ਨਵੀਂ ਦਿੱਲੀ : ਦਿੱਲੀ ਕੈਪੀਟਲਜ਼ ਦੇ ਸਪਿਨਰ ਕੁਲਦੀਪ ਯਾਦਵ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖੱਬੇ ਹੱਥ ਦੇ ਬੱਲੇਬਾਜ਼ ਰਿੰਕੂ ਸਿੰਘ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਤੋਂ ਬਾਅਦ ਆਪਣੇ ਵਿਚਕਾਰ ਫੁੱਟ ਦੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ ਜਿੱਥੇ ਕੁਲਦੀਪ ਨੂੰ ਡਿਫੈਂਡਿੰਗ ਚੈਂਪੀਅਨਜ਼ ਲਈ 14 ਦੌੜਾਂ ਦੀ ਮਾਮੂਲੀ ਜਿੱਤ ਤੋਂ ਬਾਅਦ ਰਿੰਕੂ ਨੂੰ ਦੋ ਵਾਰ ਥੱਪੜ ਮਾਰਦੇ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਵੈਭਵ ਸੂਰਿਆਵੰਸ਼ੀ ਬਾਰੇ ਅਜਿਹਾ ਕੀ ਕਹਿ ਦਿੱਤਾ ਕਿ ਜਿਸ ਨਾਲ ਖੜ੍ਹਾ ਹੋ ਗਿਆ 'ਬਖੇੜਾ'
ਮੰਗਲਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਅਤੇ ਕੋਲਕਾਤਾ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ, ਰਿੰਕੂ ਅਤੇ ਕੁਲਦੀਪ ਕੁਝ ਖਿਡਾਰੀਆਂ ਨਾਲ ਗੱਲਬਾਤ ਕਰਦੇ ਅਤੇ ਹੱਸਦੇ ਹੋਏ ਦਿਖਾਈ ਦਿੱਤੇ। ਅਚਾਨਕ, ਕੁਲਦੀਪ ਨੇ ਰਿੰਕੂ ਨੂੰ ਦੋ ਵਾਰ ਥੱਪੜ ਮਾਰਿਆ, ਅਤੇ ਕੋਲਕਾਤਾ ਦਾ ਸਟਾਰ ਸਪੱਸ਼ਟ ਤੌਰ 'ਤੇ ਪਰੇਸ਼ਾਨ ਦਿਖਾਈ ਦਿੱਤਾ। ਪ੍ਰਸ਼ੰਸਕਾਂ ਵਿੱਚ ਤੇਜ਼ੀ ਨਾਲ ਅਟਕਲਾਂ ਉੱਭਰਨ ਲੱਗੀਆਂ, ਜੋ ਕਿ ਉੱਤਰ ਪ੍ਰਦੇਸ਼ ਦੇ ਦੋ ਸਿਤਾਰਿਆਂ ਵਿਚਕਾਰ ਫੁੱਟ ਵੱਲ ਇਸ਼ਾਰਾ ਕਰਦੀਆਂ ਸਨ।
ਇਹ ਵੀ ਪੜ੍ਹੋ : 14 ਸਾਲਾਂ ਦਾ ਮੁੰਡਾ ਕਿੰਝ ਬਣ ਗਿਆ IPL ਦਾ ਉੱਭਰਦਾ ਸਿਤਾਰਾ? ਜਾਣੋ ਕਿਵੇਂ ਮਿਲਿਆ ਇੰਨਾ ਵੱਡਾ ਪਲੇਟਫ਼ਾਰਮ
ਕੋਲਕਾਤਾ ਨਾਈਟ ਰਾਈਡਰਜ਼ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਜਾਰੀ ਕੀਤਾ ਅਤੇ ਪੋਸਟ ਨੂੰ ਕੈਪਸ਼ਨ ਦਿੱਤਾ, "ਮੀਡੀਆ (ਸਨਸਨੀ) ਬਨਾਮ (ਦੋਸਤਾਂ ਵਿਚਾਲੇ ਦੀ) ਹਕੀਕਤ! ਗਹਿਰੀ ਦੋਸਤੀ, ਸਾਡੇ ਪ੍ਰਤਿਭਾਸ਼ਾਲੀ ਯੂਪੀ ਦੇ ਮੁੰਡੇ ਮੁੰਡਿਆਂ ਦਰਮਿਆਨ।" ਵੀਡੀਓ ਵਿੱਚ, ਰਿੰਕੂ ਅਤੇ ਕੁਲਦੀਪ ਇੱਕ ਦੂਜੇ ਦੀਆਂ ਬਾਹਾਂ 'ਚ ਹੱਥ ਪਾਏ ਪਿਆਰ ਦਾ ਇਸ਼ਾਰਾ ਕਰ ਰਹੇ ਹਨ ਤੇ ਖੁਸ਼ੀ ਨਾਲ ਇੱਕ ਦੂਜੇ ਨੂੰ ਪੁੱਛਦੇ ਹਨ "ਕੈਸੇ ਹੋਤਾ ਹੈ?" (ਤੁਸੀਂ ਇਹ ਕਿਵੇਂ ਕਰਦੇ ਹੋ)। ਬੈਕਗ੍ਰਾਊਂਡ ਵਿੱਚ 'ਸ਼ੋਲੇ' ਦਾ ਮਸ਼ਹੂਰ ਗੀਤ 'ਯੇ ਦੋਸਤੀ ਹਮ ਨਹੀਂ ਤੋੜੇਂਗੇ' ਵੱਜ ਰਿਹਾ ਸੀ ਤੇ ਫਿਰ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਦਿਖਾਈ ਦਿੰਦੀਆਂ ਹਨ ਜਿਸ ਨਾਲ ਮੈਦਾਨ ਤੋਂ ਬਾਹਰ ਦੋਵਾਂ ਦੇ ਸਾਂਝੇ ਬੰਧਨ ਦੀ ਝਲਕ ਮਿਲਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਊਦੀ ਨੂੰ ਤੇਜ਼ ਗੇਂਦਬਾਜ਼ੀ ਸਲਾਹਕਾਰ ਨਿਯੁਕਤ ਕਰਨਾ ਚਾਹੁੰਦਾ ਹੈ ਇੰਗਲੈਂਡ
NEXT STORY