ਜਲੰਧਰ- ਕੱਲ ਬਾਲੀਵੁੱਡ ਫਿਲਮ 'ਬ੍ਰਦਰਸ' ਦੀ ਟੀਮ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪ੍ਰਚਾਰ ਲਈ ਪੁੱਜੀ ਸੀ। ਅਕਸ਼ੇ ਕੁਮਾਰ, ਸਿਧਾਰਥ ਮਲਹੋਤਰਾ ਤੇ ਜੈਕਲੀਨ ਫਰਨਾਂਡੀਜ਼ ਨੇ ਇਥੇ ਪੁੱਜ ਕੇ ਆਪਣੇ ਫੈਨਜ਼ ਨਾਲ ਮੁਲਾਕਾਤ ਕੀਤੀ ਤੇ ਫਿਲਮ ਦਾ ਰੱਜ ਕੇ ਪ੍ਰਚਾਰ ਕੀਤਾ। ਇਸ ਦੌਰਾਨ ਪਾਲੀਵੁੱਡ ਸਿਤਾਰਿਆਂ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ, ਜਿਨ੍ਹਾਂ ਵਿਚ ਜੱਸੀ ਗਿੱਲ, ਬੱਬਲ ਰਾਏ, ਮਿਊਜ਼ੀਕਲ ਡੌਕਟਰਜ਼ ਸੁੱਖੀ, ਜ਼ੋਰਾ ਰੰਧਾਵਾ ਆਦਿ ਸ਼ਾਮਲ ਸਨ।
ਪਹਿਲਾਂ 'ਬ੍ਰਦਰਸ' ਫਿਲਮ ਦੀ ਸਾਰੀ ਟੀਮ ਨੇ ਵਿਦਿਆਰਥੀਆਂ ਸਾਹਮਣੇ ਪੇਸ਼ਕਾਰੀ ਦਿੱਤੀ, ਜਿਸ ਤੋਂ ਬਾਅਦ ਪੰਜਾਬੀ ਗਾਇਕਾਂ ਨੇ ਆਪਣੀ ਗਾਇਕੀ ਨਾਲ ਸਮਾਂ ਬੰਨ੍ਹਿਆ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਅਕਸ਼ੇ, ਸਿਧਾਰਥ ਤੇ ਜੈਕਲੀਨ ਤੋਂ ਇਲਾਵਾ ਕਿਵੇਂ ਪਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਸਿੰਗਰ ਵਿਦਿਆਰਥੀਆਂ ਨੂੰ ਝੂੰਮਣ 'ਤੇ ਮਜਬੂਰ ਕਰ ਰਹੇ ਹਨ।
ਗੌਹਰ ਨੇ ਟਵਿਟਰ 'ਤੇ ਦੱਸਿਆ ਕਿ ਕਿਉਂ ਹੈ ਉਸ ਨੂੰ ਆਪਣੇ ਫੈਨਜ਼ 'ਤੇ ਮਾਣ
NEXT STORY