ਐਂਟਰਟੇਨਮੈਂਟ ਡੈਸਕ– ਕ੍ਰਿਕਟਰ ਹਰਭਜਨ ਸਿੰਘ ਵੀ ‘ਮਸਤਾਨੇ’ ਫ਼ਿਲਮ ਦੇ ਮੁਰੀਦ ਹੋ ਗਏ ਹਨ। ਹਰਭਜਨ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ‘ਮਸਤਾਨੇ’ ਫ਼ਿਲਮ ਦਾ ਟਰੇਲਰ ਸਾਂਝਾ ਕੀਤਾ ਹੈ।
ਹਰਭਜਨ ਸਿੰਘ ਨੇ ਟਰੇਲਰ ਨਾਲ ਲਿਖਿਆ, ‘‘ਇਸ ਨੂੰ ਦੇਖਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ।’’

ਇਸ ਦੇ ਨਾਲ ਹੀ ਹਰਭਜਨ ਸਿੰਘ ਨੇ ਤਰਸੇਮ ਜੱਸੜ ਤੇ ਗੁਰਪ੍ਰੀਤ ਘੁੱਗੀ ਨੂੰ ਟੈਗ ਕੀਤਾ ਹੈ। ਨਾਲ ਹੀ ਟਰੇਲਰ ਦਾ ਯੂਟਿਊਬ ਲਿੰਕ ਵੀ ਸਾਂਝਾ ਕੀਤਾ ਹੈ।
ਦੱਸ ਦੇਈਏ ਕਿ ‘ਮਸਤਾਨੇ’ ਫ਼ਿਲਮ ’ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬਨਿੰਦਰ ਬੰਨੀ, ਹਨੀ ਮੱਟੂ, ਰਾਹੁਲ ਦੇਵ, ਅਵਤਾਰ ਗਿੱਲ ਤੇ ਆਰਿਫ ਜ਼ਕਾਰੀਆ ਅਹਿਮ ਭੂਮਿਕਾਵਾਂ ’ਚ ਹਨ।
ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਲਈ ਤਰਸੇਮ ਜੱਸੜ ਨੇ ਕੀ-ਕੀ ਤਿਆਗਿਆ? ਜਾਣੋ ਵੀਡੀਓ ’ਚ
ਫ਼ਿਲਮ ਨੂੰ ਸ਼ਰਨ ਆਰਟ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਕਰਮਜੀਤ ਸਿੰਘ ਜੌਹਲ ਤੇ ਰਾਜਵਿੰਦਰ ਸਿੰਘ ਢਿੱਲੋਂ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜੋ ਦੁਨੀਆ ਭਰ ’ਚ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਡੌਨ 3' 'ਚ ਸ਼ਾਹਰੁਖ ਦੀ ਜਗ੍ਹਾ ਰਣਵੀਰ ਨੂੰ ਲੈਣ 'ਤੇ ਫਰਹਾਨ ਅਖਤਰ ਨੇ ਤੋੜੀ ਚੁੱਪੀ, ਦੱਸਿਆ ਕਿ ਐਕਟਰ ਕਿਉਂ ਹੈ ਬਿਹਤਰ
NEXT STORY