ਮੁੰਬਈ- 'ਪੁਸ਼ਪਾ 2' ਦੇ ਅਦਾਕਾਰ ਅੱਲੂ ਅਰਜੁਨ ਨੂੰ ਸੰਧਿਆ ਥੀਏਟਰ ਭਗਦੜ ਮਾਮਲੇ 'ਚ ਇਕ ਔਰਤ ਦੀ ਮੌਤ ਤੋਂ ਬਾਅਦ 13 ਦਸੰਬਰ ਦੀ ਸਵੇਰ ਨੂੰ ਹੈਦਰਾਬਾਦ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਟੈਲੀਵਿਜ਼ਨ 'ਤੇ ਦਿਖਾਈ ਗਈ ਫੁਟੇਜ 'ਚ ਅਦਾਕਾਰ ਨੂੰ ਸਖਤ ਸੁਰੱਖਿਆ ਵਿਚਕਾਰ ਪੁਲਸ ਦੀ ਗੱਡੀ 'ਚ ਲਿਜਾਇਆ ਜਾਂਦਾ ਦੇਖਿਆ ਗਿਆ। ਹਾਲਾਂਕਿ ਗ੍ਰਿਫਤਾਰੀ ਤੋਂ ਪਹਿਲਾਂ ਉਸਨੂੰ ਚਾਹ ਪੀਂਦੇ ਅਤੇ ਪਤਨੀ ਦਾ ਮੱਥਾ ਚੁੰਮਦੇ ਦੇਖਿਆ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।ਦਰਅਸਲ, 4 ਦਸੰਬਰ ਨੂੰ 'ਪੁਸ਼ਪਾ 2: ਦਿ ਰੂਲ' ਦੇ ਪ੍ਰੀਮੀਅਰ ਸ਼ੋਅ ਦੀ ਸਕ੍ਰੀਨਿੰਗ ਦੌਰਾਨ ਹੈਦਰਾਬਾਦ ਦੇ ਸੰਧਿਆ ਥੀਏਟਰ 'ਚ ਭਗਦੜ ਮਚ ਗਈ ਸੀ, ਜਿਸ 'ਚ ਇਕ ਔਰਤ (35 ਸਾਲ) ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਅੱਲੂ ਅਰਜੁਨ ਅਤੇ ਥੀਏਟਰ ਪ੍ਰਬੰਧਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਹੈਦਰਾਬਾਦ ਪੁਲਸ ਵੱਲੋਂ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨ ਲਈ ਤੇਲੰਗਾਨਾ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਗਈ ਸੀ।
ਅੱਲੂ ਅਰਜੁਨ ਨੇ ਗ੍ਰਿਫਤਾਰੀ ਤੋਂ ਪਹਿਲਾਂ ਕੀ ਕੀਤਾ?
ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਅੱਲੂ ਅਰਜੁਨ ਗ੍ਰਿਫਤਾਰੀ ਤੋਂ ਪਹਿਲਾਂ ਆਪਣੇ ਘਰ ਦੇ ਪਾਰਕਿੰਗ ਏਰੀਆ 'ਚ ਨਜ਼ਰ ਆ ਰਿਹਾ ਹੈ। ਜਿੱਥੇ ਉਸ ਦੇ ਹੱਥ ਵਿੱਚ ਚਾਹ ਦਾ ਕੱਪ ਹੈ। ਉਹ ਇਸ ਦਾ ਆਨੰਦ ਲੈ ਰਿਹਾ ਹੈ। ਇਸ ਦੌਰਾਨ ਪਤਨੀ ਸਨੇਹਾ ਰੈੱਡੀ ਵੀ ਮੌਜੂਦ ਹੈ ਅਤੇ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ। ਅੱਲੂ ਅਰਜੁਨ ਵੀ ਉਸ ਨੂੰ ਹਿੰਮਤ ਦੇ ਰਿਹਾ ਹੈ ਅਤੇ ਆਖ਼ਰ 'ਚ ਉਸ ਦੇ ਮੱਥੇ ਨੂੰ ਚੁੰਮਦਾ ਨਜ਼ਰ ਆ ਰਿਹਾ ਹੈ। ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ ਹੈ ਅਤੇ ਇਸ ਦ੍ਰਿਸ਼ ਨੂੰ ਕੈਮਰਿਆਂ 'ਚ ਕੈਦ ਕੀਤਾ ਗਿਆ ਸੀ। ਇਸ ਦੌਰਾਨ ਅਦਾਕਾਰ ਨੇ ਚਿੱਟੇ ਰੰਗ ਦੀ ਹੂਡੀ ਅਤੇ ਮੈਚਿੰਗ ਕਾਰਗੋ ਪੈਂਟ ਪਾਈ ਹੋਈ ਹੈ। ਅੱਲੂ ਵੀ ਮੁਸਕਰਾਉਂਦਾ ਹੈ ਅਤੇ ਪੁਲਸ ਦੇ ਨਾਲ ਆਪਣੀ ਕਾਰ ਵਿੱਚ ਚਲਾ ਜਾਂਦਾ ਹੈ।
ਇਹ ਵੀ ਪੜ੍ਹੋ- ਦਿਲਜੀਤ ਦੇ ਸ਼ੋਅ ਨੂੰ ਮਿਲੀ ਹਰੀ ਝੰਡੀ, ਭਲਕੇ ਚੰਡੀਗੜ੍ਹ ਲਾਉਣਗੇ ਰੌਣਕਾਂ
ਗ੍ਰਿਫਤਾਰੀ ਤੋਂ ਬਾਅਦ ਅੱਲੂ ਅਰਜੁਨ ਨੰਗੇ ਪੈਰੀਂ ਆਏ ਨਜ਼ਰ
ਉਥੇ ਹੀ ਦੂਜੇ ਵੀਡੀਓ 'ਚ ਅੱਲੂ ਅਰਜੁਨ ਲਿਫਟ ਦੇ ਅੰਦਰ ਜਾਂਦੇ ਨਜ਼ਰ ਆ ਰਹੇ ਹਨ। ਜਿੱਥੇ ਉਹ ਨੰਗੇ ਪੈਰੀਂ ਹੈ। ਉਸ ਦੇ ਨਾਲ ਤਿੰਨ-ਚਾਰ ਪੁਲਸ ਵਾਲੇ ਵੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੱਲੂ ਅਰਜੁਨ ਦੇ ਹੱਕ 'ਚ ਆਇਆ ਇਹ ਨੇਤਾ, ਸਰਕਾਰ ਦੀ ਕੀਤੀ ਨਿੰਦਾ, ਕਿਹਾ- ਅਸਲ ਕਸੂਰ ਕਿਸ ਦਾ ਹੈ?
NEXT STORY