ਐਂਟਰਟੇਨਮੈਂਟ ਡੈਸਕ- ਅੱਜ ਯਾਨੀ 25 ਮਾਰਚ ਨੂੰ ਪੂਰਾ ਦੇਸ਼ ਹੋਲੀ ਦੇ ਰੰਗਾਂ 'ਚ ਰੰਗਿਆ ਹੋਇਆ ਹੈ। ਇਸ ਮੌਕੇ ਬਾਲੀਵੁੱਡ ਸਿਤਾਰੇ ਖ਼ੂਬ ਮਸਤੀ ਕਰਦੇ ਨਜ਼ਰ ਆਏ। ਬਾਲੀਵੁੱਡ ਸਿਤਾਰੇ ਹੋਲੀ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਸ਼ੇਅਰ ਕਰ ਰਹੇ ਹਨ। ਪ੍ਰਿਅੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਨਜ਼ਰ ਆ ਰਹੀ ਹੈ। ਉਥੇ ਕਿਆਰਾ ਅਡਵਾਨੀ ਨੇ ਵੀ ਸਿਧਾਰਥ ਮਲਹੋਤਰਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਇਸ ਮੌਕੇ 'ਤੇ ਕਈ ਸਿਤਾਰੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਨਜ਼ਰ ਆਏ।
ਇਸ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮਨਾਈ ਹੋਲੀ, ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
ਰਕੁਲ ਪ੍ਰੀਤ ਆਪਣੇ ਪਤੀ ਨਾਲ ਨਜ਼ਰ ਆਈ
ਇਸ ਤਸਵੀਰ 'ਚ ਰਕੁਲ ਪ੍ਰੀਤ ਆਪਣੇ ਪਤੀ ਜੈਕੀ ਭਗਨਾਨੀ ਨਾਲ ਹੋਲੀ ਮਨਾਉਂਦੀ ਨਜ਼ਰ ਆ ਰਹੀ ਹੈ।

ਅਕਸ਼ੇ ਕੁਮਾਰ-ਟਾਈਗਰ-ਸ਼ਰਾਫ ਨੇ ਖ਼ੂਬ ਕੀਤੀ ਮਸਤੀ
ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਹੋਲੀ 'ਤੇ ਖ਼ੂਬ ਮਸਤੀ ਕਰਦੇ ਨਜ਼ਰ ਆਏ। ਟਾਈਗਰ ਸ਼ਰਾਫ ਤੇ ਅਕਸ਼ੇ ਕੁਮਾਰ ਦੀ ਇਹ ਤਸਵੀਰ ਆਉਂਦੇ ਹੀ ਵਾਇਰਲ ਹੋ ਗਈ ਹੈ।

ਪੁਲਕਿਤ ਸਮਰਾਟ ਨੇ ਆਪਣੀ ਪਤਨੀ ਨੂੰ ਕੀਤੀ ਕਿੱਸ
ਇਸ ਤਸਵੀਰ 'ਚ ਪੁਲਕਿਤ ਸਮਰਾਟ ਆਪਣੀ ਪਤਨੀ ਕ੍ਰਿਤੀ ਖਰਬੰਦਾ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਕ੍ਰਿਤੀ ਖਰਬੰਦਾ ਤੇ ਪੁਲਕਿਤ ਦੀ ਇਹ ਤਸਵੀਰ ਆਉਂਦੇ ਹੀ ਵਾਇਰਲ ਹੋ ਗਈ।

ਦਿਸ਼ਾ ਪਾਟਨੀ ਦੋਸਤਾਂ ਨਾਲ ਨਜ਼ਰ ਆਈ
ਇਸ ਤਸਵੀਰ 'ਚ ਦਿਸ਼ਾ ਪਾਟਨੀ ਆਪਣੇ ਦੋਸਤਾਂ ਨਾਲ ਹੋਲੀ ਖੇਡਦੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਦਿਸ਼ਾ ਪਾਟਨੀ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

ਰਸ਼ਮਿਕਾ ਮੰਦਾਨਾ ਦੀ ਮੁਸਕਰਾਹਟ ਨੇ ਦਿਲ ਜਿੱਤ ਲਿਆ
ਇਸ ਤਸਵੀਰ 'ਚ ਰਸ਼ਮਿਕਾ ਮੰਦਾਨਾ ਨਿੰਮਾ ਜਿਹਾ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਰਸ਼ਮਿਕਾ ਦੀ ਮੁਸਕਰਾਹਟ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

ਕਿਆਰਾ ਅਡਵਾਨੀ ਪਤੀ ਸਿਧਾਰਥ ਮਲਹੋਤਰਾ ਨਾਲ ਰੋਮਾਂਟਿਕ ਹੋ ਗਈ
ਇਸ ਤਸਵੀਰ 'ਚ ਕਿਆਰਾ ਅਡਵਾਨੀ ਆਪਣੇ ਪਤੀ ਸਿਧਾਰਥ ਮਲਹੋਤਰਾ ਨਾਲ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਸਿਧਾਰਥ ਮਲਹੋਤਰਾ ਤੇ ਕਿਆਰਾ ਦੇ ਇਸ ਅੰਦਾਜ਼ 'ਤੇ ਪ੍ਰਸ਼ੰਸਕ ਦੀਵਾਨੇ ਹੋ ਗਏ।

ਅਮਿਤਾਭ-ਅਭਿਸ਼ੇਕ ਬੱਚਨ ਇਕੱਠੇ ਨਜ਼ਰ ਆਏ
ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਹੋਲੀ ਦੇ ਮੌਕੇ 'ਤੇ ਇਕੱਠੇ ਨਜ਼ਰ ਆਏ। ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੀ ਇਹ ਤਸਵੀਰ ਵਾਇਰਲ ਹੋ ਰਹੀ ਹੈ।

ਰਣਬੀਰ ਕਪੂਰ-ਆਲੀਆ ਭੱਟ ਨੇ ਰਾਹਾ ਨਾਲ ਹੋਲੀ ਮਨਾਈ
ਰਣਬੀਰ ਕਪੂਰ ਤੇ ਆਲੀਆ ਭੱਟ ਆਪਣੀ ਧੀ ਰਾਹਾ ਕਪੂਰ ਨਾਲ ਹੋਲੀ ਮਨਾਉਂਦੇ ਨਜ਼ਰ ਆਏ। ਇਸ ਤਸਵੀਰ 'ਚ ਆਲੀਆ ਭੱਟ ਤੇ ਰਣਬੀਰ ਕਪੂਰ ਬਿਲਕੁਲ ਨਵੇਂ ਲੁੱਕ 'ਚ ਨਜ਼ਰ ਆਏ।

ਪ੍ਰਿਅੰਕਾ ਚੋਪੜਾ ਨੇ ਦੇਸੀ ਲੁੱਕ 'ਚ ਹੋਲੀ ਮਨਾਈ
ਪ੍ਰਿਅੰਕਾ ਚੋਪੜਾ ਹੋਲੀ ਦੇ ਮੌਕੇ 'ਤੇ ਦੇਸੀ ਲੁੱਕ 'ਚ ਨਜ਼ਰ ਆਈ। ਪ੍ਰਿਅੰਕਾ ਚੋਪੜਾ ਨਾਲ ਉਨ੍ਹਾਂ ਦੇ ਪਤੀ ਨਿਕ ਜੋਨਸ ਵੀ ਨਜ਼ਰ ਆਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮਨਾਈ ਹੋਲੀ, ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
NEXT STORY