ਐਂਟਰਟੇਨਮੈਂਟ ਡੈਸਕ - ਪੰਜਾਬੀ ਫ਼ਿਲਮ 'ਡਾਕੂਆਂ ਦਾ ਮੁੰਡਾ 3' ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ 28 ਜੂਨ ਨੂੰ ਦੁਪਹਿਰ 1 ਵਜੇ ਜ਼ੀ ਪੰਜਾਬੀ ਚੈਨਲ 'ਤੇ ਹੋਣ ਜਾ ਰਿਹਾ ਹੈ। ਦੇਵ ਖਰੌੜ ਅਤੇ ਬਾਣੀ ਸੰਧੂ ਸਟਾਰਰ ਇਹ ਐਕਸ਼ਨ ਅਤੇ ਕ੍ਰਾਈਮ ਡਰਾਮਾ ਫ਼ਿਲਮ ਹੁਣ ਸਿੱਧੀ ਤੁਹਾਡੇ ਘਰ ਦੇ ਟੀਵੀ ਸਕ੍ਰੀਨ 'ਤੇ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਮਸ਼ਹੂਰ ਫਿਲਮ ਡਾਇਰੈਕਟਰ ਦੀ ਧੀ ਤੇ ਜਵਾਈ ਦੀਆਂ ਕਾਰ 'ਚੋਂ ਮਿਲੀਆਂ ਲਾਸ਼ਾਂ, ਹਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ
‘ਡਾਕੂਆਂ ਦਾ ਮੁੰਡਾ 3’ ਵਿੱਚ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ ਹੈ। ਤੁਹਾਨੂੰ ਯਾਦ ਹੋਵੇਗਾ ਕਿ ‘ਡਾਕੂਆਂ ਦਾ ਮੁੰਡਾ 1’ ’ਚ ਮਿੰਟੂ ਗੁਰਸਰੀਆ ਦੀ ਕਹਾਣੀ ਦੇਖਣ ਨੂੰ ਮਿਲੀ ਸੀ ਅਤੇ ‘ਡਾਕੂਆਂ ਦਾ ਮੁੰਡਾ 2’ ’ਚ ਮੰਗਾ ਸਿੰਘ ਅੰਟਾਲ ਦੀ ਕਹਾਣੀ ਦਿਖਾਈ ਗਈ ਸੀ। ਇਹ ਦੋਵੇਂ ਅੱਜ ਨਸ਼ਿਆਂ ਤੋਂ ਦੂਰ ਹਨ ਤੇ ਆਮ ਜ਼ਿੰਦਗੀ ’ਚ ਵੱਖ-ਵੱਖ ਖਿੱਤਿਆਂ ਨਾਲ ਸਬੰਧਤ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਫਿਲਮੀ ਪਰਦੇ ਤੋਂ ਦੂਰ ਹੋ ਕੇ ਬਣਿਆ ਬਿਜ਼ਨੈੱਸ ਟਾਈਕੂਨ, ਅੱਜ ਹੈ ₹3300 ਕਰੋੜ ਦਾ ਮਾਲਕ; ਜਾਣੋ ਕੌਣ ਇਹ ਐਕਟਰ
ਇਸ ਵਾਰ ‘ਡਾਕੂਆਂ ਦਾ ਮੁੰਡਾ 3’ ’ਚ ਦੇਵ ਖਰੌੜ ਨੇ ਭਾਵੇਂ ਕਿਸੇ ਅਸਲ ਕਿਰਦਾਰ ਦੀ ਕਹਾਣੀ ਨੂੰ ਪਰਦੇ ’ਤੇ ਪੇਸ਼ ਨਹੀਂ ਕੀਤਾ ਹੈ ਪਰ ਇਹ ਉਹ ਕਹਾਣੀ ਹੈ, ਜਿਸ ਨਾਲ ਹਰ ਉਹ ਪਰਿਵਾਰ ਤੇ ਮਾਂ ਖ਼ੁਦ ਨੂੰ ਜੋੜ ਸਕਦੀ ਹੈ, ਜਿਸ ਦਾ ਪੁੱਤ ਨਸ਼ਿਆਂ ਦੀ ਦਲਦਲ ’ਚ ਫਸਿਆ ਹੋਇਆ ਹੈ। ਨਾਲ ਹੀ ਇਹ ਵੀ ਦੇਖਣ ਨੂੰ ਮਿਲੇਗਾ ਕਿ ਕਿਵੇਂ ਨਸ਼ਿਆਂ ਦੀ ਇਸ ਦਲਦਲ ਤੋਂ ਦੂਰ ਰਹਿਣਾ ਹੈ।
ਇਹ ਵੀ ਪੜ੍ਹੋ: ਫੁੱਟਪਾਥ 'ਤੇ ਸੁੱਤਾ ਦਿਸਿਆ ਮਸ਼ਹੂਰ ਕਾਮੇਡੀਅਨ, ਵੀਡੀਓ ਹੋਈ ਵਾਇਰਲ
ਫਿਲਮ ’ਚ ਦੇਵ ਖਰੌੜ ਦੇ ਨਾਲ ਬਾਣੀ ਸੰਧੂ, ਕਬੀਰ ਦੁਹਾਨ ਸਿੰਘ, ਦ੍ਰਿਸ਼ਟੀ ਤਲਵਾੜ, ਨਵੀ ਭੰਗੂ, ਕਵੀ ਸਿੰਘ, ਸਤਿੰਦਰ ਕਸੋਆਣਾ, ਲੱਖਾ ਲਹਿਰੀ, ਰਾਜ ਧਾਲੀਵਾਲ, ਆਰਿਆ ਨਾਗਪਾਲ, ਸੁੱਖੀ ਖਿਆਲਾ ਤੇ ਫਤਿਹ ਸਿਆਨ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ’ਚ ਹਨ।
ਇਹ ਵੀ ਪੜ੍ਹੋ: NJ: ਘਰ 'ਚ ਭਿਆਨਕ ਅੱਗ ਲੱਗਣ ਕਾਰਨ ਮਸ਼ਹੂਰ ਅਦਾਕਾਰ ਤੇ ਪਤਨੀ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਦਾਕਾਰ ਧਨੁਸ਼ ਦੀ ਫਿਲਮ "ਓਮ" 16 ਅਕਤੂਬਰ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
NEXT STORY