ਚੰਡੀਗੜ੍ਹ (ਬਿਊਰੋ)– ਅੱਜ ਦੁਨੀਆ ਭਰ ’ਚ ਪੰਜਾਬੀ ਫ਼ਿਲਮ ‘ਪੁਆੜਾ’ ਰਿਲੀਜ਼ ਹੋ ਗਈ ਹੈ ਤੇ ਪਹਿਲੇ ਹੀ ਦਿਨ ਸਿਨੇਮਾਘਰਾਂ ’ਚ ਦਰਸ਼ਕਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਨੂੰ ਵੀ ਚੰਗਾ ਰਿਸਪਾਂਸ ਮਿਲਿਆ ਹੈ।
ਕੁਝ ਲੋਕ ਤਾਂ ਕਾਫੀ ਦੂਰੋਂ ਸਫਰ ਕਰਕੇ ਫ਼ਿਲਮ ਦੇਖਣ ਲਈ ਆ ਰਹੇ ਹਨ, ਉਥੇ ਕੁਝ ਸਿਨੇਮਾਘਰਾਂ ’ਚ ਡਾਂਸ ਕਰਕੇ ਸਿਨੇਮਾਘਰਾਂ ਦੇ ਖੁੱਲ੍ਹਣ ਦਾ ਜਸ਼ਨ ਮਨਾ ਰਹੇ ਹਨ।
‘ਪੁਆੜਾ’ ਦੀ ਧਮਾਕੇਦਾਰ ਸ਼ੁਰੂਆਤ ਦੇ ਨਾਲ ਸਿਨੇਮਾਘਰਾਂ ’ਚ ਫ਼ਿਲਮ ਦੇਖਣ ਲਈ ਕਾਫੀ ਭੀੜਕ ਇਕੱਠੀ ਹੋ ਰਹੀ ਹੈ। ਪੰਜਾਬ ਦੇ ਕੁਝ ਸਿਨੇਮਾਘਰਾਂ ’ਚ ਤਕਨੀਕੀ ਖਾਮੀਆਂ ਸਨ, ਫਿਰ ਵੀ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫ਼ਿਲਮ ‘ਪੁਆੜਾ’ ਦੇਖਣ ਵਾਲੇ ਸਾਰੇ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਨੋਟ– ਇਸ ਫ਼ਿਲਮ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਹਰਦੀਪ ਗਰੇਵਾਲ ਦੀ ਅਮੀਰ ਖ਼ਾਨ ਨਾਲ ਤੁਲਨਾ 'ਤੇ ਹਰਭਜਨ ਮਾਨ ਦਾ ਵੱਡਾ ਬਿਆਨ
NEXT STORY