ਮੁੰਬਈ (ਬਿਊਰੋ) : ਅਦਾਕਾਰਾ ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ 'ਚ ਬਣੀ ਹੋਈ ਹੈ। ਪਤੀ ਰਾਜੀਵ ਸੇਨ ਤੋਂ ਤਲਾਕ ਦੀਆਂ ਖ਼ਬਰਾਂ ਵਿਚਕਾਰ ਚਾਰੂ ਅਸੋਪਾ ਹੁਣ ਆਪਣੇ ਨਵੇਂ ਘਰ 'ਚ ਸ਼ਿਫਟ ਹੋ ਗਈ ਹੈ। ਚਾਰੂ ਨੇ ਆਪਣੇ ਵੀਲੌਗ 'ਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਪਰਿਵਾਰ ਨਾਲ ਦੀਵਾਲੀ ਮਨਾਉਣ ਤੋਂ ਬਾਅਦ ਉਹ ਹੁਣ ਮੁੰਬਈ ਵਾਪਸ ਆ ਗਈ ਹੈ।
ਦੱਸ ਦੇਈਏ ਕਿ ਚਾਰੂ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਸੰਪਰਕ 'ਚ ਰਹਿੰਦੀ ਹੈ। 'Mere Angne Mein' ਫੇਮ ਅਦਾਕਾਰਾ ਨੇ ਦੱਸਿਆ ਕਿ ਉਸ ਨੇ 19 ਤਰੀਕ ਨੂੰ ਹੀ ਮੁੰਬਈ ਆਉਣਾ ਸੀ ਪਰ ਉਸ ਦੀ ਧੀ ਨੂੰ ਡੇਂਗੂ ਹੋਣ ਤੋਂ ਬਾਅਦ ਉਸ ਨੂੰ ਫਲਾਈਟ ਰੱਦ ਕਰਨੀ ਪਈ ਸੀ।
ਚਾਰੂ ਦੀ ਧੀ ਪਿਛਲੇ ਕੁਝ ਸਮੇਂ ਤੋਂ ਹਸਪਤਾਲ 'ਚ ਦਾਖ਼ਲ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ ਸਨ। ਉਸ ਨੇ ਉੱਥੇ ਦੀਵਾਲੀ ਮਨਾਈ ਅਤੇ ਫਿਰ ਹੁਣ ਜਦੋਂ ਉਸ ਦੀ ਧੀ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਤਾਂ ਉਹ ਇੱਕ ਵਾਰ ਫਿਰ ਮੁੰਬਈ ਆ ਗਈ ਹੈ।
ਵੀਲੌਗ ਦੀ ਗੱਲ ਕਰੀਏ ਤਾਂ ਚਾਰੂ ਨੇ ਆਪਣਾ ਨਵਾਂ ਘਰ ਦਿਖਾਇਆ ਹੈ, ਜਿਸ 'ਚ ਉਹ ਹਾਲ ਹੀ 'ਚ ਆਪਣੀ ਧੀ ਜ਼ਿਆਨਾ ਨਾਲ ਸ਼ਿਫਟ ਹੋਈ ਹੈ।
ਵੀਡੀਓ 'ਚ ਚਾਰੂ ਅਸੋਪਾ ਨੇ ਵੀ ਆਪਣੀ ਧੀ ਦੇ ਪਹਿਲੇ ਜਨਮਦਿਨ ਦਾ ਪਲਾਨ ਵੀ ਸ਼ੇਅਰ ਕੀਤਾ ਹੈ। ਚਾਰੂ ਅਸੋਪਾ ਨੇ ਦੱਸਿਆ ਕਿ ਜ਼ਿਆਨਾ ਦੀ ਭੂਆ ਅਤੇ ਬਾਬਾ (ਦਾਦਾ) ਅਤੇ ਸੁਸ਼ਮਿਤਾ ਸੇਨ ਦੀਆਂ ਧੀਆਂ ਜਨਮਦਿਨ ਦੀ ਪਾਰਟੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਚਾਰੂ ਨੇ ਦੱਸਿਆ ਕਿ ਉਨ੍ਹਾਂ ਨੇ ਜਨਮਦਿਨ ਦੀ ਪਲੈਨਿੰਗ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
ਆਮਿਰ ਖ਼ਾਨ ਦੀ ਮਾਂ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਕਰਵਾਇਆ ਦਾਖ਼ਲ
NEXT STORY