ਇੰਟਰਨੈਸ਼ਨਲ ਡੈਸਕ- ਅਮਰੀਕਾ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੁਬਾਰਾ ਚੁਣੇ ਜਾਣ ਨੂੰ 5 ਨਵੰਬਰ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ ਪਰ ਉਸ ਤੋਂ ਇਕ ਦਿਨ ਪਹਿਲਾਂ 4 ਨਵੰਬਰ, 2025 ਨੂੰ ਉਨ੍ਹਾਂ ਲਈ ਹੁਣ ਤੱਕ ਦਾ ਸਭ ਸਭ ਤੋਂ ਵੱਡਾ ਟੈਸਟ ਹੋਣ ਵਾਲਾ ਹੈ। ਇਸ ਦਿਨ ਨਿਊਯਾਰਕ ਸਿਟੀ ਆਪਣੇ ਨਵੇਂ ਮੇਅਰ ਦੀ ਚੋਣ ਕਰੇਗੀ ਅਤੇ ਨਾਲ ਹੀ ਵਰਜੀਨੀਆ ਅਤੇ ਨਿਊ ਜਰਸੀ ਸੂਬੇ ’ਚ ਗਵਰਨਰ ਅਤੇ ਵਿਧਾਨ ਸਭਾ ਚੋਣਾਂ ਹੋਣਗੀਆਂ।
ਇਹ ਵੀ ਪੜ੍ਹੋ: ਜਨਮਦਿਨ ਤੋਂ ਕੁਝ ਹੀ ਦਿਨ ਪਹਿਲਾਂ ਦਿੱਗਜ ਅਦਾਕਾਰਾ ਦਾ ਹੋਇਆ ਦਿਹਾਂਤ ! ਹਾਲੀਵੁੱਡ 'ਚ ਪਸਰਿਆ ਮਾਤਮ
ਪਿਛਲੇ 1 ਸਾਲ ’ਚ ਟਰੰਪ ਦੀ ਨੈੱਟ ਅਪਰੂਵਲ ਰੇਟਿੰਗ ਨਵੰਬਰ ਦੀ ਸ਼ੁਰੂਆਤ ’ਚ 18 ਫੀਸਦੀ ਤੱਕ ਡਿੱਗ ਚੁੱਕੀ ਹੈ, ਜੋ ਓਬਾਮਾ ਅਤੇ ਬਾਈਡੇਨ ਦੇ ਦੋਵਾਂ ਦੇ ਪਹਿਲੇ ਸਾਲ ਤੋਂ ਕਾਫ਼ੀ ਹੇਠਾਂ ਹੈ। ਓਬਾਮਾ ਦੇ ਪਹਿਲੇ ਸਾਲ ਦੇ ਅੰਤ ’ਚ 3 ਫੀਸਦੀ ਅਤੇ ਬਾਈਡੇਨ ਦੇ ਕਾਰਜਕਾਲ ਦੌਰਾਨ 7 ਫੀਸਦੀ ਦੀ ਗਿਰਾਵਟ ਆਈ ਸੀ। 
ਇਹ ਵੀ ਪੜ੍ਹੋ: 'ਸ਼ਕਤੀਮਾਨ' ਫੇਮ ਅਦਾਕਾਰਾ ਬਣੀ ਸਾਧਵੀ, ਛੱਡੀ ਲਗਜ਼ਰੀ ਲਾਈਫ ; ਹੁਣ ਭੀਖ ਮੰਗ ਕੇ ਕਰ ਰਹੀ 'ਗੁਜ਼ਾਰਾ'
ਇੱਕ ਤਾਜ਼ਾ ਸਰਵੇਖਣ ਦਰਸਾਉਂਦਾ ਹੈ ਕਿ ਜ਼ਿਆਦਾਤਰ ਅਮਰੀਕੀ ਟਰੰਪ ਦੇ ਕੰਮ ਦੇ ਪ੍ਰਦਰਸ਼ਨ ਤੋਂ ਨਾਰਾਜ਼ ਹਨ। ਅਰਥਵਿਵਸਥਾ, ਨੌਕਰੀਆਂ ਅਤੇ ਮਹਿੰਗਾਈ ਵਰਗੇ ਮੁੱਖ ਮੁੱਦੇ ਇਸ ਗਿਰਾਵਟ ਨੂੰ ਵਧਾ ਰਹੇ ਹਨ। ਕਿਉਂਕਿ ਉਨ੍ਹਾਂ ਨੇ ਵੋਟਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਦੂਜੇ ਕਾਰਜਕਾਲ ਵਿਚ 'ਆਮਦਨ ਬਹੁਤ ਜ਼ਿਆਦਾ ਵੱਧ ਜਾਵੇਗੀ, ਮਹਿੰਗਾਈ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ, ਨੌਕਰੀਆਂ ਵਾਪਸ ਆਉਣਗੀਆਂ ਅਤੇ ਮੱਧ ਵਰਗ ਖੁਸ਼ਹਾਲ ਹੋਵੇਗਾ ਪਰ ਉਹ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਟਰੰਪ ਨੇ ਅਰਥਵਿਵਸਥਾ ‘ਤੇ ਤੁਰੰਤ ਸੁਧਾਰ ਨਹੀਂ ਦਿਖਾਏ, ਤਾਂ ਇਹ ਗਿਰਾਵਟ ਉਨ੍ਹਾਂ ਲਈ ਰਾਜਨੀਤਿਕ ਤੌਰ ‘ਤੇ ਵੱਡੀ ਚੁਣੌਤੀ ਬਣ ਸਕਦੀ ਹੈ।
ਇਹ ਵੀ ਪੜ੍ਹੋ: ਹਾਦਸਾ ਨਹੀਂ, ਗਾਇਕ ਦਾ ਕਤਲ ਹੋਇਆ ! ਆਸਾਮ CM ਦੇ ਦਾਅਵੇ ਨੇ ਮਚਾਈ ਸਨਸਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਪਾਕਿ ਦੀ PIA ਦੇ ਹੋਏ ਬੁਰੇ ਹਾਲ ! 8 ਸਾਲ ਤੋਂ ਨਹੀਂ ਵਧਾਈ ਤਨਖ਼ਾਹ, ਹੁਣ ਸਾਰੀਆਂ ਫਲਾਈਟਾਂ ਹੋਈਆਂ ਰੱਦ
NEXT STORY