ਮੁੰਬਈ : ਬਾਲੀਵੁੱਡ ਸਿਤਾਰਿਆਂ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਇਨ੍ਹਾਂ ਸਿਤਾਰਿਆਂ ਦੇ ਕਿਸ ਨਾਲ ਪ੍ਰੇਮ ਸੰਬੰਧ ਬਣ ਜਾਣ ਅਤੇ ਕਦੋਂ ਬ੍ਰੇਕਅੱਪ ਹੋ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਬਹੁਤ ਸਾਰੇ ਸਿਤਾਰੇ ਇਸ ਤਰ੍ਹਾਂ ਦੇ ਵੀ ਹਨ, ਜਿਨ੍ਹਾਂ ਦਾ ਬਾਲੀਵੁੱਡ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਪ੍ਰੇਮ ਸੰਬੰਧ ਸਨ ਅਤੇ ਸਫਲਤਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪ੍ਰੇਮਿਆਂ ਨੂੰ ਛੱਡ ਦਿੱਤਾ। ਅੱਜ ਅਸੀਂ ਤੁਹਾਨੂੰ ਇਨ੍ਹਾਂ ਮਸ਼ਹੂਰ ਸਿਤਾਰਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਦੀਪਿਕਾ ਪਾਦੁਕੋਣ : ਇਸ ਸੂਚੀ 'ਚ ਪਹਿਲਾਂ ਨਾਂ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਹੈ। ਦੀਪਿਕਾ ਪਾਦੁਕੋਣ ਦਾ ਨਾਂ ਉਂਝ ਤਾਂ ਕਈ ਸਿਤਾਰਿਆਂ ਨਾਲ ਜੁੜ ਚੁੱਕਿਆ ਹੈ ਪਰ ਅਤੇ ਹੁਣ ਉਹ ਅਦਾਕਾਰ ਰਣਵੀਰ ਸਿੰਘ ਨੂੰ ਡੇਟ ਕਰ ਰਹੀ ਹੈ। ਬਾਲੀਵੁੱਡ 'ਚ ਦਾਖਲ ਹੋਣ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਮਾਡਲਿੰਗ ਕਰਦੀ ਹੁੰਦੀ ਸੀ ਅਤੇ ਉਸ ਸਮੇਂ ਹੀ ਉਨ੍ਹਾਂ ਦਾ ਨਾਂ ਨਿਹਾਰ ਪਾਂਡਿਯਾ ਨਾਲ ਜੁੜਿਆ ਅਤੇ ਦੋਹਾਂ ਦੇ ਪ੍ਰੇਮ ਸੰਬੰਧਾਂ ਨੇ ਕਾਫੀ ਚਰਚਾ ਬਟੋਰੀ ਸੀ। ਇਹ ਦੋਵੇਂ ਲਿਵ-ਇਨ-ਰਿਲੇਸ਼ਨਸ਼ਿਪ 'ਚ ਵੀ ਰਹੇ ਸਨ ਪਰ ਦੀਪਿਕਾਂ ਦੇ ਬਾਲੀਵੁੱਡ 'ਚ ਐਂਟਰੀ ਲੈਣ ਤੋਂ ਬਾਅਦ ਇਨ੍ਹਾਂ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ।
ਐਸ਼ਵਰਿਆ ਰਾਏ : ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦਾ ਹੁਣ ਤਾਂ ਅਦਾਕਾਰ ਅਭਿਸ਼ੇਕ ਬੱਚਨ ਨਾਲ ਵਿਆਹ ਹੋ ਗਿਆ ਹੈ ਅਤੇ ਇਨ੍ਹਾਂ ਦੀ ਇਕ ਬੇਟੀ ਵੀ ਹੈ ਪਰ ਇਸ ਤੋਂ ਪਹਿਲਾਂ ਸ਼ੁਰੂਆਤੀ ਦਿਨਾਂ 'ਚ ਇਨ੍ਹਾਂ ਦਾ ਨਾਂ ਰਾਜੀਵ ਮੂਲਚੰਦਾਨੀ ਨਾਲ ਜੋੜਿਆ ਜਾਂਦਾ ਸੀ। ਬਾਅਦ 'ਚ ਇਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਇਸ ਤੋਂ ਬਾਅਦ ਐਸ਼ਵਰਿਆ ਦਾ ਨਾਂ ਸਲਮਾਨ ਖਾਨ ਨਾਲ ਵੀ ਜੁੜ ਚੁੱਕਿਆ ਹੈ।
ਪ੍ਰਿਯੰਕਾ ਚੋਪੜਾ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਸ਼ੁਰੂਆਤੀ ਦਿਨ੍ਹਾਂ 'ਚ ਉਨ੍ਹਾਂ ਦਾ ਨਾਂ ਅਸੀਮ ਮਰਚੈਂਟ ਨਾਲ ਜੁੜਿਆ ਸੀ। ਖ਼ਬਰ ਅਨੁਸਾਰ ਸਾਲ 2000 'ਚ ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਅਸੀਮ ਨਾਲ ਬ੍ਰੇਕਅੱਪ ਕਰ ਲਿਆ ਸੀ।
ਅਨੁਸ਼ਕਾ ਸ਼ਰਮਾ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਨਾਂ ਸ਼ੁਰੂਆਤੀ ਦਿਨਾਂ 'ਚ ਮਾਡਲ ਜੋਹੇਬ ਯੂਸੁਫ ਨਾਲ ਜੁੜ ਚੁੱਕਿਆ ਹੈ ਪਰ ਬਾਅਦ 'ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ।
ਸੋਨਾਕਸ਼ੀ ਸਿਨਹਾ : ਬਾਲੀਵੁੱਡ ਦੀ ਲੇਡੀ ਦਬੰਗ ਭਾਵ ਸੋਨਾਕਸ਼ੀ ਸਿਨਹਾ ਨੇ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਫੇਮ ਸਿਨੇਮਾ ਦੇ ਮੈਨੇਜਿੰਗ ਡਾਇਰੈਕਟਰ ਆਦਿੱਤਿਯ ਸ਼ਰਾਫ ਨੂੰ ਡੇਟ ਕੀਤਾ ਸੀ ਪਰ ਬਾਅਦ 'ਚ ਇਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ।
ਰਣਬੀਰ ਕਪੂਰ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦਾ ਸੰਬੰਧ ਪਹਿਲਾਂ ਅਦਾਕਾਰ ਇਮਰਾਨ ਖਾਨ ਦੀ ਪਤਨੀ ਅਵੰਤਿਕਾ ਨਾਲ ਸੀ। 5 ਸਾਲ ਤੱਕ ਦੋਹਾਂ ਦਾ ਪ੍ਰੇਮ ਸੰਬੰਧ ਰਿਹਾ ਪਰ ਬਾਅਦ 'ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ।
ਜੈਕਲਿਨ ਫਰਨਾਡਿਸ : ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਡਿਸ ਦਾ ਨਾਂ ਵੀ ਬਹਿਰੀਨ ਦੇ ਪ੍ਰਿੰਸ ਹਸਨ ਬਿਨ ਰਾਸ਼ਿਦ ਅਲ ਖਲੀਫਾ ਨਾਲ ਜੁੜ ਚੁੱਕਿਆ ਹੈ ਪਰ ਜੈਕਲਿਨ ਦੇ ਬਾਲੀਵੁੱਡ 'ਚ ਦਾਖਲ ਹੋਣ ਤੋਂ ਬਾਅਦ ਉਨ੍ਹਾਂ ਨਾਲ ਆਪਣਾ ਰਿਸ਼ਤਾ ਖ਼ਤਮ ਕਰ ਲਿਆ ਸੀ।
ਆਲੀਆ ਭੱਟ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਬਾਲੀਵੁੱਡ 'ਚ ਐਂਟਰੀ ਕਰਨ ਤੋਂ ਪਹਿਲਾਂ ਆਪਣੇ ਸਕੂਲ ਦੇ ਦੋਸਤ ਅਲੀ ਦਦਰਕਰ ਨੂੰ ਡੇਟ ਕਰ ਰਹੀ ਸੀ। ਦੋਵੇਂ ਸਕੂਲ ਇਕੱਠੇ ਪੜ੍ਹੇ ਸਨ ਪਰ ਆਲੀਆ ਨੇ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਦੌਰਾਨ ਹੀ ਅਲੀ ਨਾਲ ਬ੍ਰੇਕਅੱਪ ਕਰ ਲਿਆ ਸੀ।
ਅਰਜੁਨ ਕਪੂਰ : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਸੰਬੰਧ ਦਬੰਗ ਭਾਈਜਾਨ ਸਲਮਾਨ ਖਾਨ ਦੀ ਛੋਟੀ ਭੈਣ ਅਰਪਿਤਾ ਖਾਨ ਨਾਲ ਚੱਲ ਰਿਹਾ ਸੀ। ਦੋਵੇਂ ਇਕ-ਦੂਜੇ ਨੂੰ 22 ਸਾਲ ਤੱਕ ਡੇਟ ਕਰ ਚੁੱਕੇ ਹਨ ਪਰ ਅਚਾਨਕ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਜਾਣਕਾਰੀ ਅਨੁਸਾਰ ਅਰਪਿਤਾ ਨਾਲ ਪ੍ਰੇਮ ਸੰਬੰਧ ਦੌਰਾਨ ਅਰਜੁਨ ਕਾਫੀ ਮੋਟੇ ਸਨ ਪਰ ਬਾਅਦ 'ਚ ਉਨ੍ਹਾਂ ਨੇ ਆਪਣਾ ਕਾਫੀ ਵਜ਼ਨ ਘੱਟ ਕੀਤਾ ਅਤੇ ਹੁਣ ਕਾਫੀ ਫਿੱਟ ਹੋ ਗਏ ਹਨ।
Grammy: ਅਦਾਕਾਰਾਂ ਦੀਆਂ Worst Dresses ਨੇ ਕੀਤਾ ਸ਼ਰਮਿੰਦਾ (Watch Pics)
NEXT STORY