ਮੁੰਬਈ- ਸ਼ੋਅ 'ਇੰਡੀਆਜ਼ ਗੌਟ ਲੈਟੇਂਟ' 'ਤੇ ਰਣਵੀਰ ਇਲਾਹਾਬਾਦੀਆ ਦੇ ਵਿਵਾਦਪੂਰਨ ਅਤੇ ਅਸ਼ਲੀਲ ਟਿੱਪਣੀਆਂ ਦੇ ਮਾਮਲੇ 'ਚ ਕਈ ਹੋਰ ਸਿਤਾਰਿਆਂ ਦੀ ਵੀ ਜਾਂਚ ਚੱਲ ਰਹੀ ਹੈ। ਮਹਾਰਾਸ਼ਟਰ ਸਾਈਬਰ ਸੈੱਲ ਨੇ ਅਦਾਕਾਰਾ ਰਾਖੀ ਸਾਵੰਤ ਨੂੰ ਸੰਮਨ ਭੇਜਿਆ ਹੈ। ਰਾਖੀ ਸਾਵੰਤ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਨੇ 27 ਫਰਵਰੀ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ।
ਇਹ ਵੀ ਪੜ੍ਹੋ- ਤਸਵੀਰਾਂ ਖਿੱਚਵਾਉਣ ਦੇ ਬਹਾਨੇ ਮਸ਼ਹੂਰ ਕਾਮੇਡੀਅਨ ਨੂੰ ਮਿਲੇ ਚੋਰ, ਖੁਦ ਖੋਲ੍ਹਿਆ ਭੇਤ
ਸਮੈ ਰੈਨਾ ਨੇ 17 ਮਾਰਚ ਤੱਕ ਦਾ ਮੰਗਿਆ ਸਮਾਂ
ਮਹਾਰਾਸ਼ਟਰ ਸਾਈਬਰ ਸੈੱਲ ਨੇ ਆਸ਼ੀਸ਼ ਚੰਚਲਾਨੀ ਅਤੇ ਰਣਵੀਰ ਇਲਾਹਾਬਾਦੀਆ ਨੂੰ ਇਸ ਮਾਮਲੇ 'ਚ 24 ਫਰਵਰੀ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਉਸੇ ਸਮੇਂ, ਕਾਮੇਡੀਅਨ ਸਮੈ ਰੈਨਾ ਨੇ 17 ਮਾਰਚ ਤੱਕ ਦਾ ਸਮਾਂ ਮੰਗਿਆ ਸੀ। ਹਾਲਾਂਕਿ, ਮਹਾਰਾਸ਼ਟਰ ਸਾਈਬਰ ਨੇ ਸਮੈ ਰੈਨਾ ਨੂੰ 17 ਮਾਰਚ ਤੱਕ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ। ਨਿਊਜ਼ ਏਜੰਸੀ ਅਨੁਸਾਰ, ਮਹਾਰਾਸ਼ਟਰ ਸਾਈਬਰ ਦੇ ਆਈ.ਜੀ. ਯਸ਼ਸਵੀ ਯਾਦਵ ਨੇ ਇਹ ਗੱਲ ਕਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਸਵੀਰਾਂ ਖਿੱਚਵਾਉਣ ਦੇ ਬਹਾਨੇ ਮਸ਼ਹੂਰ ਕਾਮੇਡੀਅਨ ਨੂੰ ਮਿਲੇ ਚੋਰ, ਖੁਦ ਖੋਲ੍ਹਿਆ ਭੇਤ
NEXT STORY