ਲੋਹੀਆਂ ਖਾਸ (ਰਾਜਪੂਤ)- ਬਲਾਕ ਲੋਹੀਆਂ ਖਾਸ ਦੇ ਪਿੰਡ ਮਾਣਕ ਨੇੜੇ ਰਾਧਾ ਸੁਆਮੀ ਸਤਿਸੰਗ ਭਵਨ ਵਿਖੇ ਪੈਦਲ ਜਾ ਰਹੇ ਇਕ ਬਜ਼ੁਰਗ ਨੂੰ ਚਿੱਟੇ ਰੰਗ ਦੀ ਗੱਡੀ ਬ੍ਰੀਜ਼ਾ ਨੇ ਸਾਈਡ ਮਾਰ ਕੇ ਮੌਤ ਦੇ ਘਾਟ ਉਤਾਰਿਆ, ਜਿਸ ਦੀ ਬਾਡੀ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ ਨੇ ਚੁੱਕ ਕੇ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਕੋਈ ਵੀ ਡਾਕਟਰ ਮੌਜੂਦ ਨਾ ਹੋਣ ਕਰਕੇ ਉਸ ਦੀ ਕੇਅਰ ਨਾ ਹੋ ਸਕੀ। ਐਮਰਜੈਂਸੀ ਤੌਰ ’ਤੇ ਸੈਂਟਰਲ ਜੇਲ ਕਪੂਰਥਲਾ ਵਿਖੇ ਡਿਊਟੀ ਕਰ ਰਹੇ ਡਾਕਟਰ ਦਵਿੰਦਰਜੀਤ ਸਿੰਘ ਨੇ ਹਸਪਤਾਲ ਪਹੁੰਚ ਕੇ ਆਖਰ ਬਜ਼ੁਰਗ ਨੂੰ ਦੇਖਣ ਉਪਰੰਤ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ ਨਹੀਂ ਬਚਿਆ
ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ ਨੇ ਮੌਜੂਦਾ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੀ ਫਾਇਦਾ ਪਿੰਡਾਂ ’ਚ ਹਸਪਤਾਲ ਖੋਲ੍ਹਣ ਦਾ ਅਤੇ ਲੋਹੀਆਂ ਖਾਸ ਵਿਖੇ ਇੰਨਾ ਵੱਡਾ ਹਸਪਤਾਲ ਹੋਣ ਦੇ ਬਾਵਜੂਦ ਵੀ ਕੋਈ ਵੀ ਡਾਕਟਰ ਮੌਜੂਦ ਨਹੀਂ, ਜੋ ਜ਼ਖਮੀਆਂ ਦੀ ਜਾਂ ਮ੍ਰਿਤਕ ਵਿਅਕਤੀਆਂ ਦੀ ਦੇਖਭਾਲ ਕਰ ਸਕੇ।
ਇਹ ਵੀ ਪੜ੍ਹੋ: ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV ਨੇ ਉਡਾਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ ਨਹੀਂ ਬਚਿਆ
NEXT STORY