ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਬੀਤੇ ਦਿਨ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਭਰਾ ਬਣੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਆਪਣੀ ਮੰਗੇਤਰ ਹੇਜ਼ਲ ਕੀਚ ਨਾਲ ਹੱਥਾਂ 'ਚ ਹੱਥ ਪਾਏ ਨਜ਼ਰ ਆਏ। ਉਨ੍ਹਾਂ ਤੋਂ ਇਲਾਵਾ ਇਸ ਪਾਰਟੀ 'ਚ ਸ਼ਾਹਿਦ ਕਪੂਰ, ਚੰਕੀ ਪਾਂਡੇ, ਸਲਮਾਨ ਖਾਨ, ਮਾਧੁਰੀ ਦੀਕਸ਼ਿਤ, ਲਾਰਾ ਦੱਤਾ, ਭੂਸ਼ਨ ਕੁਮਾਰ, ਅਭਿਸ਼ੇਕ ਕਪੂਰ ਅਤੇ ਅਤੁੱਲ ਅਗਨੀਹੋਤਰੀ ਵੀ ਆਪਣੇ-ਆਪਣੇ ਪਾਟਨਰਸ ਨਾਲ ਪਹੁੰਚੇ।
ਜਾਣਕਾਰੀ ਅਨੁਸਾਰ 29 ਫਰਵਰੀ ਨੂੰ ਪ੍ਰਿਟੀ ਨੇ ਯੂ.ਐਸ. ਦੇ ਰਹਿਣ ਵਾਲੇ ਜੀਨ ਗੁਡਈਨਫ ਨਾਲ ਗੁਪਤ ਤਰੀਕੇ ਨਾਲ ਵਿਆਹ ਕੀਤਾ ਸੀ। ਆਪਣੇ ਇਕ ਇੰਟਰਵਿਊ ਦੌਰਾਨ ਪ੍ਰਿਟੀ ਨੇ ਕਿਹਾ, ''ਮੈਂ ਇਕ ਨਿਜੀ ਕਿਸਮ ਦੀ ਵਿਅਕਤੀ ਹਾਂ। ਜਦੋਂ ਮੇਰੇ ਬਿਨਾਂ ਪੁੱਛੇ ਕੋਈ ਮੇਰੇ ਬਾਰੇ 'ਚ ਲਿਖਦਾ ਹੈ ਤਾਂ ਮੈਨੂੰ ਬਹੁਤ ਅਜੀਬ ਲੱਗਦਾ ਹੈ। ਮੈਂ ਉਸ ਗੱਲ ਨੂੰ ਬਿਲਕੁਲ ਨਹੀਂ ਭੁੱਲ ਸਕਦੀ, ਜਦੋਂ ਮੇਰਾ ਨਾਂ ਯੁਵਰਾਜ ਅਤੇ ਬ੍ਰੇਟ ਲੀ ਨਾਲ ਜੋੜਿਆ ਗਿਆ ਸੀ। ਇਹ ਦੋਵੇਂ ਮੇਰੇ ਭਰਾ ਹਨ ਅਤੇ ਹਰ ਰੱਖੜੀ 'ਤੇ ਮੈਂ ਉਨ੍ਹਾਂ ਨੂੰ ਖੁਦ ਜਾ ਕੇ ਰੱਖੜੀ ਬੰਣਦੀ ਹਾਂ।''
ਪ੍ਰਿਯੰਕਾ ਨੇ 'ਬੇਵਾਚ' 'ਚ ਨਿਭਾਏ ਜਾਣ ਵਾਲੇ ਆਪਣੇ ਕਿਰਦਾਰ ਬਾਰੇ ਕਿਹਾ ਕੁਝ ਅਜਿਹਾ...
NEXT STORY