ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇੱਕ ਚਾਕ ਆਰਟਿਸਟ ਸੁਨੰਦਾ ਸ਼ਰਮਾ ਦੀ ਤਸਵੀਰ ਬਣਾਉਂਦਾ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਸੁਨੰਦਾ ਸ਼ਰਮਾ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵੀਡੀਓ ਨੂੰ ਸੁਨੰਦਾ ਸ਼ਰਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਇੱਕ ਆਰਟਿਸਟ ਬਹੁਤ ਸੋਹਣੇ ਢੰਗ ਨਾਲ ਗਾਇਕਾ ਦੀ ਤਸਵੀਰ ਬਣਾ ਰਿਹਾ ਹੈ। ਗਾਇਕਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ flex_artist_sudesh ਨੂੰ ਟੈਗ ਕਰਕੇ ਸ਼ੇਅਰ ਕੀਤੀ ਗਈ ਹੈ।

ਇਹ ਆਰਟਿਸਟ ਦੀਵਾਰ 'ਤੇ ਰੰਗ ਬਿਰੰਗੇ ਚਾਕ ਨਾਲ ਗਾਇਕਾ ਦੀ ਖੂਬਸੂਰਤ ਤਸਵੀਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਅੰਤ 'ਚ ਉਹ ਗਾਇਕਾ ਦੀ ਇੱਕ ਬਹੁਤ ਸੋਹਣੀ ਤਸਵੀਰ ਬਣਾ ਦਿੰਦਾ ਹੈ, ਜਿਸ ਨੂੰ ਵੇਖ ਗਾਇਕਾ ਖ਼ੁਦ ਹੈਰਾਨ ਰਹਿ ਗਈ।

ਸੁਨੰਦਾ ਸ਼ਰਮਾ ਨੇ ਇਸ ਚਾਕ ਆਰਟਿਸਟ ਸੁਦੇਸ਼ ਨੂੰ ਇਸ ਤਸਵੀਰ ਬਨਾਉਣ ਲਈ ਧੰਨਵਾਦ ਕੀਤਾ ਤੇ ਉਸ ਦੀ ਪੋਸਟ 'ਤੇ ਕੁਮੈਂਟ ਕਰਦਿਆਂ ਕਿਹਾ- ਤੁਹਾਡਾ ਬਹੁਤ ਧੰਨਵਾਦ , Wow😍 Thank you sooo much.. It’s beautiful 🙌❤️। ਇਹ ਚਾਕ ਆਰਟਿਸਟ ਸੁਦੇਸ਼ ਬਿਹਾਰ ਦਾ ਹੈ , ਜੋ ਕਿ ਆਪਣੀ ਕਲਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ।

ਇੱਕ ਯੂਜ਼ਰ ਨੇ ਲਿਖਿਆ, ''ਇੱਕ ਚੰਗਾ ਕਲਾਕਾਰ ਹੀ ਦੂਜੇ ਕਲਾਕਾਰ ਦੀ ਕਲਾ ਦੀ ਕਦਰ ਪਾ ਸਕਦਾ ਹੈ, ਜੋ ਕਿ ਸੁਨੰਦਾ ਸ਼ਰਮਾ ਨੇ ਪਾਈ ਹੈ।'' ਇੱਕ ਹੋਰ ਨੇ ਲਿਖਿਆ, ''ਅਕਸਰ ਵੱਡੇ ਸੈਲਬਸ ਆਪਣੇ ਫੈਨਜ਼ ਨੂੰ ਇਨ੍ਹਾਂ ਭਾਅ ਨਹੀਂ ਦਿੰਦੇ ਪਰ ਸੁਨੰਦਾ ਸ਼ਰਮਾ ਆਪਣੇ ਫੈਨਜ਼ ਨੂੰ ਕਦੇ ਨਿਰਾਸ਼ ਨਹੀਂ ਕਰਦੀ।''



ਸ਼ਹਿਨਾਜ ਗਿੱਲ ਨਾਲ ਡੇਟਿੰਗ ਦੀਆਂ ਖ਼ਬਰਾਂ ਵਿਚਾਲੇ ਰਾਘਵ ਜੁਆਲ ਨੇ ਤੋੜੀ ਚੁੱਪੀ, ਕਿਹਾ ਇਹ...
NEXT STORY