ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ 12 ਜੂਨ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। 53 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਅਚਾਨਕ ਵਿਛੋੜਾ ਉਨ੍ਹਾਂ ਦੇ ਪਰਿਵਾਰ, ਨਜ਼ਦੀਕੀ ਦੋਸਤਾਂ ਅਤੇ ਪ੍ਰਸ਼ੰਸਕਾਂ ਲਈ ਬਹੁਤ ਦੁਖਦਾਈ ਸੀ। ਇਸ ਦੇ ਨਾਲ ਹੀ ਸੰਜੇ ਦਾ ਅੰਤਿਮ ਸੰਸਕਾਰ ਅੱਜ ਬੁੱਧਵਾਰ 19 ਜੂਨ ਨੂੰ ਕੀਤਾ ਗਿਆ, ਜਿੱਥੇ ਕਰਿਸ਼ਮਾ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੀ। ਇਸ ਦੌਰਾਨ ਅਦਾਕਾਰਾ ਕਰੀਨਾ ਕਪੂਰ ਅਤੇ ਉਨ੍ਹਾਂ ਦੇ ਪਤੀ ਸੈਫ ਅਲੀ ਖਾਨ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ। ਇਸ ਸਮੇਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।

ਸੰਜੇ ਕਪੂਰ ਦੇ ਪਰਿਵਾਰ ਤੋਂ ਇਲਾਵਾ ਕਈ ਮਸ਼ਹੂਰ ਹਸਤੀਆਂ ਅਤੇ ਵੱਡੀ ਗਿਣਤੀ ਵਿੱਚ ਸ਼ੁਭਚਿੰਤਕ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਮੌਜੂਦ ਸਨ। ਸਾਰਿਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।

ਪੁੱਤਰ ਨੇ ਨਿਭਾਈ ਪਿਤਾ ਦੀਆਂ ਅੰਤਿਮ ਰਸਮਾਂ
ਇਸ ਦੁਖਦਾਈ ਮੌਕੇ 'ਤੇ ਕਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਦੇ ਪੁੱਤਰ ਨੇ ਪਿਤਾ ਦੇ ਅੰਤਿਮ ਸੰਸਕਾਰ ਰਸਮਾਂ ਨਿਭਾਈਆਂ। ਆਪਣੇ ਪਿਤਾ ਨੂੰ ਆਖਰੀ ਵਾਰ ਅਲਵਿਦਾ ਕਹਿਣਾ ਉਸ ਬੱਚੇ ਲਈ ਇੱਕ ਭਾਵਨਾਤਮਕ ਅਤੇ ਮੁਸ਼ਕਲ ਪਲ ਸੀ।
ਸਾਹਮਣੇ ਆਈ ਕਲਿੱਪ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਕਰਿਸ਼ਮਾ ਇੱਕ ਪਾਸੇ ਚੁੱਪਚਾਪ ਅਤੇ ਉਦਾਸ ਹਾਲਤ ਵਿੱਚ ਖੜ੍ਹੀ ਹੈ।

ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਨੇ ਵੀ ਜਤਾਇਆ ਸੋਗ
ਕਰਿਸ਼ਮਾ ਕਪੂਰ ਤੋਂ ਇਲਾਵਾ ਕਰੀਨਾ ਕਪੂਰ ਅਤੇ ਉਨ੍ਹਾਂ ਦੇ ਪਤੀ ਸੈਫ ਅਲੀ ਖਾਨ ਵੀ ਸੰਜੇ ਕਪੂਰ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ।
'ਇਹ ਨਾ ਸੋਚੋ ਕਿ 60-70 ਸਾਲ ਦੇ ਬੰਦੇ ਨੂੰ 'ਰੋਮਾਂਸ' ਦੀ ਇੱਛਾ ਨਹੀਂ ਹੁੰਦੀ...!', 66 ਸਾਲਾ ਅਦਾਕਾਰਾ ਦਾ ਵੱਡਾ ਬਿਆ
NEXT STORY