ਮੁੰਬਈ- ਅਮਿਤਾਭ ਬੱਚਨ ਦੀ ਫਿਲਮ 'ਸੂਰਿਆਵੰਸ਼ਮ' ਫੇਮ ਸੌਂਦਰਿਆ ਦੀ ਮੌਤ ਤੋਂ 22 ਸਾਲ ਬਾਅਦ, ਇਸ ਘਟਨਾ ਨੇ ਇੱਕ ਨਵਾਂ ਮੋੜ ਲੈ ਲਿਆ ਹੈ। ਦਰਅਸਲ ਇੱਕ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਸੂਰਿਆਵੰਸ਼ਮ ਫਿਲਮ ਦੀ ਅਦਾਕਾਰਾ ਸੌਂਦਰਿਆ ਦੀ ਮੌਤ ਹਾਦਸਾ ਨਹੀਂ ਸਗੋਂ ਕਤਲ ਸੀ। ਉਸਦੀ ਮੌਤ ਤੋਂ ਇੰਨੇ ਸਾਲਾਂ ਬਾਅਦ, ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਮੋਹਨ ਬਾਬੂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ ਇੰਫਲੂਸਰ ਦਾ 24 ਸਾਲ ਦੀ ਉਮਰ 'ਚ ਦਿਹਾਂਤ
ਖੰਮਮ ਜ਼ਿਲ੍ਹੇ ਦੇ ਇੱਕ ਵਿਅਕਤੀ ਚਿੱਟੀਮੱਲੂ ਨੇ ਏਸੀਪੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਸ ਵਿੱਚ ਅਦਾਕਾਰ ਮੋਹਨ ਬਾਬੂ 'ਤੇ ਸੌਂਦਰਿਆ ਦੀ ਹੱਤਿਆ ਕਰਵਾਉਣ ਦਾ ਦੋਸ਼ ਲਗਾਇਆ ਹੈ। ਸ਼ਿਕਾਇਤਕਰਤਾ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਮੋਹਨ ਬਾਬੂ ਦੁਆਰਾ ਕਬਜ਼ੇ ਵਾਲੀ ਜ਼ਮੀਨ ਨੂੰ ਸਰਕਾਰ ਆਪਣੇ ਕੰਟਰੋਲ ਵਿਚ ਲੈ ਲਵੇ ਅਤੇ ਇਸਨੂੰ ਅਨਾਥ ਆਸ਼ਰਮ ਜਾਂ ਫੌਜੀ ਸੇਵਾਵਾਂ ਲਈ ਵਰਤਿਆ ਜਾਵੇ।
ਇਹ ਵੀ ਪੜ੍ਹੋ: 'ਮੇਰੇ ਨਾਲ ਵੀ ਇਹੀ ਹੋਇਆ ਸੀ..' ਸੁਨੰਦਾ ਸ਼ਰਮਾ ਦੇ ਸਮਰਥਨ 'ਚ ਆਈ ਹਿਮਾਂਸ਼ੀ ਖੁਰਾਨਾ ਨੇ ਵੀ ਤੋੜੀ ਚੁੱਪੀ
ਸ਼ਿਕਾਇਤ ਮੁਤਾਬਕ ਅਦਾਕਾਰਾ ਨੇ ਹੈਦਰਾਬਾਦ ਦੇ ਜਲਪੱਲੀ ਖੇਤਰ ਵਿੱਚ 6 ਏਕੜ ਜ਼ਮੀਨ ਖਰੀਦੀ ਸੀ, ਜਿਸ ਨੂੰ ਮੋਹਨ ਬਾਬੂ ਨੇ ਵੇਚਣ ਲਈ ਕਿਹਾ ਸੀ ਪਰ ਸੌਂਦਰਿਆ ਅਤੇ ਉਸਦੇ ਭਰਾ ਅਮਰਨਾਥ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋ ਗਈ। ਜਦੋਂ ਸੌਂਦਰਿਆ ਦੇ ਪਰਿਵਾਰ ਨੇ ਜ਼ਮੀਨ ਵੇਚਣ ਤੋਂ ਇਨਕਾਰ ਕਰ ਦਿੱਤਾ, ਤਾਂ ਅਦਾਕਾਰ ਮੋਹਨ ਬਾਬੂ ਨੇ ਉਨ੍ਹਾਂ 'ਤੇ ਦਬਾਅ ਪਾਇਆ। 17 ਅਪ੍ਰੈਲ 2004 ਨੂੰ ਤੇਲੰਗਾਨਾ ਵਿੱਚ ਪਾਰਟੀ ਪ੍ਰਚਾਰ ਲਈ ਬੈਂਗਲੌਰ ਤੋਂ ਆ ਰਹੀ ਸੌਂਦਰਿਆ ਅਤੇ ਉਸਦੇ ਭਰਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਉਸ ਸਮੇਂ ਹਾਦਸੇ ਦੇ ਕਾਰਨਾਂ ਬਾਰੇ ਕੋਈ ਸਬੂਤ ਨਹੀਂ ਮਿਲੇ ਸਨ। ਸੌਂਦਰਿਆ ਦੀ ਮੌਤ ਤੋਂ ਬਾਅਦ ਜਲਪੱਲੀ ਵਿੱਚ 6 ਏਕੜ ਜ਼ਮੀਨ ਮੋਹਨ ਬਾਬੂ ਦੁਆਰਾ ਗੈਰ-ਕਾਨੂੰਨੀ ਤੌਰ 'ਤੇ ਵਰਤੀ ਗਈ ਸੀ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੇ ਮਾਮਲੇ 'ਚ ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਪੜ੍ਹੋ ਕੀ ਹੈ ਪੂਰਾ ਮਾਮਲਾ
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਮੰਚੂ ਪਰਿਵਾਰ ਵਿੱਚ ਚੱਲ ਰਹੇ ਵਿਵਾਦ ਦਾ ਵੀ ਜ਼ਿਕਰ ਕੀਤਾ ਹੈ ਅਤੇ ਮੰਗ ਕੀਤੀ ਕਿ ਜਲਪੱਲੀ ਵਿੱਚ 6 ਏਕੜ ਵਿੱਚ ਫੈਲੇ ਗੈਸਟ ਹਾਊਸ ਨੂੰ ਪ੍ਰਸ਼ਾਸਨ ਆਪਣੇ ਕਬਜ਼ੇ ਵਿੱਚ ਲੈ ਲਵੇ। ਸ਼ਿਕਾਇਤਕਰਤਾ ਨੇ ਮੋਹਨ ਬਾਬੂ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਆਪਣੀ ਸੁਰੱਖਿਆ ਦੀ ਮੰਗ ਕੀਤੀ ਹੈ, ਹਾਲਾਂਕਿ ਕਤਲ ਦਾ ਇਹ ਦੋਸ਼ ਅਜੇ ਵੀ ਹਕੀਕਤ ਤੋਂ ਬਹੁਤ ਦੂਰ ਹੈ। ਕੁਝ ਲੋਕ ਇਸਨੂੰ ਪਬਲੀਸਿਟੀ ਸਟੰਟ ਵੀ ਕਹਿ ਰਹੇ ਹਨ। ਹਾਲਾਂਕਿ, ਅਦਾਕਾਰ ਮੋਹਨ ਬਾਬੂ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੀ ਭਾਵੁਕ ਪੋਸਟ, ਕਿਹਾ- ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੀਤੀ ਕੋਸ਼ਿਸ਼
ਦੱਸ ਦੇਈਏ ਕਿ ਫਿਲਮ 'ਸੂਰਿਆਵੰਸ਼ਮ' ਵਿੱਚ ਯਾਦਗਾਰੀ ਪਰਫਾਰਮੈਂਸ ਦੇਣ ਵਾਲੀ ਸੌਂਦਰਿਆ ਦਾ 22 ਸਾਲ ਪਹਿਲਾਂ 17 ਅਪ੍ਰੈਲ 2004 ਨੂੰ ਇੱਕ ਨਿੱਜੀ ਜਹਾਜ਼ ਹਾਦਸੇ ਵਿੱਚ ਦੁਖਦਾਈ ਅੰਤ ਹੋਇਆ ਸੀ। ਉਸਦੀ ਮੌਤ ਨੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹਾਦਸੇ ਦੇ ਸਮੇਂ ਅਦਾਕਾਰਾ ਸੌਂਦਰਿਆ ਗਰਭਵਤੀ ਸੀ। ਉਸ ਸਮੇਂ, ਅਦਾਕਾਰਾ ਕਰੀਮਨਗਰ ਵਿੱਚ ਭਾਜਪਾ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਇੱਕ ਰਾਜਨੀਤਿਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੀ ਸੀ, ਜਿਸ ਵਿੱਚ ਉਸਦੇ ਭਰਾ ਦੀ ਵੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ, ਸੌਂਦਰਿਆ ਦੀ ਲਾਸ਼ ਵੀ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ: ਕਿਸਨੇ ਦਿੱਤੀ ਰਸ਼ਮੀਕਾ ਮੰਦਾਨਾ ਨੂੰ ਧਮਕੀ? ਗ੍ਰਹਿ ਮੰਤਰੀ ਤੋਂ ਕੀਤੀ ਗਈ ਸੁਰੱਖਿਆ ਦੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਸੋਸ਼ਲ ਮੀਡੀਆ ਇੰਫਲੂਸਰ ਦਾ 24 ਸਾਲ ਦੀ ਉਮਰ 'ਚ ਦਿਹਾਂਤ
NEXT STORY