ਮੁੰਬਈ- ਬਿਹਤਰੀਨ ਅਦਾਕਾਰੀ ਲਈ ਪਛਾਣੀ ਜਾਣ ਵਾਲੀ ਅਦਾਕਾਰਾ ਦਿਵਿਆ ਦੱਤਾ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਬਲਬੂਤੇ 'ਤੇ ਹਿੰਦੀ ਸਿਨੇਮਾ ਜਗਤ 'ਚ ਇਕ ਮੁਕਾਮ ਬਣਾਇਆ ਹੈ। ਦਿਵਿਆ ਨੇ ਇਹ ਗੱਲ ਆਪਣੀ ਅਗਾਮੀ ਫਿਲਮ 'ਚਿਹਰੇ' ਦੇ ਪ੍ਰਚਾਰ ਦੌਰਾਨ ਕਹੀ। ਉਨ੍ਹਾਂ ਕਿਹਾ, 'ਮੈਂ ਜਦੋਂ ਖੁਦ ਨੂੰ ਸ਼ੀਸ਼ੇ 'ਚ ਵੇਖਦੀ ਹਾਂ, ਤਾਂ ਅਹਿਸਾਸ ਹੁੰਦਾ ਹੈ ਕਿ ਮੈਂ ਇਕ ਲੰਬਾ ਸਫਰ ਤੈਅ ਕੀਤਾ ਹੈ। ਇਹ ਇਕ ਲੰਬਾ ਪਰ ਚੰਗਾ ਸਫਰ ਰਿਹਾ। ਮੈਂ ਆਪਣੇ ਦਮ 'ਤੇ ਇਕ ਮੁਕਾਮ ਬਣਾਇਆ ਹੈ ਅਤੇ ਮੈਨੂੰ ਸ਼ੀਸ਼ੇ 'ਚ ਉਸ ਦੌਰ ਨੂੰ ਵੇਖਣਾ ਚੰਗਾ ਲੱਗਦਾ ਹੈ।' ਉਨ੍ਹਾਂ ਕਿਹਾ, ' ਮੈਂ ਇਕ ਸੁਪਨੇ ਦੇ ਪਿੱਛੇ ਦੌੜ ਰਹੀ ਸੀ। ਮੈਂ ਕੁਝ ਬਣਨਾ ਚਾਹੁੰਦੀ ਸੀ ਅਤੇ ਮੈਂ ਉਸ ਜਗ੍ਹਾ 'ਤੇ ਪਹੁੰਚ ਗਈ ਹਾਂ। ਇਹ ਇਕ ਅਸਾਧਾਰਨ ਅਹਿਸਾਸ ਹੈ।'
ਮਾਂ ਨੂੰ ਸੀ ਡਰ, ਕਿਵੇਂ ਕਰੇਗੀ 16 ਸਾਲ ਦੀ ਈਸ਼ਾ ਵਿਧਵਾ ਦੀ ਭੂਮਿਕਾ
NEXT STORY