ਮੁੰਬਈ (ਬਿਊਰੋ)– ਅਦਾਕਾਰਾ ਮਲਾਇਕਾ ਅਰੋੜਾ ਨੇ ਇਨ੍ਹੀਂ ਦਿਨੀਂ ਹਰਿਦੁਆਰ ’ਚ ਚੱਲ ਰਹੇ ਕੁੰਭ ਮੇਲੇ ’ਚ ਇਕੱਠਾ ਹੋਈ ਭੀੜ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਕੁੰਭ ਮੇਲੇ ਦੀ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਇਹ ਮਹਾਮਾਰੀ ਦਾ ਦੌਰ ਹੈ ਪਰ ਇਹ ਹੈਰਾਨ ਕਰਨ ਵਾਲਾ ਹੈ।’ ਇਸ ਤਸਵੀਰ ’ਚ ਲੱਖਾਂ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ।
ਮਲਾਇਕਾ ਵਾਂਗ ਟੀ. ਵੀ. ਅਦਾਕਾਰ ਕਰਨ ਵਾਹੀ ਨੇ ਕੁੰਭ ’ਚ ਹੋਏ ਸ਼ਾਹੀ ਸਨਾਨ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਸੀ ਕਿ 5 ਦਿਨ ’ਚ ਕੁੰਭ ’ਚ 1700 ਲੋਕ ਪਾਜ਼ੇਟਿਵ ਮਿਲੇ ਹਨ। ਕਰਨ ਨੂੰ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।
ਇਹ ਖ਼ਬਰ ਵੀ ਪੜ੍ਹੋ : ਕੌਣ ਹੈ ਦੀਪ ਸਿੱਧੂ ਤੇ ਕੀ ਹੈ ਉਸ ਦਾ ਪਿਛੋਕੜ?
ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਵੀ ਮਹਾਮਾਰੀ ਦੇ ਦੌਰ ’ਚ ਕੁੰਭ ਮੇਲੇ ਦੇ ਆਯੋਜਨ ’ਤੇ ਇਤਰਾਜ਼ ਜਤਾਇਆ ਹੈ। ਉਸ ਨੇ ਲਿਖਿਆ, ‘ਕੁੰਭ ’ਚ 5 ਦਿਨਾਂ ’ਚ 14 ਲੱਖ ਲੋਕਾਂ ਨੇ ਹਿੱਸਾ ਲਿਆ ਤੇ 1300 ਤੋਂ ਵੱਧ ਲੋਕ ਕੋਵਿਡ ਪਾਜ਼ੇਟਿਵ ਆਏ ਹਨ।’
ਬਾਲੀਵੁੱਡ ਗਾਇਕ ਸ਼ਾਨ ਨੇ ਵੀ ਸੋਸ਼ਲ ਮੀਡੀਆ ’ਤੇ ਲਿਖਿਆ, ‘ਕੁੰਭ ਮੇਲੇ ’ਚ 1700 ਕੋਰੋਨਾ ਪਾਜ਼ੇਟਿਵ ਲੋਕ ਮਿਲੇ ਹਨ, ਆਖਿਰ ਭਗਵਾਨ ਵੀ ਸਾਨੂੰ ਹੁਣ ਕਿਉਂ ਬਚਾਉਣਗੇ? ਜਦੋਂ ਅਸੀਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਨਹੀਂ ਬਚਾਉਣਾ ਚਾਹੁੰਦੇ। ਕਿਰਪਾ ਕਰਕੇ ਘਰ ’ਚ ਹੀ ਸੁਰੱਖਿਅਤ ਰਹੋ।’
ਇਹ ਖ਼ਬਰ ਵੀ ਪੜ੍ਹੋ : ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ, ਜਾਣੋ ਕਿਵੇਂ ਬਣਿਆ ਸਟਾਰ?
ਦੇਸ਼ ’ਚ ਕੋਰੋਨਾ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਵਿਚਾਲੇ ਕੁੰਭ ਮੇਲਾ ਜਾਰੀ ਰੱਖਣ ’ਤੇ ਸਵਾਲ ਵੀ ਉੱਠ ਰਹੇ ਹਨ। ਦੇਸ਼ ’ਚ ਵੀਰਵਾਰ ਨੂੰ ਕੋਰੋਨਾ ਦੇ 2 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤਕ ਇਕ ਦਿਨ ਦਾ ਸਭ ਤੋਂ ਵੱਡਾ ਅੰਕੜਾ ਹੈ। ਉਥੇ ਕੁੰਭ ’ਚ ਲੱਖਾਂ ਲੋਕਾਂ ਦੀ ਭੀੜ ਜੁਟੀ ਹੋਈ ਹੈ। ਬੁੱਧਵਾਰ ਦੇ ਸ਼ਾਹੀ ਸਨਾਨ ’ਚ 14 ਲੱਖ ਲੋਕ ਸ਼ਾਮਲ ਹੋਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੀ. ਐੱਮ. ਮੋਦੀ ਨੇ ਕੁੰਭ ਮੇਲਾ ਖ਼ਤਮ ਕਰਨ ਦੀ ਕੀਤੀ ਅਪੀਲ, ਕੰਗਨਾ ਨੇ ਕਿਹਾ 'ਰਮਜ਼ਾਨ 'ਤੇ ਵੀ ਲੱਗੇ ਪਾਬੰਦੀ'
NEXT STORY