ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਆਪਣੇ 'ਮੁਕਬੈਂਗ' ਵੀਡੀਓਜ਼ ਲਈ ਮਸ਼ਹੂਰ ਤੁਰਕੀ ਟਿੱਕਟੋਕ ਸਟਾਰ ਇਫੇਕਨ ਕੁਲਤੂਰ ਦਾ 24 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਰਿਪੋਰਟਾਂ ਅਨੁਸਾਰ, ਉਹ ਮੋਟਾਪੇ ਨਾਲ ਸਬੰਧਤ ਗੰਭੀਰ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ।
ਇਹ ਵੀ ਪੜ੍ਹੋ: 'ਮੇਰੇ ਨਾਲ ਵੀ ਇਹੀ ਹੋਇਆ ਸੀ..' ਸੁਨੰਦਾ ਸ਼ਰਮਾ ਦੇ ਸਮਰਥਨ 'ਚ ਆਈ ਹਿਮਾਂਸ਼ੀ ਖੁਰਾਨਾ ਨੇ ਵੀ ਤੋੜੀ ਚੁੱਪੀ
3 ਮਹੀਨਿਆਂ ਤੱਕ ਹਸਪਤਾਲ ਵਿੱਚ ਭਰਤੀ ਸੀ ਇਫੇਕਨ
ਰਿਪੋਰਟਾਂ ਦੇ ਅਨੁਸਾਰ, ਇਫੇਕਨ ਨੂੰ ਉਸਦੀ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਲਗਭਗ 3 ਮਹੀਨਿਆਂ ਤੱਕ ਇਲਾਜ ਤੋਂ ਬਾਅਦ ਜ਼ਿੰਦਗੀ ਦੀ ਲੜਾਈ ਹਾਰ ਗਿਆ। ਉਸਦੀ ਮੌਤ ਦੀ ਪੁਸ਼ਟੀ ਇੰਸਟਾਗ੍ਰਾਮ ਸ਼ਖਸੀਅਤ ਯਾਸੀਨ ਓਯਾਨਿਕ ਨੇ ਕੀਤੀ ਹੈ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੇ ਮਾਮਲੇ 'ਚ ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਪੜ੍ਹੋ ਕੀ ਹੈ ਪੂਰਾ ਮਾਮਲਾ

'ਮੁਕਬੈਂਗ' ਵੀਡੀਓ ਕੀ ਹਨ?
'ਮੁਕਬੈਂਗ' ਇੱਕ ਅਜਿਹਾ ਟਰੈਂਡ ਹੈ, ਜਿਸ ਵਿੱਚ ਕੰਟੈਂਟ ਕ੍ਰਿਏਟਰਸ ਕੈਮਰੇ ਦੇ ਸਾਹਮਣੇ ਵੱਡੀ ਮਾਤਰਾ ਵਿੱਚ ਖਾਣਾ ਖਾਂਦੇ ਹਨ ਅਤੇ ਆਪਣੇ ਦਰਸ਼ਕਾਂ ਨਾਲ ਗੱਲਬਾਤ ਵੀ ਕਰਦੇ ਹਨ। ਇਹ ਟਰੈਂਡ ਪਹਿਲਾਂ ਦੱਖਣੀ ਕੋਰੀਆ ਵਿੱਚ ਪ੍ਰਸਿੱਧ ਹੋਇਆ ਸੀ ਪਰ ਹੁਣ ਇਸਨੂੰ ਪੂਰੀ ਦੁਨੀਆ ਵਿੱਚ ਅਪਣਾਇਆ ਜਾ ਰਿਹਾ ਹੈ। ਇਨ੍ਹਾਂ ਵੀਡੀਓਜ਼ ਵਿੱਚ, ਕ੍ਰਿਏਟਰਸ ਫਾਸਟ ਫੂਡ, ਜੰਕ ਫੂਡ ਅਤੇ ਭਾਰੀ ਮਾਤਰਾ ਵਿੱਚ ਕੈਲੋਰੀ ਵਾਲਾ ਭੋਜਨ ਖਾਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਵਿਗੜ ਸਕਦੀ ਹੈ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੀ ਭਾਵੁਕ ਪੋਸਟ, ਕਿਹਾ- ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੀਤੀ ਕੋਸ਼ਿਸ਼
ਇਸ ਕਾਰਨ ਮਸ਼ਹੂਰ ਸੀ ਇਫੇਕਨ ਕੁਲਤੂਰ
ਇਫੇਕਨ ਕੁਲਤੂਰ ਟਿੱਕਟੋਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣੇ ਬਹੁਤ ਜ਼ਿਆਦਾ ਖਾਣ ਵਾਲੇ ਵੀਡੀਓਜ਼ ਲਈ ਮਸ਼ਹੂਰ ਸੀ। ਰਿਪੋਰਟ ਦੇ ਅਨੁਸਾਰ, ਵਧਦੇ ਭਾਰ ਕਾਰਨ ਉਹ ਤੁਰਨ-ਫਿਰਨ ਤੋਂ ਅਸਮਰੱਥ ਹੋ ਗਿਆ ਸੀ। ਉਹ ਆਪਣੀ ਮਾਂ ਦੀ ਕਬਰ 'ਤੇ ਵੀ ਨਹੀਂ ਜਾ ਸਕਦਾ, ਜਿਨ੍ਹਾਂ ਦਾ ਪਿਛਲੇ ਸਾਲ ਦੇਹਾਂਤ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ 7 ਮਾਰਚ 2024 ਨੂੰ ਉਨ੍ਹਾਂ ਦਾ ਦਿਹਾਂਤ ਹੋਇਆ ਸੀ। ਆਪਣੀ ਮੌਤ ਤੋਂ ਇੱਕ ਮਹੀਨਾ ਪਹਿਲਾਂ, ਉਸਨੇ ਇੱਕ ਇੰਟਰਵਿਊ ਦਿੱਤਾ ਸੀ ਜਿਸ ਵਿੱਚ ਉਹ ਬਿਤਸਰੇ 'ਤੇ ਲੰਮੇ ਪਿਆ ਹੋਇਆ ਸੀ ਅਤੇ ਜ਼ਿਆਦਾਤਰ ਸਮਾਂ ਉਸ ਦੀਆਂ ਅੱਖਾਂ ਬੰਦ ਸਨ।
ਇਹ ਵੀ ਪੜ੍ਹੋ: ਕਿਸਨੇ ਦਿੱਤੀ ਰਸ਼ਮੀਕਾ ਮੰਦਾਨਾ ਨੂੰ ਧਮਕੀ? ਗ੍ਰਹਿ ਮੰਤਰੀ ਤੋਂ ਕੀਤੀ ਗਈ ਸੁਰੱਖਿਆ ਦੀ ਮੰਗ
'ਮੁਕਬੈਂਗ' ਟਰੈਂਡ ਕਿੰਨਾ ਖ਼ਤਰਨਾਕ ਹੈ?
'ਮੁਕਬੈਂਗ' ਟਰੈਂਡ ਵਿੱਚ ਲੋੜ ਤੋਂ ਵੱਧ ਅਤੇ ਗੈਰ-ਸਿਹਤਮੰਦ ਭੋਜਨ ਖਾਣ ਕਾਰਨ ਕਈ ਕ੍ਰਿਏਟਰਸ ਮੋਟਾਪੇ ਅਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ। ਇਹ ਟਰੈਂਡ ਨੌਜਵਾਨ ਦਰਸ਼ਕਾਂ ਲਈ ਖਾਸ ਤੌਰ 'ਤੇ ਖ਼ਤਰਨਾਕ ਹੈ, ਕਿਉਂਕਿ ਇਸਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਜ਼ਿਆਦਾ ਖਾਣ ਦੀ ਆਦਤ ਪੈ ਸਕਦੀ ਹੈ, ਜਿਸ ਨਾਲ ਮੋਟਾਪਾ, ਦਿਲ ਦੀ ਬਿਮਾਰੀ ਅਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਉਥੇ ਹੀ ਇਫੇਕਨ ਕੁਲਤੂਰ ਦਾ ਮਾਮਲਾ ਸਾਬਤ ਕਰਦਾ ਹੈ ਕਿ ਸੋਸ਼ਲ ਮੀਡੀਆ ਟਰੈਂਡਸ ਨੂੰ ਅਪਣਾਉਣ ਤੋਂ ਪਹਿਲਾਂ, ਸਿਹਤ 'ਤੇ ਉਨ੍ਹਾਂ ਦੇ ਪ੍ਰਭਾਵ ਨੂੰ ਸਮਝਣਾ ਬਹੁਤ ਜ਼ਰੂਰੀ
ਇਹ ਵੀ ਪੜ੍ਹੋ: ਸੋਨਾ ਸਮੱਗਲਿੰਗ ਦਾ ਮਾਮਲਾ : ਅਦਾਕਾਰਾ ਰਾਨਿਆ ਰਾਓ 14 ਦਿਨਾਂ ਦੀ ਨਿਆਇਕ ਹਿਰਾਸਤ ’ਚ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਰਤਗਾਲ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ, ਸੰਸਦ 'ਚ ਹਾਰੇ ਵਿਸ਼ਵਾਸ ਵੋਟ
NEXT STORY