ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਖੂਬਸੂਰਤ ਅਦਾਕਾਰਾ ਦੇ ਪਤੀ ਰਾਜ ਕੁੰਦਰਾ ਪੰਜਾਬੀ ਫਿਲਮ ਇੰਡਸਟਰੀ 'ਚ ਐਂਟਰੀ ਕਰਨ ਜਾ ਰਹੇ ਹਨ। ਫਿਲਮ ਦਾ ਟੀਜ਼ਰ ਵੀ ਹਾਲਹੀ 'ਚ ਰਿਲੀਜ਼ ਹੋਇਆ ਹੈ। ਇਸਦੀ ਜਾਣਕਾਰੀ ਰਾਜ ਕੁੰਦਰਾ ਨੇ ਖੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ।
ਰਾਜ ਕੁੰਦਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ 'ਮੇਹਰ' ਫਿਲਮ ਦਾ ਇਕ ਪੋਸਟਰ ਸਾਂਝਾ ਕੀਤਾ ਹੈ। ਹਾਲ ਹੀ 'ਚ ਰਿਲੀਜ਼ ਹੋਏ ਟੀਜ਼ਰ ਵਿਚ ਰਾਜ ਕੁੰਦਰਾ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨਾਲ ਲੀਡ ਰੋਲ ਵਿਚ ਨਜ਼ਰ ਆ ਰਹੇ ਹਨ।
ਦੋਵੇਂ 'ਮੇਹਰ' ਫਿਲਮ ਨਾਲ ਆਪਣੀ ਸ਼ਾਨਦਾਰ ਸ਼ੁਰੂਆਤ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਗੀਤਾ ਬਸਰਾ ਬਾਲੀਵੁੱਡ ਦੀਆਂ ਕਈ ਫਿਲਮਾਂ ਕਰ ਚੁੱਕੀ ਹੈ ਪਰ ਪਾਲੀਵੁੱਡ 'ਚ ਉਨ੍ਹਾਂ ਦੀ ਇਹ ਪਹਿਲੀ ਫਿਲਮ ਹੋਵੇਗੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗੀਤਾ ਬਸਰਾ ਨੇ ਪਿਛਲੇ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰੀ ਬਣਾਈ ਹੋਈ ਸੀ ਪਰ ਹੁਣ ਉਹ ਫਿਲਮ ਇੰਡਸਟਰੀ 'ਚ ਆਪਣੀ ਕਿਸਮਤ ਆਜ਼ਮਾਉਣ ਲਈ ਮੁੜ ਤਿਆਰ ਹੈ।
ਇਸ ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਨੇ ਕੀਤਾ ਹੈ ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਫਿਲਮਾਂ ਬਣਾ ਚੁੱਕੇ ਹਨ। ਫਿਲਮ ਦੇ ਨਿਰਮਾਤਾ ਦਿਵਿਆ ਭਟਨਾਗਰ ਤੇ ਐਕੁਰ ਮੀਡੀਆ ਵੱਲੋਂ ਫਿਲਮ ਨੂੰ ਪ੍ਰੋਡੀਊਸ ਕੀਤਾ ਗਿਆ ਹੈ।
ਰਾਜ ਕੁੰਦਰਾ ਤੇ ਗੀਤਾ ਬਸਰਾ ਤੋਂ ਇਲਾਵਾ ਇਸ ਫਿਲਮ ਵਿਚ ਅਗਮਵੀਰ, ਅਸ਼ੀਸ਼ ਦੁੱਗਲ, ਹੌਬੀ ਧਾਲੀਵਾਲ, ਸਵਿਤਾ ਭੱਟੀ, ਬਨਿੰਦਰ ਬੰਨੀ, ਰੁਪਿੰਦਰ ਰੂਪੀ, ਮਨਪ੍ਰੀਤ ਮਨੀ, ਕੁਲਵੀਰ ਸੋਨੀ, ਅੰਕਿਤ ਸਾਗਰ, ਨੇਹਾ ਦਿਆਲ ਵਰਗੇ ਕਈ ਦਿੱਗਜ ਕਲਾਕਾਰ ਨਜ਼ਰ ਆਉਣਗੇ। ਦੱਸ ਦੇਈਏ ਕਿ ਇਸ ਫਿਲਮ ਵਿਚ ਚੀਰਾਂ ਬਾਅਦ ਮਰਹੂਮ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਵੀ ਨਜ਼ਰ ਆਉਣਗੇ।
ਆਊਂਦੀ 5 ਸਤੰਬਰ ਨੂੰ ਇਹ ਫਿਲਮ ਵੱਡੇ ਪੱਧਰ 'ਤੇ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਜਾਵੇਗੀ।
ਯਸ਼ ਰਾਜ ਫਿਲਮਜ਼ ਇਸ ਹਫ਼ਤੇ ਰਿਲੀਜ਼ ਕਰੇਗਾ 'ਵਾਰ 2' ਦਾ ਪਹਿਲਾ ਗੀਤ "ਆਵਨ ਜਾਵਨ"
NEXT STORY