ਮੁੰਬਈ (ਏਜੰਸੀ)- ਪ੍ਰਸਿੱਧ ਦੱਖਣੀ ਭਾਰਤੀ ਅਦਾਕਾਰ ਚਿਆਨ ਵਿਕਰਮ ਦੀ ਐਕਸ਼ਨ ਥ੍ਰਿਲਰ "ਵੀਰਾ ਧੀਰਾ ਸੂਰਨ 2" ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਬੁੱਧਵਾਰ 1 ਜੁਲਾਈ ਨੂੰ ਰਾਤ 8 ਵਜੇ ਜ਼ੀ ਸਿਨੇਮਾ 'ਤੇ ਹੋਵੇਗਾ। ਐਸ.ਯੂ. ਅਰੁਣ ਕੁਮਾਰ ਦੁਆਰਾ ਨਿਰਦੇਸ਼ਤ, ਇਸ ਫਿਲਮ ਵਿੱਚ ਵਿਕਰਮ ਨੂੰ "ਕਾਲੀ" ਨਾਂ ਦੇ ਇਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ, ਜੋ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਇੱਕ ਸਾਦਾ ਜੀਵਨ ਬਤੀਤ ਕਰਦਾ ਹੈ। ਰਾਸ਼ਨ ਦੁਕਾਨ ਚਲਾਉਣ ਵਾਲਾ ਕਾਲੀ ਆਪਣਾ ਹਿੰਸਕ ਅਤੀਤ ਪਿੱਛੇ ਛੱਡ ਚੁੱਕਾ ਹੁੰਦਾ ਹੈ, ਪਰ ਹਾਲਾਤ ਉਸਨੂੰ ਇਕ ਵਾਰ ਮੁੜ ਉਸੇ ਦੁਨੀਆ ਵਿੱਚ ਆਉਣ ਲਈ ਮਜਬੂਰ ਕਰ ਦਿੰਦੇ ਹਨ।
ਮਦੁਰਾਈ ਦੀ ਪਿੱਠਭੂਮੀ 'ਤੇ ਆਧਾਰਿਤ ਇਹ ਫਿਲਮ ਥ੍ਰਿਲਰ, ਐਕਸ਼ਨ ਅਤੇ ਭਾਵਨਾਤਮਕ ਟਕਰਾਅ ਦਾ ਮਿਸ਼ਰਣ ਪੇਸ਼ ਕਰਦੀ ਹੈ। "ਅਪਰਿਚਿਤ" ਅਤੇ "ਆਈ" ਵਰਗੀਆਂ ਫਿਲਮਾਂ ਵਿੱਚ ਦਮਦਾਰ ਅਦਾਕਾਰੀ ਨਾਲ ਆਪਣੀ ਪਛਾਣ ਬਣਾਉਣ ਵਾਲੇ ਚਿਆਨ ਵਿਕਰਮ ਨੇ "ਵੀਰਾ ਧੀਰਾ ਸੂਰਨ 2" ਵਿੱਚ ਇੱਕ ਦਮਦਾਰ ਅਤੇ ਪ੍ਰਭਾਵਸ਼ਾਲੀ ਕਿਰਦਾਰ ਨਿਭਾਇਆ ਹੈ।
ਦਿੱਗਜ ਪੰਜਾਬੀ Singer ਨੇ ਰਚਿਆ ਇਤਿਹਾਸ ! ਦੁਨੀਆ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗਾਇਕਾਂ 'ਚ ਹੋਇਆ ਸ਼ੁਮਾਰ
NEXT STORY