ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮਾਂ ਨੂੰ ਲੈ ਕੇ ਆਏ ਦਿਨ ਨਵੇਂ ਵਿਵਾਦ ਦੇਖਣ ਤੇ ਸੁਣਨ ਨੂੰ ਮਿਲ ਹੀ ਜਾਂਦੇ ਹਨ। ਬੀਤੇ ਕਈ ਦਿਨਾਂ ਤੋਂ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਬਾਈਕਾਟ ਦੀਆਂ ਖ਼ਬਰਾਂ ਆ ਰਹੀਆਂ ਹਨ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਲਗਾਤਾਰ ਚਰਚਾ ਬਣੀ ਹੋਈ ਹੈ। ਆਮਿਰ ਖ਼ਾਨ ਨੂੰ ਲੋਕਾਂ ਦੀ ਇਹ ਨਾਰਾਜ਼ਗੀ ਕਾਫੀ ਤਕਲੀਫ ਵੀ ਪਹੁੰਚਾ ਰਹੀ ਹੈ। ਉਥੇ ਆਮਿਰ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਵੀ ਇਸੇ ਵਿਵਾਦ ਦਾ ਸਾਹਮਣਾ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਗੀਤਕਾਰ ਜਾਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਪੰਜਾਬ ਛੱਡ ਸੁਰੱਖਿਅਤ ਜਗ੍ਹਾ ਹੋਏ ਸ਼ਿਫਟ
ਅਸਲ ’ਚ ਅਕਸ਼ੇ ਕੁਮਾਰ ਤੇ ਭੂਮੀ ਪੇਡਨੇਕਰ ਦੀ ਆਗਾਮੀ ਫ਼ਿਲਮ ‘ਰਕਸ਼ਾ ਬੰਧਨ’ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਤੋਂ ਇਕ ਹਫ਼ਤਾ ਪਹਿਲਾਂ ਫ਼ਿਲਮ ਨੂੰ ਲੋਕਾਂ ਦੀ ਨਾਰਾਜ਼ਗੀ ਝੱਲਣੀ ਪੈ ਰਹੀ ਹੈ। ‘ਲਾਲ ਸਿੰਘ ਚੱਢਾ’ ਦੇ ਨਾਲ-ਨਾਲ ਇਸ ਸਮੇਂ ਸੋਸ਼ਲ ਮੀਡੀਆ ’ਤੇ ‘ਰਕਸ਼ਾ ਬੰਧਨ’ ਨੂੰ ਬਾਈਕਾਟ ਕਰਨ ਦੀ ਚਰਚਾ ਉੱਠ ਰਹੀ ਹੈ। ਇਸ ਕਾਰਨ ਅਕਸ਼ੇ ਕੁਮਾਰ ਦਾ ਪੁਰਾਣਾ ਟਵੀਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
ਆਪਣੇ ਟਵੀਟ ’ਚ ਅਦਾਕਾਰ ਮਹਾਸ਼ਿਵਰਾਤਰੀ ਦੀ ਵਧਾਈ ਦਿੰਦਿਆਂ ਕਹਿ ਰਹੇ ਹਨ ਕਿ ਅੱਜ ਦੇ ਦਿਨ ਦੁੱਧ ਬਰਬਾਦ ਕਰਨ ਦੀ ਬਜਾਏ ਕਿਸੇ ਗਰੀਬ ਨੂੰ ਦਿਓ। ਉਥੇ ਫ਼ਿਲਮ ‘ਰਕਸ਼ਾ ਬੰਧਨ’ ਦੀ ਸਕ੍ਰਿਪਟ ਰਾਈਟਰ ਕਨਿਕਾ ਢਿੱਲੋਂ ਦੇ ਪੁਰਾਣੇ ਟਵੀਟਸ ਵੀ ਕਾਫੀ ਵਾਇਰਲ ਹੋ ਰਹੇ ਹਨ, ਜਿਨ੍ਹਾਂ ’ਚ ਉਹ ਬੀ. ਜੇ. ਪੀ. ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੀ ਨਜ਼ਰ ਆ ਰਹੀ ਹੈ। ਇਕ ਯੂਜ਼ਰ ਨੇ ਅਕਸ਼ੇ ਕੁਮਾਰ ਦੇ ਟਵੀਟ ’ਤੇ ਕੁਮੈਂਟ ਕਰਦਿਆਂ ਲਿਖਿਆ, ‘‘ਇਸ ਰਕਸ਼ਾ ਬੰਧਨ ਅਕਸ਼ੇ ਕੁਮਾਰ ਦੀ ਆਉਣ ਵਾਲੀ ਫ਼ਿਲਮ ‘ਰਕਸ਼ਾ ਬੰਧਨ’ ’ਤੇ ਪੈਸੇ ਬਰਬਾਦ ਕਰਨ ਦੀ ਬਜਾਏ ਕੁਝ ਗਰੀਬ ਭਰਾਵਾਂ ਤੇ ਭੈਣਾਂ ਨੂੰ ਖਵਾਉਂਦੇ ਹਾਂ।’’
ਦੂਜੇ ਯੂਜ਼ਰ ਨੇ ਲਿਖਿਆ, ‘‘ਆਓ ਬਾਲੀਵੁੱਡ ਫ਼ਿਲਮਾਂ ਦੇਖਣ ਦੀ ਬਜਾਏ ਪੈਸਿਆਂ ਨੂੰ ਦਾਨ ਕਰਕੇ ਰਕਸ਼ਾ ਬੰਧਨ ਦਾ ਜਸ਼ਨ ਮਨਾਈਏ।’’ ਇਸ ਤੋਂ ਇਲਾਵਾ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਅਕਸ਼ੇ ਕੁਮਾਰ ਵੀ ਬੋਲਦਾ ਕੁਝ ਹੈ ਤੇ ਕਰਦਾ ਕੁਝ ਹੈ। ਲੱਗਦਾ ਹੈ ਇਸ ਨੂੰ ਵੀ ਬਾਲੀਵੁੱਡ ਦਾ ਕੀੜਾ ਕੱਟਿਆ ਹੈ।’’ ਅਕਸ਼ੇ ਦੇ ਨਾਲ-ਨਾਲ ਕਨਿਕਾ ਖ਼ਿਲਾਫ਼ ਵੀ ਕਾਫੀ ਆਵਾਜ਼ਾਂ ਉੱਠ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਅਕਸ਼ੇ ਕੁਮਾਰ ਦੀ ਇਨ੍ਹਾਂ ਵਿਵਾਦਾਂ ’ਤੇ ਕੀ ਪ੍ਰਤੀਕਿਰਿਆ ਆਉਂਦੀ ਹੈ।
ਨੋਟ– ਫ਼ਿਲਮਾਂ ਦੇ ਬਾਈਕਾਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਹਰਿਆਣਵੀ ਗਾਇਕਾ ਅਤੇ ਉਸ ਦੇ ਭਰਾ 'ਤੇ ਫਾਇਰਿੰਗ, ਦੋਸ਼ੀ ਫਰਾਰ
NEXT STORY