ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਮਸਤਾਨੇ’ 25 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਸ਼ਰਨ ਆਰਟ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਕਰਮਜੀਤ ਸਿੰਘ ਜੌਹਲ ਤੇ ਰਾਜਵਿੰਦਰ ਸਿੰਘ ਢਿੱਲੋਂ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਰਿਤਿਕ-ਦੀਪਿਕਾ ਦੀ ਫ਼ਿਲਮ ‘ਫਾਈਟਰ’ ਦਾ ਮੋਸ਼ਨ ਪੋਸਟਰ ਰਿਲੀਜ਼, ਏਅਰਫੋਰਸ ਅਫਸਰ ਦੀ ਭੂਮਿਕਾ ’ਚ ਆਏ ਨਜ਼ਰ
ਫ਼ਿਲਮ ਸਬੰਧੀ ਗੱਲਬਾਤ ਕਰਦਿਆਂ ਤਰਸੇਮ ਜੱਸੜ ਨੇ ਕਿਹਾ, ‘‘ਇਸ ਫ਼ਿਲਮ ਲਈ ਜੋਖ਼ਮ ਤਾਂ ਕੁਝ ਨਹੀਂ ਸੀ ਪਰ ਤਿਆਗ ਬਹੁਤ ਕੀਤਾ ਕਿਉਂਕਿ ਵੱਡੀਆਂ ਚੀਜ਼ਾਂ ਤਿਆਗ ਮੰਗਦੀਆਂ ਹਨ। ਮੈਂ ਆਪਣੇ ਕਰੀਅਰ ’ਚ ਠਹਿਰਾਅ ਲਿਆਂਦਾ ਕਿਉਂਕਿ ਤੁਹਾਡੇ ਚੱਲਦੇ ਕਰੀਅਰ ’ਚ ਸਭ ਤੋਂ ਮੁਸ਼ਕਿਲ ਕੰਮ ਠਹਿਰਾਅ ਲਿਆਉਣਾ ਹੁੰਦਾ ਹੈ।’’
ਤਰਸੇਮ ਨੇ ਅੱਗੇ ਕਿਹਾ, ‘‘ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ’ਚ ਕਲਾਕਾਰ ਅੱਜ-ਕੱਲ ਇਸ ਚੀਜ਼ ਤੋਂ ਬਹੁਤ ਡਰਦੇ ਹਨ ਕਿ ਜੇ ਅਸੀਂ 2-3 ਮਹੀਨੇ ਕੁਝ ਨਾ ਕੀਤਾ ਤਾਂ ਲੋਕ ਸਾਨੂੰ ਭੁੱਲ ਤਾਂ ਨਹੀਂ ਜਾਣਗੇ।’’
ਦੱਸ ਦੇਈਏ ਕਿ ‘ਮਸਤਾਨੇ’ ਫ਼ਿਲਮ ’ਚ ਤਰਸੇਮ ਜੱਸੜ ਤੋਂ ਇਲਾਵਾ ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬਨਿੰਦਰ ਬੰਨੀ, ਹਨੀ ਮੱਟੂ, ਰਾਹੁਲ ਦੇਵ, ਅਵਤਾਰ ਗਿੱਲ ਤੇ ਆਰਿਫ ਜ਼ਕਾਰੀਆ ਵੀ ਅਹਿਮ ਭੂਮਿਕਾਵਾਂ ’ਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਡਾ ‘ਮਸਤਾਨੇ’ ਫ਼ਿਲਮ ਨੂੰ ਲੈ ਕੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
22 ਸਾਲਾਂ ਬਾਅਦ ਮੁੜ ਮਚਿਆ ਗਦਰ, ਆਜ਼ਾਦੀ ਦਿਹਾੜੇ 'ਤੇ 'ਗਦਰ 2' ਹੋਈ 200 ਕਰੋੜ ਦੇ ਕਲੱਬ 'ਚ ਸ਼ਾਮਲ
NEXT STORY