ਮੁੰਬਈ - ਹੰਗਾਮਾ ਓ.ਟੀ.ਟੀ. ਨੇ ਆਪਣਾ ਨਵਾਂ ਕ੍ਰਾਈਮ ਡਰਾਮਾ ‘'ਜੰਗ - ਦਿ ਰਸਟ'’ ਰਿਲੀਜ਼ ਕਰ ਦਿੱਤਾ ਹੈ। ਗੁਜਰਾਤ ਦੇ ਅਲੰਗ ਸ਼ਿਪ ਬ੍ਰੇਕਿੰਗ ਯਾਰਡ ਦੇ ਸਖ਼ਤ ਅਤੇ ਬੇਰਹਿਮ ਮਾਹੌਲ ਵਿਚ ਬਣੀ ਇਹ ਸੀਰੀਜ਼ ਧੋਖੇ, ਜ਼ਿੰਦਾ ਰਹਿਣ ਦੀ ਜੱਦੋ-ਜਹਿਦ ਅਤੇ ਛੁਪੇ ਹੋਏ ਸੱਚ ਦੀ ਕਹਾਣੀ ਦਿਖਾਉਂਦੀ ਹੈ।
ਸ਼ੋਅ ਵਿਚ ਕਾਵੇਰੀ ਦਾ ਕਿਰਦਾਰ ਨਿਭਾਉਣ ਵਾਲੀ ਪਵਿੱਤਰਾ ਪੂਨੀਆ ਕਹਿੰਦੀ ਹੈ, ‘‘ਕਾਵੇਰੀ ਦਾ ਕਿਰਦਾਰ ਕਾਫ਼ੀ ਪਰਤਦਾਰ ਹੈ ਅਤੇ ਉਹ ਇਕ ਡੂੰਘੇ ਭਾਵਨਾਤਮਕ ਸਫ਼ਰ ’ਚੋਂ ਲੰਘਦੀ ਹੈ।’’ ਸਾਰਥਕ ਦਾ ਕਿਰਦਾਰ ਨਿਭਾਅ ਰਹੇ ਜ਼ੋਹੈਬ ਅਸ਼ਰਫ ਕਹਿੰਦੇ ਹਨ, ‘‘ਜੰਗ ਅਜਿਹੀ ਕ੍ਰਾਈਮ ਥ੍ਰਿਲਰ ਹੈ ਜੋ ਹਰ ਮੋੜ ’ਤੇ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਦੀ ਹੈ। ਇਕ ਪੁਲਸ ਅਧਿਕਾਰੀ ਦਾ ਕਿਰਦਾਰ ਨਿਭਾਉਣਾ, ਖ਼ਾਸ ਕਰ ਕੇ ਅਜਿਹੀ ਕਹਾਣੀ ਵਿਚ ਜੋ ਰਾਜ਼ ਅਤੇ ਧੋਖੇ ਨਾਲ ਭਰੀ ਹੋਵੇ, ਮੇਰੇ ਲਈ ਚੁਣੌਤੀਪੂਰਨ ਅਤੇ ਰੋਮਾਂਚਕ ਰਿਹਾ।’’ ਬਕੁਲ ਦੇ ਬਿਜ਼ਨੈੱਸ ਪਾਰਟਨਰ ਨਕੁਲ ਦਾ ਕਿਰਦਾਰ ਨਿਭਾਅ ਰਹੇ ਸੰਦੀਪ ਆਨੰਦ ਕਹਿੰਦੇ ਹਨ, ‘‘ਨਕੁਲ ਦਾ ਕਿਰਦਾਰ ਕਹਾਣੀ ਵਿਚ ਤਾਕਤ ਅਤੇ ਅਪਰਾਧ ਦੀ ਦੁਨੀਆ ਨਾਲ ਜੁੜਿਆ ਹੋਇਆ ਹੈ। ‘ਜੰਗ’ ਦੀ ਖ਼ਾਸ ਗੱਲ ਇਹ ਹੈ ਕਿ ਹਰ ਕਿਰਦਾਰ ਦੇ ਪਿੱਛੇ ਕੋਈ ਨਾ ਕੋਈ ਛੁਪਿਆ ਹੋਇਆ ਮਕਸਦ ਹੈ।’’ ਕਾਵੇਰੀ ਦੇ ਪਤੀ ਬਕੁਲ ਦਾ ਕਿਰਦਾਰ ਨਿਭਾਅ ਰਹੇ ਆਭਾਸ ਮਹਿਤਾ ਕਹਿੰਦੇ ਹਨ, ‘‘ਬਕੁਲ ਉੱਪਰੋਂ ਬਿਲਕੁਲ ਸ਼ਾਂਤ ਅਤੇ ਸਾਧਾਰਨ ਲੱਗਦਾ ਹੈ, ਪਰ ਉਸ ਦੇ ਅੰਦਰ ਬਹੁਤ ਕੁਝ ਛੁਪਿਆ ਹੋਇਆ ਹੈ।’’
ਮਸ਼ਹੂਰ ਨ੍ਰਿਤਕੀ ਮਧੂਮਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ ! ਕਲਾ ਜਗਤ 'ਚ ਛਾਇਆ ਸੋਗ
NEXT STORY