾ ਲਵਾਂਗੇ ਅਤੇ ਸਾਰੇ ਮੁੱਦਿਆਂ, ਮੌਜੂਦਾ ਜਾਂ ਨਵੇਂ, ਨੂੰ ਬਿਨਾਂ ਕੁਝ ਛੁਪਾਏ ਹੱਲ ਕਰਾਂਗੇ। ਜੇਕਰ ਇਹ ਸੰਚਾਲਨ ਸਬੰਧੀ ਮੁੱਦੇ ਹਨ, ਤਾਂ ਅਸੀਂ ਡਿਜ਼ਾਈਨ ਅਤੇ ਕੰਟਰੋਲ ਨੂੰ ਹੋਰ ਸਖ਼ਤ ਕਰਾਂਗੇ। ਜੇਕਰ ਇਹ ਆਚਰਣ ਸਬੰਧੀ ਮੁੱਦੇ ਹਨ, ਤਾਂ ਅਸੀਂ ਸਖ਼ਤ ਕਾਰਵਾਈ ਕਰਾਂਗੇ। ਮੈਂ ਮੰਨਦਾ ਹਾਂ ਕਿ ਇੰਨੇ ਵੱਡੇ ਅਦਾਰੇ ’ਚ ਸਮੱਸਿਆਵਾਂ ਤਾਂ ਹੋਣਗੀਆਂ ਹੀ ਪਰ ਸਾਡੇ ਕੋਲ ਉਨ੍ਹਾਂ ਨਾਲ ਨਜਿੱਠਣ ਲਈ ਮਜ਼ਬੂਤ ਪ੍ਰਣਾਲੀਆਂ ਹਨ।

ਕੀ ਤੁਸੀਂ ਇਸ ਸਾਲ ਅਕਤੂਬਰ ’ਚ ਆਪਣਾ ਦੂਜਾ ਕਾਰਜਕਾਲ ਖਤਮ ਹੋਣ ’ਤੇ ਤੀਜੇ ਕਾਰਜਕਾਲ ਲਈ ਸੀ. ਈ. ਓ. ਅਹੁਦੇ ਹੇਠ ਖ਼ੁਦ ਨੂੰ ਪੇਸ਼ ਕਰੋਗੇ, ਪੁੱਛਣ ’ਤੇ ਸ਼ਸ਼ੀਧਰ ਨੇ ਕਿਹਾ, ਮੈਂ ਸਮਰੱਥ ਅਤੇ ਇੱਛੁਕ ਹਾਂ ਪਰ ਮੈਂ ਚਾਹਾਂਗਾ ਕਿ ਬੋਰਡ ਪ੍ਰਕਿਰਿਆ ਪੂਰੀ ਕਰੇ ਅਤੇ ਫ਼ੈਸਲਾ ਲਵੇ। ਮੈਂ ਇੱਥੇ ਫ਼ੈਸਲਾ ਲੈਣ ਵਾਲਾ ਨਹੀਂ ਹਾਂ।

ਐੱਚ. ਡੀ. ਐੱਫ. ਸੀ. ਅਤੇ ਐੱਚ. ਡੀ. ਐੱਫ.ਸੀ. ਬੈਂਕ ਦੇ ਰਲੇਵੇਂ ਨੂੰ ਲੈ ਕੇ ਮੇਰਾ ਮੰਨਣਾ ਹੈ ਕਿ ਇਹ ਰਲੇਵਾਂ ਸਭ ਤੋਂ ਚੰਗਾ ਨਤੀਜਾ ਹੈ। ਹਾਊਸਿੰਗ ਉਦਯੋਗ ਅਗਲੇ ਕੁਝ ਸਾਲਾਂ ’ਚ ਵਿਕਾਸ ਨੂੰ ਰਫਤਾਰ ਦੇਵੇਗਾ। ਇਸ ਆਕਾਰ ਅਤੇ ਵੰਡ ਵਾਲੀ ਸੰਸਥਾ ਲਈ, ਜੇਕਰ ਅਸੀਂ ਗ੍ਰਹਿ ਕਰਜ਼ਾ ਪ੍ਰਦਾਨ ਨਹੀਂ ਕਰਦੇ, ਤਾਂ ਅਸੀਂ ਇਕ ਵਿਸ਼ਾਲ ਵਿਕਾਸ ਮੌਕੇ ਤੋਂ ਖੁੰਝ ਜਾਂਦੇ। ਮੌਜੂਦਾ ਸਮੇਂ ’ਚ ਅਸੀਂ ਆਪਣੇ ਲੱਗਭਗ 4-5 ਫੀਸਦੀ ਗਾਹਕਾਂ ਨੂੰ ਹੋਮ ਲੋਨ ਪ੍ਰਦਾਨ ਕਰਦੇ ਹਾਂ।

ਅਗਲੇ 5-10 ਸਾਲਾਂ ’ਚ ਇਹ 8-10 ਫੀਸਦੀ ਤੱਕ ਪਹੁੰਚ ਸਕਦਾ ਹੈ, ਜੋ ਆਪਣੇ ਆਪ ’ਚ ਇਕ ਵੱਡੀ ਪ੍ਰਾਪਤੀ ਹੋਵੇਗੀ। ਇਕ ਵਾਰ ਜਦੋਂ ਗਾਹਕ ਦਾ ਸਾਡੇ ਨਾਲ ਮੁਢਲਾ ਬੈਂਕਿੰਗ ਸਬੰਧ ਸ਼ੁਰੂ ਹੋ ਜਾਂਦਾ ਹੈ, ਤਾਂ ਸਮੇਂ ਦੇ ਨਾਲ ਇਸ ਦਾ ਪ੍ਰਭਾਵ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਪੂਰਾ ਪ੍ਰਬੰਧਨ ਇਹ ਮੰਨਦਾ ਹੈ ਕਿ ਅਸੀਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਕਿਉਂਕਿ ਅਸੀਂ ਜਾਇਦਾਦ ਤਾਂ ਲਈ ਪਰ ਕੋਈ ਜਮ੍ਹਾ ਰਾਸ਼ੀ ਨਹੀਂ ਲਈ। ਕਰਜ਼ੇ ਦੀ ਘਟਦੀ ਗਿਣਤੀ ਦੀ ਪੂਰਤੀ ਲਈ ਜਮ੍ਹਾ ਰਾਸ਼ੀ ਵਧਾਉਣਾ ਆਸਾਨ ਨਹੀਂ ਹੈ, ਖ਼ਾਸਕਰ ਜੁਲਾਈ 2023 ਤੋਂ ਚੱਲ ਰਹੇ ਬੇਹੱਦ ਤੰਗ ਨਕਦੀ ਦੇ ਮਾਹੌਲ ’ਚ।

ਕੁਝ ਨਿਵੇਸ਼ਕ ਜਾਣਦੇ ਹਨ ਕਿ ਕੁਝ ਸਮੇਂ ਲਈ ਰਫਤਾਰ ਹੌਲੀ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਹੈ, ‘‘ਅਸੀਂ ਇਸ ਮੁਸ਼ਕਿਲ ਸਮੇਂ ’ਚ ਉਨ੍ਹਾਂ ਦਾ ਸਾਥ ਦਿੱਤਾ ਹੈ, ਹੁਣ ਥੋੜ੍ਹਾ ਪਿੱਛੇ ਹਟ ਕੇ, ਜਲਦੀ ਰਿਟਰਨ ਪਾਉਣ ਲਈ ਕਿਤੇ ਹੋਰ ਨਿਵੇਸ਼ ਕਰੀਏ ਅਤੇ ਜਦੋਂ ਵਚਨਬੱਧਤਾਵਾਂ ’ਤੇ ਸਪਸ਼ਟਤਾ ਆਵੇ ਤਦ ਵਾਪਸ ਆਈਏ।’’

ਸੰਗਠਨ ਦੇ ਪੁਨਰਗਠਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ, ਅਸੀਂ ਸਮੇਂ-ਸਮੇਂ ’ਤੇ ਲੀਡਰਸ਼ਿਪ ਅਤੇ ਸੰਗਠਨ ਸੰਰਚਨਾ ਦੀ ਸਮੀਖਿਆ ਕਰਦੇ ਹਾਂ, ਹੁਣ ਤਬਦੀਲੀ ਦਾ ਸਮਾਂ ਆ ਗਿਆ ਹੈ ਪਰ ਇਹ ਸਾਰੀਆਂ ਆਮ ਕਾਰੋਬਾਰੀ ਰਣਨੀਤੀਆਂ ਹਨ, ਜੋ ਸਮੇਂ-ਸਮੇਂ ’ਤੇ ਸੰਗਠਨ ਨੂੰ ਊਰਜਾ ਪ੍ਰਦਾਨ ਕਰਦੀਆਂ ਹਨ।

ਸਾਡੀਆਂ ਕਦਰਾਂ-ਕੀਮਤਾਂ, ਨੈਤਿਕਤਾ ਅਤੇ ਸ਼ਾਸਨ ਸਿਧਾਂਤ ਬਰਕਰਾਰ ਹਨ। ਸੰਸਥਾ ਆਰਥਿਕ ਤੌਰ ’ਤੇ ਸੁਦ੍ਰਿੜ੍ਹ ਹੈ। ਰੋਜ਼ਮਰ੍ਹਾ ਦੇ ਮੁੱਦੇ, ਚਾਹੇ ਤਰੁੱਟੀਆਂ ਹੋਣ, ਚੂਕ ਹੋਵੇ ਜਾਂ ਆਚਰਣ ਸਬੰਧੀ ਸਮੱਸਿਆਵਾਂ, ਤੁਰੰਤ ਅਤੇ ਉਚਿਤ ਢੰਗ ਨਾਲ ਹੱਲ ਕੀਤੇ ਜਾਂਦੇ ਹਨ। ਭਵਿੱਖ ਉੱਜਵਲ ਹੈ, ਰਲੇਵੇਂ ਤੋਂ ਬਾਅਦ ਸਾਡੀ ਸਥਿਤੀ ਮਜ਼ਬੂਤ ਹੈ ਅਤੇ ਉਥਲ-ਪੁਥਲ ਦਾ ਸਾਹਮਣਾ ਕਰ ਰਹੇ ਵਿਸ਼ਵ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਭਾਰਤ ਦੇ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਬਹੁਤ ਹਾਂਪੱਖੀ ਹੈ। ਅਰਥਵਿਵਸਥਾ ਬਿਹਤਰ ਸਥਿਤੀ ’ਚ ਹੈ ਅਤੇ ਅਸੀਂ ਅਗਲੇ ਕੁਝ ਸਾਲਾਂ ’ਚ ਮਿਲਣ ਵਾਲੇ ਮੌਕਿਆਂ ਦਾ ਲਾਭ ਉਠਾਉਣ ਲਈ ਸਭ ਤੋਂ ਉੱਤਮ ਸਥਿਤੀ ’ਚ ਹਾਂ।

ਸੰਗੀਤਾ ਮਹਿਤਾ

  • good governance
  • attitude
  • merely
  • mixing yes
  • not work

ਦੁਖਦਾਈ ਨਤੀਜਿਆਂ ’ਤੇ ਪਹੁੰਚਦੇ ਲਿਵ-ਇਨ ਰਿਲੇਸ਼ਨਸ਼ਿਪ!

NEXT STORY

Stories You May Like

  • the more i stay silent  the more i learn     sandra bullock
    “ਜਿੰਨਾ ਮੈਂ ਚੁੱਪ ਰਹਿੰਦੀ ਹਾਂ, ਓਨਾ ਹੀ ਜ਼ਿਆਦਾ ਸਿੱਖਦੀ ਹਾਂ”: ਸੈਂਡਰਾ ਬੁਲੋਕ
  • critics don  t want me in the team  ronaldo
    ਪੁਰਤਗਾਲ ਲਈ ਹੁਣ ਵੀ ਗੋਲ ਕਰ ਸਕਦਾ ਹਾਂ, ਪਰ ਆਲੋਚਕ ਮੈਨੂੰ ਨਹੀਂ ਚਾਹੁੰਦੇ ਟੀਮ 'ਚ : ਰੋਨਾਲਡੋ
  • rakhi sawant takes aim at komal rani
    ਮੈਂ ਸੁਨੀਤਾ ਨਹੀਂ ਹਾਂ, ਧੱਜੀਆਂ ਉੱਡਾ ਦੇਵਾਂਗੀ, ਰਾਖੀ ਸਾਵੰਤ ਨੇ ਕੋਮਲ ਰਾਣੀ 'ਤੇ ਸਾਧਿਆ ਨਿਸ਼ਾਨਾ
  • bhagat singh
    ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?
  • we can take on even the number one team  darren sammy
    ਜੇਕਰ ਲਗਾਤਾਰ ਚੰਗਾ ਪ੍ਰਦਰਸ਼ਨ ਕਰੀਏ ਤਾਂ ਨੰਬਰ ਇੱਕ ਟੀਮ ਨੂੰ ਵੀ ਦੇ ਸਕਦੇ ਹਾਂ ਟੱਕਰ: ਡੈਰੇਨ ਸੈਮੀ
  • mixing ethanol in petrol causes no harm to vehicles
    ਪੈਟਰੋਲ ’ਚ ਇਥੇਨੌਲ ਮਿਲਾਉਣ ਨਾਲ ਵਾਹਨਾਂ ਨੂੰ ਕੋਈ ਨੁਕਸਾਨ ਨਹੀਂ : ਗਡਕਰੀ
  • trump lashes out at cnn
    ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"
  • i ve been voting for three decades why is my sir incomplete
    ‘ਮੈਂ ਤਿੰਨ ਦਹਾਕਿਆਂ ਤੋਂ ਵੋਟ ਪਾ ਰਿਹਾ ਹਾਂ, ਮੇਰਾ ਐੱਸ.ਆਈ.ਆਰ. ਅਧੂਰਾ ਕਿਉਂ?’
  • strong winds heavy rain and storms expected in punjab
    ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ ਪਵੇਗਾ ਮੀਂਹ! 10 ਜ਼ਿਲ੍ਹਿਆਂ...
  • kulhad pizza s sahaj arora s statement on mad sandhu murder
    ਮੈਡ ਸੰਧੂ ਦੇ ਕਤਲ 'ਤੇ ਕੁੱਲੜ੍ਹ ਪਿੱਜ਼ਾ ਕੱਪਲ ਦੇ ਸਹਿਜ ਅਰੋੜਾ ਦਾ ਬਿਆਨ, ਪੰਜਾਬ...
  • thieves targeted a mill
    ਚੋਰਾਂ ਨੇ ਚੱਕੀ ਨੂੰ ਬਣਾਇਆ ਨਿਸ਼ਾਨਾ, ਤੇਲ, ਡਰਾਈ ਫਰੂਟ ਤੇ ਨਕਦੀ ਲੈ ਕੇ ਹੋਏ ਫਰਾਰ
  • pargat singh met ambika soni
    ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਪਰਗਟ ਸਿੰਘ ਨੇ ਅੰਬਿਕਾ ਸੋਨੀ ਨਾਲ...
  • new punjab congress president pargat singh met dr manmohan singh s family
    ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ...
  • meeting jalandhar zone of the forum of retired diploma engineers  punjab
    ਫੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਪੰਜਾਬ) ਦੇ ਜਲੰਧਰ ਜ਼ੋਨ ਵੱਲੋਂ ਕੀਤੀ...
  • safe return home of two punjabi girls stranded in oman
    ਓਮਾਨ ’ਚ ਫਸੀਆਂ ਦੋ ਪੰਜਾਬੀ ਕੁੜੀਆਂ ਦੀ ਸੁਰੱਖਿਅਤ ਘਰ ਵਾਪਸੀ, ਸੁਣਾਈ ਹੱਡਬੀਤੀ
  • corporation failed to register firs against 100 defaulting colonizers
    3 ਮਹੀਨੇ ਬਾਅਦ ਵੀ ਲਗਭਗ 100 ਡਿਫ਼ਾਲਟਰ ਕਾਲੋਨਾਈਜ਼ਰਾਂ ’ਤੇ FIR ਦਰਜ ਨਹੀਂ ਕਰਵਾ...
Trending
Ek Nazar
nepali congress party

ਨੇਪਾਲੀ ਕਾਂਗਰਸ ਪਾਰਟੀ ਦਾ 15ਵਾਂ ਜਨਰਲ ਸੈਸ਼ਨ ਕਾਠਮੰਡੂ 'ਚ ਸ਼ੁਰੂ

myanmar nationals

ਮਲੇਸ਼ੀਆ ਨੇ 1,500 ਮਿਆਂਮਾਰ ਨਾਗਰਿਕ ਭੇਜੇ ਵਾਪਸ

debris field found missing air ambulance

ਐਟਲਾਂਟਿਕ ਦੇ ਉੱਪਰੋਂ ਗਾਇਬ ਹੋਈ ਏਅਰ ਐਂਬੂਲੈਂਸ ਦਾ ਮਿਲਿਆ "ਮਲਬਾ ਖੇਤਰ"

us iran conflict

ਹੁਣ ਈਰਾਨ ਨਹੀਂ ਬਣਾਏਗਾ ਪਰਮਾਣੂ ਹਥਿਆਰ : ਟਰੰਪ ਦਾ ਦਾਅਵਾ

student protests

ਫਰਾਂਸ 'ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਹੋਏ ਤੇਜ਼, 5 ਹਜ਼ਾਰ ਲੋਕ ਗ੍ਰਿਫ਼ਤਾਰ

rain alert 6 days imd  weather

Rain Alert : 5, 6, 7, 8, 9, 10 ਅਕਤੂਬਰ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ...

new zealand pm takanini gurudwara sahib

ਨਿਊਜ਼ੀਲੈਂਡ ਦੇ PM ਟਾਕਾਨੀਨੀ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ, ਭਾਰਤੀ ਭਾਈਚਾਰੇ...

fortune will shine for people of these 3 zodiac signs

3 ਰਾਸ਼ੀਆਂ ਵਾਲਿਆਂ ਦੀ ਚਮਕ ਜਾਵੇਗੀ ਕਿਸਮਤ ! ਪਵੇਗਾ ਨੋਟਾਂ ਦਾ ਮੀਂਹ

major restrictions imposed in nawanshahr district until november 29

29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ...

komal rani reacts to those raising allegations of her affair with govinda

'ਜੇ ਕਿਸੇ ਨੂੰ ਕੋਈ ਤਕਲੀਫ਼ ਐ, ਤਾਂ ਹੁੰਦੀ ਰਹੇ..!', ਗੋਵਿੰਦਾ ਨਾਲ ਅਫੇਅਰ ਦੇ...

strict orders issued by the civil surgeon

ਅੰਮ੍ਰਿਤਸਰ 'ਚ ਨਵੇਂ ਸਿਵਲ ਸਰਜਨ ਦੇ ਸਖ਼ਤ ਤੇਵਰ, ਇਨ੍ਹਾਂ ਮੁਲਾਜ਼ਮਾਂ ਖਿਲਾਫ...

famous bollywood actress suffers a spinal fracture

ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ...

famous actress threatens supreme court

'ਜੇ ਮੈਨੂੰ ਕੁਝ ਹੋਇਆ ਤਾਂ..!', ਮਸ਼ਹੂਰ ਅਦਾਕਾਰਾ ਨੇ ਸੁਪਰੀਮ ਕੋਰਟ ਨੂੰ ਹੀ...

salman khan lauds pilot smit machchhar

'ਕਮਾਲ ਕਰ ਦਿੱਤਾ, ਪਾਇਲਟ ਜੀ, ਸਲਾਮ ਐ ਤੁਹਾਨੂੰ..!', ਸਲਮਾਨ ਖਾਨ ਨੇ ਪਾਇਲਟ...

meteorological department has issued an alert for these states

ਭਲਕੇ ਪਵੇਗਾ ਭਾਰੀ ਮੀਂਹ, ਚੜ੍ਹ ਕੇ ਆ ਰਹੀਆਂ ਕਾਲੀਆਂ ਘਟਾਵਾਂ ! ਮੌਸਮ ਵਿਭਾਗ ਨੇ...

asian games 2026 if the india pakistan final is cancelled

Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • tourism
      ਭਾਈਵਾਲੀ ਵਿਚ ਮੌਜੂਦ ਹੈ ਟੂਰਿਜ਼ਮ ਦਾ ਭਵਿੱਖ
    • women being ruined after falling into the trap of certain charlatan godmen
      ‘ਕੁਝ ਢੋਂਗੀ ਬਾਬਿਆਂ ਦੇ ਜਾਲ ’ਚ ਫਸ ਕੇ’ ਬਰਬਾਦ ਹੋ ਰਹੀਆਂ ਔਰਤਾਂ!
    • up congress sp
      ਉੱਤਰ ਪ੍ਰਦੇਸ਼ ’ਚ ਕਾਂਗਰਸ ਨੂੰ ਸਮਾਜਵਾਦੀ ਪਾਰਟੀ ਦੀ ਲੋੜ
    • women safety
      ਔਰਤਾਂ ਦੀ ਸੁਰੱਖਿਆ ਰਾਸ਼ਟਰ ਦੀ ਪ੍ਰੀਖਿਆ!
    • roop kaur sandhu case
      ਰੂਪ ਕੌਰ ਸੰਧੂ ਮਾਮਲਾ : ਸਵਾਲ ਪੁੱਛਣ ਵਾਲੇ ਕਟਹਿਰੇ ’ਚ ਕਿਉਂ?
    • growing aggression among students solutions needed
      ਵਿਦਿਆਰਥੀਆਂ ’ਚ ਵਧ ਰਿਹਾ ਹਮਲਾਵਰੀਪਣ, ਹੱਲ ਜ਼ਰੂਰੀ
    • some government hospitals patients falling victim to negligence
      ‘ਕੁਝ ਸਰਕਾਰੀ ਹਸਪਤਾਲ’ ਲਾਪ੍ਰਵਾਹੀ ਦਾ ਸ਼ਿਕਾਰ ਹੁੰਦੇ ਮਰੀਜ਼!
    • kamla haris
      ਕਮਲਾ ਹੈਰਿਸ ਬਿਲਕੁਲ ਉਹੀ ਕਰ ਰਹੀ ਹਨ ਜੋ ਉਨ੍ਹਾਂ ਦੀ ਪਾਰਟੀ ਉਨ੍ਹਾਂ ਤੋਂ ਚਾਹੁੰਦੀ...
    • election commission grapples with voter colonialism
      ਵੋਟਰ ਬਸਤੀਵਾਦ ਨਾਲ ਜੂਝਦਾ ਚੋਣ ਕਮਿਸ਼ਨ
    • elders honor
      ਬਜ਼ੁਰਗਾਂ ਦਾ ਸਨਮਾਨ ਅਤੇ ਸ਼ਾਨ : ਵਿਕਸਤ ਭਾਰਤ ਦੀ ਨੀਂਹ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +