ਮੁੰਬਈ : ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨੇ ਆਪਣੇ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਬਾਂਦ੍ਰਾ ਦੇ ਪਰਿਵਾਰਕ ਕੋਰਟ 'ਚ ਅਰਜ਼ੀ ਦੇ ਦਿੱਤੀ ਹੈ। ਬਿਜ਼ਨੈੱਸਮੈਨ ਸੰਜੇ ਕਪੂਰ ਨੇ ਕੁਝ ਦਿਨ ਪਹਿਲਾਂ ਪਤਨੀ ਕਰਿਸ਼ਮਾ 'ਤੇ ਦੋਸ਼ ਲਗਾਇਆ ਸੀ ਕਿ ਉਹ ਪੈਸਿਆਂ ਕਾਰਨ ਬੱਚਿਆਂ ਦੀ ਵਰਤੋਂ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਦੋਹਾਂ ਦੇ ਦੋ ਬੱਚੇ ਹਨ, ਜਿਨ੍ਹਾਂ ਦਾ ਨਾਂ ਸਮਾਇਰਾ ਅਤੇ ਕਿਆਨ ਰਾਜ ਹੈ। ਜ਼ਿਕਰਯੋਗ ਹੈ ਕਿ ਹੁਣ ਅਗਲੀ ਸੁਣਵਾਈ 3 ਮਾਰਚ ਨੂੰ ਹੋਵੇਗੀ। ਜਾਣਕਾਰੀ ਅਨੁਸਾਰ ਸੰਜੇ ਨੇ ਪਤਨੀ ਕਰਿਸ਼ਮਾ 'ਤੇ ਦੋਸ਼ ਲਗਾਇਆ ਸੀ ਕਿ ਉਹ ਇਕ ਚੰਗੀ ਪਤਨੀ ਅਤੇ ਇਕ ਚੰਗੀ ਮਾਂ ਦੀ ਜ਼ਿਮੇਵਾਰੀ ਨਿਭਾਉਣ 'ਚ ਅਸਫਲ ਸਿੱਧ ਰਹੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾ ਇਕ ਪਟੀਸ਼ਨ 'ਚ ਸੰਜੇ ਨੇ ਕਰਿਸ਼ਮਾ 'ਤੇ ਇਹ ਵੀ ਦੋਸ਼ ਲਗਾਇਆ ਸੀ ਕਿ ਕਰਿਸ਼ਮਾ ਨੇ ਪੈਸਿਆਂ ਅਤੇ ਐਸ਼ੋ-ਆਰਾਮ ਕਾਰਨ ਸੰਜੇ ਨਾਲ ਵਿਆਹ ਕੀਤਾ ਸੀ। ਸੰਜੇ ਨੇ ਇਹ ਵੀ ਕਿਹਾ ਕਿ ਪਤਨੀ ਕਰਿਸ਼ਮਾ ਨੇ ਬੱਚਿਆਂ ਨੂੰ ਉਨ੍ਹਾਂ ਦੇ ਬੀਮਾਰ ਪਿਤਾ ਨਾਲ ਵੀ ਮਿਲਣ ਨਹੀਂ ਦਿੱਤਾ।
ਜਦੋਂ ਕਾਜੋਲ ਨੇ ਸ਼ਾਹਰੁਖ ਨੂੰ ਕਰ ਲਿਆ ਲਿਪ 'ਤੇ ਕਿੱਸ, ਵੀਡੀਓ ਵਾਇਰਲ
NEXT STORY