ਨਵੀਂ ਦਿੱਲੀ - ਬਾਲੀਵੁੱਡ ਦੇ ਮਸ਼ਹੂਰ ਫਿਲਮਮੇਕਰ ਅਲੀ ਅੱਬਾਸ ਜ਼ਫਰ ਇਨ੍ਹੀਂ ਦਿਨੀਂ ਆਪਣੀ ਓਟੀਟੀ ਫਿਲਮ ‘ਬਲਡੀ ਡੈਡੀ’ ਦੀ ਕਮਾਈ ਨੂੰ ਲੈ ਕੇ ਵੱਡੇ ਵਿਵਾਦਾਂ ਵਿਚ ਘਿਰ ਗਏ ਹਨ। ਜਾਣਕਾਰੀ ਮੁਤਾਬਕ ਇਹ ਮਾਮਲਾ ਹੁਣ ਕਾਨੂੰਨੀ ਰਸਤੇ 'ਤੇ ਪਹੁੰਚ ਚੁੱਕਾ ਹੈ ਅਤੇ ਦੋਵਾਂ ਪੱਖਾਂ ਦੀਆਂ ਨਜ਼ਰਾਂ ਅਦਾਲਤ ਦੇ ਫੈਸਲੇ 'ਤੇ ਟਿਕੀਆਂ ਹੋਈਆਂ ਹਨ।

ਕੀ ਹੈ ਪੂਰਾ ਮਾਮਲਾ?
ਇਹ ਵਿਵਾਦ ਅਲੀ ਅੱਬਾਸ ਜ਼ਫਰ ਦੀ ਪ੍ਰੋਡਕਸ਼ਨ ਕੰਪਨੀ 'Ali Abbas Zafar Films LLP' ਅਤੇ 'Jio Studios' ਵਿਚਕਾਰ ਕੰਟਰੈਕਟ ਨਾਲ ਜੁੜੇ ਅਧਿਕਾਰਾਂ ਅਤੇ ਰੈਵੇਨਿਊ (ਕਮਾਈ) ਨੂੰ ਲੈ ਕੇ ਸ਼ੁਰੂ ਹੋਇਆ ਹੈ। ਜੀਓ ਸਟੂਡੀਓਜ਼ ਨੇ ਇਕ ਟ੍ਰੇਡ ਮੈਗਜ਼ੀਨ ਵਿਚ ਪਬਲਿਕ ਨੋਟਿਸ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ 30 ਸਤੰਬਰ 2025 ਤੋਂ ਲਾਗੂ ਸਮਝੌਤਿਆਂ ਅਨੁਸਾਰ, ਫਿਲਮ ਦੇ ਕਲੈਕਸ਼ਨ 'ਤੇ ਪਹਿਲਾ ਹੱਕ ਉਨ੍ਹਾਂ ਦਾ ਹੈ। ਨੋਟਿਸ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਫਿਲਮ ਤੋਂ ਹੋਣ ਵਾਲੀ ਮੌਜੂਦਾ ਅਤੇ ਭਵਿੱਖ ਦੀ ਕਮਾਈ ਸਭ ਤੋਂ ਪਹਿਲਾਂ ਜੀਓ ਸਟੂਡੀਓਜ਼ ਨੂੰ ਮਿਲਣੀ ਚਾਹੀਦੀ ਹੈ।

ਓਟੀਟੀ ਰੈਵੇਨਿਊ ਸਿਸਟਮ 'ਤੇ ਛਿੜੀ ਚਰਚਾ
ਸਾਲ 2023 ਵਿਚ ਰਿਲੀਜ਼ ਹੋਈ ਸ਼ਾਹਿਦ ਕਪੂਰ ਦੀ ਫਿਲਮ ‘ਬਲਡੀ ਡੈਡੀ’ ਦੇ ਇਸ ਵਿਵਾਦ ਨੇ ਫਿਲਮ ਇੰਡਸਟਰੀ ਵਿਚ ਓਟੀਟੀ ਪ੍ਰੋਜੈਕਟਾਂ ਦੇ ਰੈਵੇਨਿਊ ਸ਼ੇਅਰਿੰਗ ਸਿਸਟਮ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਜੀਓ ਸਟੂਡੀਓਜ਼ ਵੱਲੋਂ ਜਾਰੀ ਕੀਤੇ ਨੋਟਿਸ ਨੂੰ ਉਨ੍ਹਾਂ ਦੇ ਕੰਟਰੈਕਟ ਵਿਚ ਦਰਜ ਅਧਿਕਾਰਾਂ ਨੂੰ ਰਸਮੀ ਤੌਰ 'ਤੇ ਦੁਹਰਾਉਣ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
ਅਲੀ ਅੱਬਾਸ ਜ਼ਫਰ ਦਾ ਪੱਖ
ਦੂਜੇ ਪਾਸੇ, ਫਿਲਮਮੇਕਰ ਅਲੀ ਅੱਬਾਸ ਜ਼ਫਰ ਦੀ ਟੀਮ ਨੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਇਸ ਮਾਮਲੇ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਸੁਲਝਾਇਆ ਜਾ ਰਿਹਾ ਹੈ। ਭਾਵੇਂ ਅਲੀ ਅੱਬਾਸ ਜ਼ਫਰ ਕਾਨੂੰਨੀ ਉਲਝਣਾਂ ਵਿਚ ਫਸੇ ਹੋਏ ਹਨ ਪਰ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਉਹ ਜਲਦੀ ਹੀ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਅਹਾਨ ਪਾਂਡੇ ਅਤੇ ਸ਼ਰਵਰੀ ਨਾਲ ਇਕ ਵੱਡੇ ਐਕਸ਼ਨ-ਰੋਮਾਂਟਿਕ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਸ ਤੋਂ ਇਲਾਵਾ ਉਹ ਆਲੀਆ ਭੱਟ ਦੀ ਮਚ-ਅਵੇਟਿਡ ਫਿਲਮ ‘ਅਲਫਾ’ ਨੂੰ ਲੈ ਕੇ ਵੀ ਕਾਫੀ ਰੁੱਝੇ ਹੋਏ ਹਨ।
ਸ਼ੂਟਿੰਗ ਤੋਂ ਵਾਪਸ ਪਰਤਦੇ ਸਮੇਂ ਅਕਸ਼ੈ ਕੁਮਾਰ ਦੇ ਕਾਫ਼ਲੇ ਨਾਲ ਵਾਪਰਿਆ ਹਾਦਸਾ, ਜੁਹੂ 'ਚ ਪਲਟੀ SUV
NEXT STORY