ਮੁੰਬਈ- ਸੁਪਰਸਟਾਰ ਸਵਰਗਵਾਸੀ ਧਰਮਿੰਦਰ ਦੀ ਆਖਰੀ ਫਿਲਮ ‘ਇੱਕੀਸ’ ਦੀ ਸਪੈਸ਼ਲ ਸਕ੍ਰੀਨਿੰਗ ਵਿਚ ਬਾਲੀਵੁੱਡ ਸਿਤਾਰਿਆਂ ਦਾ ਇਕੱਠ ਹੋਇਆ। ਕਈ ਸਿਤਾਰੇ ਸਪੈਸ਼ਲ ਸਕ੍ਰੀਨਿੰਗ ਵਿਚ ਪੁੱਜੇ। ਅਕਸ਼ੈ ਕੁਮਾਰ ਦੀ ਭਣੇਵੀਂ ਸਿਮਰ ਭਾਟਿਆ ਫਿਲਮ ਨਾਲ ਡੈਬਿਊ ਕਰ ਰਹੀ ਹੈ।
ਇਸ ਦੌਰਾਨ ਅਦਾਕਾਰ ਸੰਨੀ ਦਿਓਲ ਅਤੇ ਬੌਬੀ ਦੇਓਲ ਵੀ ਸਪਾਟ ਹੋਏ। ਈਵੈਂਟ ਵਿਚ ਐਵਰਗ੍ਰੀਨ ਅਦਾਕਾਰ ਰੇਖਾ ਨੇ ਸ਼ਿਰਕਤ ਕਰ ਕੇ ਚਾਰ ਚੰਨ ਲਾ ਦਿੱਤੇ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦਾ ਲੁੱਕ ਰਾਇਲ ਰਿਹਾ। ਉੱਥੇ ਹੀ, ਅਦਾਕਾਰਾ ਯੂਲੀਆ ਵੰਤੂਰ, ਮੋਨਾ ਸਿੰਘ, ਸ਼ਵੇਤਾ ਬੱਚਨ, ਤੱਬੂ, ਦਿਵਿਆ ਦੱਤਾ, ਅਮੀਸ਼ਾ ਪਟੇਲ ਅਤੇ ਅਦਾਕਾਰ ਟਾਈਗਰ ਸ਼ਰਾਫ, ਅਭੈ ਦਿਓਲ, ਅਰਜੁਨ ਕਪੂਰ, ਜੌਨੀ ਲੀਵਰ ਵੀ ਸਪਾਟ ਕੀਤੇ ਗਏ। ਫਿਲਮ ‘ਇੱਕੀਸ’ ਪਹਿਲੀ ਜਨਵਰੀ, 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ।
ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਕੈਨੇਡਾ ਤੋਂ ਬਾਅਦ ਹੁਣ Dubai 'ਚ ਖੋਲ੍ਹਿਆ ਆਪਣਾ ਦੂਜਾ 'Kap’s Cafe'
NEXT STORY