ਬੈਂਗਲੁਰੂ (ਏਜੰਸੀ)- ਬੈਂਗਲੁਰੂ ਦੀ ਇਕ ਸੈਸ਼ਨ ਅਦਾਲਤ ਨੇ ਕੰਨੜ ਅਦਾਕਾਰ ਦਰਸ਼ਨ ਥੁਗੁਦੀਪਾ, ਉਸ ਦੀ ਸਾਥੀ ਪਵਿੱਤਰਾ ਗੌੜਾ ਤੇ 15 ਹੋਰਾਂ ਵਿਰੁੱਧ ਰੇਣੁਕਾਸਵਾਮੀ ਦੀ ਹੱਤਿਆ ਤੇ ਅਗਵਾ ਦੇ ਮਾਮਲੇ ’ਚ ਸੋਮਵਾਰ ਰਸਮੀ ਤੌਰ ’ਤੇ ਦੋਸ਼ ਆਇਦ ਕੀਤੇ। ਸਾਰੇ 17 ਮੁਲਜ਼ਮਾਂ ਨੇ ਖੁਦ ਨੂੰ ਨਿਰਦੋਸ਼ ਦੱਸਿਆ, ਜਿਸ ਨਾਲ 10 ਨਵੰਬਰ ਨੂੰ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ।
ਇਹ ਵੀ ਪੜ੍ਹੋ: ਇਕ ਸਾਲ 'ਚ ਹੀ ਅਮਰੀਕੀਆਂ ਦੇ ਮਨੋਂ ਉਤਰੇ ਟਰੰਪ ਸਾਬ੍ਹ ! ਮੂਧੇ ਮੂੰਹ ਡਿੱਗੀ Popularity, ਅੱਜ ਹੋਵੇਗਾ ਵੱਡਾ ਟੈਸਟ

ਕਾਰਵਾਈ ਦੌਰਾਨ ਅਦਾਲਤ ਦਾ ਕਮਰਾ ਭਰਿਆ ਹੋਇਆ ਸੀ। ਮਾਣਯੋਗ ਜੱਜ ਆਈ.ਪੀ. ਨਾਇਕ ਨੇ ਲੋਕਾਂ ਦੀ ਵੱਡੀ ਭੀੜ ਦੇ ਮੌਜੂਦ ਹੋਣ ’ਤੇ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ, "ਇੱਥੇ ਇੰਨੇ ਸਾਰੇ ਲੋਕਾਂ ਹੋਣ 'ਤੇ ਦੋਸ਼ ਕਿਵੇਂ ਤੈਅ ਕੀਤੇ ਜਾ ਸਕਦੇ ਹਨ?" ਨਾਲ ਹੀ ਉਨ੍ਹਾਂ ਨੇ ਕੇਸ ਨਾਲ ਜੁੜੇ ਨਾ ਹੋਣ ਵਾਲੇ ਵਕੀਲਾਂ ਨੂੰ ਵੀ ਚਲੇ ਜਾਣ ਦਾ ਨਿਰਦੇਸ਼ ਦਿੱਤਾ। ਜੱਜ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਵਿਵਸਥਾ ਬਣਾਈ ਨਹੀਂ ਰੱਖੀ ਗਈ, ਤਾਂ ਸੁਣਵਾਈ ਮੁਲਤਵੀ ਕਰ ਦਿੱਤੀ ਜਾਵੇਗੀ - ਜਾਂ ਬੰਦ ਕਮਰੇ ਵਿੱਚ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਜਨਮਦਿਨ ਤੋਂ ਕੁਝ ਹੀ ਦਿਨ ਪਹਿਲਾਂ ਦਿੱਗਜ ਅਦਾਕਾਰਾ ਦਾ ਹੋਇਆ ਦਿਹਾਂਤ ! ਹਾਲੀਵੁੱਡ 'ਚ ਪਸਰਿਆ ਮਾਤਮ
ਮਾਹੌਲ ਸ਼ਾਂਤ ਹੋਣ ਤੋਂ ਬਾਅਦ ਅਦਾਲਤ ਨੇ ਪਹਿਲੀ ਮੁਲਜ਼ਮ ਪਵਿੱਤਰਾ ਗੌੜਾ ਤੋਂ ਸ਼ੁਰੂ ਕਰ ਕੇ ਦੋਸ਼ ਪੜ੍ਹਨੇ ਸ਼ੁਰੂ ਕੀਤੇ। ਦੋਸ਼ਾਂ ਵਿੱਚ ਕਤਲ, ਅਪਰਾਧਿਕ ਸਾਜ਼ਿਸ਼, ਅਗਵਾ ਅਤੇ ਗੈਰ-ਕਾਨੂੰਨੀ ਇਕੱਠ ਸ਼ਾਮਲ ਸਨ। ਦੋਸ਼ ਪੱਤਰ ਅਨੁਸਾਰ ਰੇਣੁਕਾਸਵਾਮੀ ਨੇ ਕਥਿਤ ਤੌਰ ’ਤੇ ਪਵਿੱਤਰਾ ਨੂੰ ਅਸ਼ਲੀਲ ਮੈਸੇਜ ਭੇਜੇ ਸਨ, ਜਿਸ ਤੋਂ ਬਾਅਦ ਉਸ ਨੂੰ ਅਗਵਾ ਕਰਕੇ ਬੈਂਗਲੁਰੂ ਦੇ ਇਕ ਸ਼ੈੱਡ ’ਚ ਲਿਜਾਇਆ ਗਿਆ ਅਤੇ ਕੁੱਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 'ਸ਼ਕਤੀਮਾਨ' ਫੇਮ ਅਦਾਕਾਰਾ ਬਣੀ ਸਾਧਵੀ, ਛੱਡੀ ਲਗਜ਼ਰੀ ਲਾਈਫ ; ਹੁਣ ਭੀਖ ਮੰਗ ਕੇ ਕਰ ਰਹੀ 'ਗੁਜ਼ਾਰਾ'

ਚਾਰਜਸ਼ੀਟ ਪੜ੍ਹਦੇ ਹੋਏ ਜੱਜ ਨੇ ਕਿਹਾ, "ਉਸਨੂੰ ਚੱਪਲਾਂ ਅਤੇ ਲੱਕੜ ਦੇ ਤਖ਼ਤੇ ਨਾਲ ਕੁੱਟਿਆ ਗਿਆ, ਜਿਸ ਨਾਲ ਗੰਭੀਰ ਸੱਟਾਂ ਲੱਗੀਆਂ।" ਇਸਤਗਾਸਾ ਪੱਖ ਨੇ ਦੋਸ਼ ਲਗਾਇਆ ਕਿ ਪਵਿੱਤਰਾ ਨੇ ਰੇਣੁਕਾਸਵਾਮੀ 'ਤੇ ਚੱਪਲਾਂ ਨਾਲ ਹਮਲਾ ਕੀਤਾ, ਜਦੋਂ ਕਿ ਦਰਸ਼ਨ ਨੇ ਰੇਣੁਕਾਸਵਾਮੀ ਨੂੰ ਪੈਂਟ ਉਤਾਰਨ ਲਈ ਮਜਬੂਰ ਕੀਤਾ ਅਤੇ ਫਿਰ ਉਸ 'ਤੇ ਹਮਲਾ ਕੀਤਾ, ਜਿਸ ਨਾਲ ਉਸਦੀ ਮੌਤ ਹੋ ਗਈ। ਦੋਸ਼ਾਂ ਨੂੰ ਸੁਣ ਕੇ, ਦਰਸ਼ਨ ਨੇ ਕਿਹਾ, "ਇਹ ਸਭ ਝੂਠ ਹੈ।" ਸਾਰੇ 17 ਦੋਸ਼ੀਆਂ ਵੱਲੋਂ ਦੋਸ਼ ਮੰਨਣ ਤੋਂ ਇਨਕਾਰ ਕਰਨ ਤੋਂ ਬਾਅਦ, ਅਦਾਲਤ ਨੇ ਰਸਮੀ ਤੌਰ 'ਤੇ ਦੋਸ਼ ਪੱਤਰ 'ਤੇ ਦਸਤਖਤ ਕਰ ਦਿੱਤੇ। ਇਸ ਤੋਂ ਬਾਅਦ ਦਰਸ਼ਨ, ਪਵਿੱਤਰਾ ਅਤੇ ਹੋਰ ਦੋਸ਼ੀਆਂ ਨੂੰ ਵਾਪਸ ਜੇਲ੍ਹ ਲਿਜਾਇਆ ਗਿਆ। ਅਗਲੀ ਸੁਣਵਾਈ 10 ਨਵੰਬਰ ਨੂੰ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ: ਹਾਦਸਾ ਨਹੀਂ, ਗਾਇਕ ਦਾ ਕਤਲ ਹੋਇਆ ! ਆਸਾਮ CM ਦੇ ਦਾਅਵੇ ਨੇ ਮਚਾਈ ਸਨਸਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯਾਮੀ ਗੌਤਮ ਤੇ ਇਮਰਾਨ ਹਾਸ਼ਮੀ ਦੀ ਫਿਲਮ ‘ਹੱਕ’ ਨੂੰ ਸੈਂਸਰ ਬੋਰਡ ਵੱਲੋਂ 'ਜ਼ੀਰੋ ਕੱਟ' ਨਾਲ ਮਿਲੀ ਮਨਜ਼ੂਰੀ
NEXT STORY