ਮੁੰਬਈ: ਮਹਾਰਾਸ਼ਟਰ ਕਾਂਗਰਸ ਦੇ ਵਿਧਾਇਕ ਅਮੀਨ ਪਟੇਲ ਨੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਕਾਠੀਆਵਾੜੀ ਸ਼ਹਿਰ ਦਾ ਅਕਸ ਖ਼ਰਾਬ ਹੋਵੇਗਾ। ਫ਼ਿਲਮ ’ਚ ਅਦਾਕਾਰਾ ਆਲੀਆ ਭੱਟ ਗੰਗੂਬਾਈ ਦੀ ਭੂਮਿਕਾ ’ਚ ਨਜ਼ਰ ਆਵੇਗੀ। ਗੰਗੂਬਾਈ 1960 ਦੇ ਦਹਾਕੇ ਦੌਰਾਨ ਮੁੰਬਈ ਦੇ ਰੈੱਡ-ਲਾਈਨ ਏਰੀਆ ਦੇ ਕਮਾਠੀਪੁਰਾ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਸਨਮਾਨਿਤ ਮੈਡਮਾਂ ’ਚੋਂ ਇਕ ਸੀ।
ਵਿਧਾਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਪਟੇਲ ਨੇ ਕਿਹਾ ਕਿ ਕਮਾਠੀਪੁਰਾ ਇਲਾਕਾ ਕਾਫ਼ੀ ਬਦਲ ਗਿਆ ਹੈ। ਪਟੇਲ ਦੱਖਣੀ ਮੁੰਬਈ ਦੇ ਮੁੰਬਾਦੇਵੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਹਨ। ਅਸੀਮ ਪਟੇਲ ਨੇ ਕਿਹਾ ਕਿ ਇਹ ਉਸ ਤਰ੍ਹਾਂ ਦਾ ਨਹੀ ਹੈ ਜਿਸ ਤਰ੍ਹਾਂ ਇਹ 1950 ਦੇ ਦਹਾਕੇ ’ਚ ਸੀ। ਉਧਰ ਔਰਤਾਂ ਵੱਖਰੇ-ਵੱਖਰੇ ਪੇਸ਼ੇ ’ਚ ਬਹੁਤ ਅੱਗੇ ਵੱਧ ਰਹੀਆਂ ਹਨ। ਇਸ ਫ਼ਿਲਮ ਦੇ ਨਾਂ ਨਾਲ ਕਾਠੀਆਵਾੜੀ ਸ਼ਹਿਰ ਦਾ ਅਕਸ ਵੀ ਖ਼ਰਾਬ ਹੋਵੇਗਾ। ਇਸ ਫ਼ਿਲਮ ਦਾ ਨਾਮ ਬਦਲਣਾ ਚਾਹੀਦਾ।
ਮਹਾਰਾਸ਼ਟਰ ਦੀ ਸ਼ਿਵਸੈਨਾ ਦੀ ਅਗਵਾਈ ਵਾਲੀ ਸਰਕਾਰ ’ਚ ਸ਼ਾਮਲ ਕਾਂਗਰਸ ਦੇ ਵਿਧਾਇਕ ਨੇ ਸੂਬਾ ਸਰਕਾਰ ਤੋਂ ਮਾਮਲੇ ’ਚ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ। ਆਲੀਆ ਭੱਟ ਸਟਾਰਰ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦੇਸ਼ ਭਰ ’ਚ 30 ਜੁਲਾਈ ਨੂੰ ਰਿਲੀਜ਼ ਹੋਵੇਗੀ।
‘ਕਿਸਾਨ ਐਂਥਮ 2’ ਗੀਤ ਰਿਲੀਜ਼, ਪੰਜਾਬ ਤੇ ਹਰਿਆਣਾ ਦੇ ਗਾਇਕਾਂ ਨੇ ਘੇਰੀ ਦਿੱਲੀ ਸਰਕਾਰ (ਵੀਡੀਓ)
NEXT STORY