ਪਟਿਆਲਾ (ਬਲਜਿੰਦਰ) - ਬਾਲੀਵੁੱਡ ਸਟਾਰ ਅਜੇ ਦੇਵਗਨ ਵੱਲੋਂ ਇਨ੍ਹਾਂ ਦਿਨੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸ਼ੂਟਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼ਹਿਰ ਦੇ ਤ੍ਰਿਪਡ਼ੀ ਇਲਾਕੇ ’ਚ ਵੀ ਸ਼ੂਟਿੰਗ ਕੀਤੀ ਗਈ। ਜਿਥੇ ਕੇਵਲ ਸਿੰਘ, ਰਾਜਵਿੰਦਰ ਸਿੰਘ ਦੇ ਪੰਜਾਬ ਜਿਉਲਰ ਪਹੁੰਚੇ, ਜਿਥੇ ਉਨ੍ਹਾਂ ਫਿਲਮ ਸੀਨ ਫਿਲਮਾਇਆ। ਇਥੇ ਅਜੇ ਦੇਵਗਨ ਨਾਲ ਕੇਵਲ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਕਾਫੀ ਸਮਾਂ ਬਿਤਾਇਆ।
ਇਹ ਵੀ ਪੜ੍ਹੋ- ਭਿਆਨਕ ਕਾਰ ਹਾਦਸੇ 'ਚ 2 ਸੂਫੀ ਕਲਾਕਾਰਾਂ ਦੀ ਮੌਤ, 5 ਸਾਥੀ ਕਲਾਕਾਰ ਜ਼ਖਮੀ
ਅਜੇ ਦੇਵਗਨ ਨੇ ਕਿਹਾ ਕਿ ਪਟਿਆਲਾ ਵਿਖੇ ਪਹਿਲਾਂ ਵੀ ਕਈ ਫਿਲਮਾਂ ਦੀ ਸ਼ੂਟਿੰਗ ਕਰ ਚੁੱਕੇ ਹਨ। ਇਥੋਂ ਦੇ ਲੋਕ ਕਾਫੀ ਮਿਲਾਪੜੇ ਹਨ ਅਤੇ ਹਮੇਸ਼ਾ ਕਲਾਕਾਰਾਂ ਦਾ ਸਹਿਯੋਗ ਕਰਦੇ ਹਨ। ਕੇਵਲ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਦੇਵਗਨ ਇਕ ਵੱਡੇ ਅਦਾਕਾਰ ਦੇ ਨਾਲ-ਨਾਲ ਵਧੀਆ ਇਨਸਾਨ ਵੀ ਹਨ, ਜਿਨ੍ਹਾਂ ਨੂੰ ਮਿਲ ਕੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਅਜੇ ਦੇਵਗਨ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹਰਦੀਪ ਸਿੰਘ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Govinda ਨੂੰ ਪਤਨੀ ਸੁਨੀਤਾ ਨੇ ਭੇਜਿਆ ਲੀਗਲ ਨੋਟਿਸ? ਤਲਾਕ ਦੀਆਂ ਖ਼ਬਰਾਂ ਵਿਚਾਲੇ ਮੈਨੇਜਰ ਦਾ ਵੱਡਾ ਬਿਆਨ
NEXT STORY