helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, JUL 08, 2025
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਸਾਬਕਾ ਸਰਪੰਚ...
ਪੰਜਾਬ ਦੇ 30 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਵੱਡਾ...
ਤੀਜੇ ਮੈਚ ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ!...
ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਗੀਤਕਾਰ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਬਿਊਰੋ) — 'ਤੁਨਕ ਤੁਨਕ ਤੁਨ', 'ਹੋ ਜਾਏਗੀ ਬੱਲੇ ਬੱਲੇ', 'ਬੋਲੋ ਤਾਰਾਰਾਰਾ' ਵਰਗੇ ਗੀਤਾਂ 'ਤੇ ਕਿਸੇ ਦੇ ਪੈਰ ਨਾ ਥਿਰਕਣ ਇਹ ਤਾਂ ਹੋ ਹੀ ਨਹੀਂ ਸਕਦਾ। ਬਾਲੀਵੁੱਡ 'ਚ ਇਨ੍ਹਾਂ ਗੀਤਾਂ ਨਾਲ ਸਮਾਂ ਬੰਨ੍ਹਣ ਵਾਲੇ ਗਾਇਕ ਦਲੇਰ ਮਹਿੰਦੀ ਅੱਜ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੇ ਦਲੇਰ ਮਹਿੰਦੀ ਦਾ ਜਨਮ 18 ਅਗਸਤ 1967 ਨੂੰ ਬਿਹਾਰ ਦੇ ਪਟਨਾ 'ਚ ਹੋਇਆ। ਗਾਇਕ ਹੋਣ ਦੇ ਨਾਲ-ਨਾਲ ਦਲੇਰ ਮਹਿੰਦੀ ਗੀਤਕਾਰ ਤੇ ਪ੍ਰੋਡਿਊਸਰ ਵੀ ਹਨ। ਦਲੇਰ ਮਹਿੰਦੀ ਦੇ ਨਾਂ ਦਾ ਰਾਜ਼ ਕਬੂਤਰਬਾਜ਼ੀ ਵਰਗੇ ਵਿਵਾਦਾਂ 'ਚ ਰਹਿ ਚੁੱਕੇ ਦਲੇਰ ਮਹਿੰਦੀ ਦੇ ਨਾਂ ਦੇ ਪਿੱਛੇ ਇੱਕ ਰਾਜ਼ ਹੈ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਇਹ ਨਾਂ ਇੱਕ ਡਾਕੂ 'ਦਲੇਰ ਸਿੰਘ' ਤੋਂ ਪ੍ਰੇਰਿਤ ਹੋ ਕੇ ਰੱਖਿਆ ਸੀ, ਜੋ ਉਸ ਸਮੇਂ ਦਾ ਖ਼ਤਰਨਾਕ ਡਾਕੂ ਸੀ। ਇਹ ਸ਼ੋਅਲੇ ਦੇ 'ਗੱਭਰ ਸਿੰਘ' ਵਾਂਗ ਬੰਦੂਕਾਂ ਦੇ ਦਮ 'ਤੇ ਲੂਟ-ਖੋਹ ਕਰਦਾ ਸੀ। ਦਲੇਰ ਜਦੋਂ ਵੱਡੇ ਹੋਏ ਤਾਂ ਉਸ ਜ਼ਮਾਨੇ 'ਚ ਪਰਵੇਜ਼ ਮਹਿੰਦੀ ਨਾਂ ਦੇ ਮਸ਼ਹੂਰ ਗਾਇਕ ਹੁੰਦੇ ਸਨ। ਫਿਰ ਮਾਤਾ ਪਿਤਾ ਨੇ ਉਨ੍ਹਾਂ ਦੇ ਨਾਂ ਪਿੱਛੇ ਮਹਿੰਦੀ ਜੋੜ ਦਿੱਤਾ। ਦਲੇਰ ਮਹਿੰਦੀ ਨੇ ਕੁਝ ਸਮਾਂ ਗੁਰਦੁਆਰਾ ਸਾਹਿਬ 'ਚ ਸ਼ਬਦ ਕੀਰਤਨ ਵੀ ਕੀਤਾ । 11 ਸਾਲ ਦੀ ਉਮਰ 'ਚ ਛੱਡਿਆ ਸੀ ਘਰ ਦਲੇਰ ਮਹਿੰਦੀ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਂਕ ਸੀ। ਦਲੇਰ ਜਦੋਂ 11 ਸਾਲ ਦੇ ਸਨ ਉਦੋਂ ਉਹ ਘਰੋਂ ਭੱਜ ਕੇ ਗੋਰਖਪੁਰ ਆ ਗਏ ਸਨ, ਜਿੱਥੇ ਉਨ੍ਹਾਂ ਨੇ ਉਸਤਾਦ ਰਾਹਤ ਅਲੀ ਸਾਹਿਬ ਤੋਂ ਸੰਗੀਤ ਦੇ ਗੁਰ ਸਿੱਖੇ ਸਨ। 2 ਸਾਲ ਬਾਅਦ 13 ਸਾਲ ਦੀ ਉਮਰ 'ਚ ਦਲੇਰ ਮਹਿੰਦੀ ਨੇ ਜੌਨਪੁਰ 'ਚ ਸਟੇਜ ਸ਼ੋਅ ਕੀਤਾ ਸੀ। ਕਬੂਤਰਬਾਜ਼ੀ ਮਾਮਲੇ 'ਚ 2 ਸਾਲ ਲਈ ਜਾ ਚੁੱਕੇ ਹਨ ਜੇਲ ਸਾਲ 2003 'ਚ ਦਲੇਰ ਮਹਿੰਦੀ 'ਤੇ ਕਬੂਤਰਬਾਜ਼ੀ ਦਾ ਗੰਭੀਰ ਦੋਸ਼ ਲੱਗਾ ਸੀ। ਉਥੇ ਹੀ ਇਸ ਮਾਮਲੇ 'ਤੇ ਜਾਂਚ ਹੋਣ ਤੋਂ ਬਾਅਦ ਪੰਜਾਬ ਦੇ ਪਟਿਆਲਾ ਕੋਰਟ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ। ਇਹ ਕੇਸ ਲਗਭਗ 15 ਸਾਲਾਂ ਤੱਕ ਚੱਲਿਆ ਸੀ। 15 ਸਾਲਾਂ ਬਾਅਦ ਦਲੇਰ ਮਹਿੰਦੀ ਨੂੰ ਇਸ ਮਾਮਲੇ 'ਚ ਦੋਸ਼ੀ ਪਾਇਆ ਗਿਆ। ਉਥੇ ਹੀ ਇਸ ਦੋਸ਼ ਲਈ ਉਨ੍ਹਾਂ ਨੂੰ 2 ਸਾਲ ਦੀ ਕੈਦ ਦੀ ਸਜ਼ਾ ਵੀ ਹੋਈ। ਗਾਇਕ ਹੋਣ ਦੇ ਨਾਲ-ਨਾਲ ਗੀਤਕਾਰ ਤੇ ਪ੍ਰੋਡਿਊਸਰ ਵੀ ਨੇ ਦਲੇਰ ਮਹਿੰਦੀ ਜੇਕਰ ਗੱਲ ਕਰੀਏ ਇਨ੍ਹਾਂ ਦੇ ਬਾਲੀਵੁੱਡ ਸਫ਼ਰ ਦੀ ਤਾਂ ਦਲੇਰ ਮਹਿੰਦੀ ਨੇ ਇੰਡਸਟਰੀ ਨੂੰ ਕਾਫ਼ੀ ਜ਼ਿਆਦਾ ਸੁਪਰਹਿੱਟ ਗੀਤ ਦਿੱਤੇ ਹਨ, ਜੋ ਕਾਫ਼ੀ ਪਸੰਦ ਵੀ ਕੀਤੇ ਜਾਂਦੇ ਹਨ। ਗਾਇਕ ਹੋਣ ਦੇ ਨਾਲ-ਨਾਲ ਦਲੇਰ ਮਹਿੰਦੀ ਗੀਤਕਾਰ ਤੇ ਪ੍ਰੋਡਿਊਸਰ ਵੀ ਹਨ।
ਵਾਇਰਲ ਹੋਈ ਸੁਸ਼ਾਂਤ ਤੇ ਦਿਸ਼ਾ ਸਾਲਿਆਨ ਦੀ ਵ੍ਹਟਸਐਪ ਚੈਟ, ਖੁੱਲ੍ਹੇ ਕਈ ਰਾਜ਼
Stories You May Like
ਸੀਰੀਆ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦਾ ਵੱਡਾ ਕਦਮ, ਕੀਤਾ ਇਹ ਐਲਾਨ
ਇਜ਼ਰਾਈਲੀ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 1,100 ਹੋਈ
ਟਰੰਪ ਦੇ ਬਦਲੇ ਸੁਰ, ਯੂਕ੍ਰੇਨ ਨੂੰ ਹੋਰ ਹਥਿਆਰ ਭੇਜਣ ਦਾ ਕੀਤਾ ਐਲਾਨ
ਅਮਰੀਕਾ 'ਚ ਮੁੜ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ, 10 ਜ਼ਖਮੀ
ਸਾਵਧਾਨ! ਦਰਵਾਜ਼ਾ ਖੜ੍ਹਕਾ ਸ਼ਰੇਆਮ ਘਰ ਵੜੇ ਲੁਟੇਰੇ, ਇਕੱਲਾ ਜਵਾਕ ਵੇਖ ਮੱਥੇ 'ਤੇ...
ਸਾਊਦੀ ਅਰਬ 'ਚ ਮੌਤ ਦੀ ਸਜ਼ਾ 'ਚ ਰਿਕਾਰਡ ਵਾਧਾ, ਅੰਕੜੇ ਆਏ ਸਾਹਮਣੇ
ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਡਰਾ ਰਿਹੈ ਵੱਡਾ ਖ਼ਤਰਾ! ਕਦੇ ਵੀ ਹੋ ਸਕਦੀ ਹੈ ਭਾਰੀ...
ਪੰਜਾਬ ਲਈ ਖ਼ਤਰੇ ਦੀ ਘੰਟੀ! ਉੱਡੀ ਕਿਸਾਨਾਂ ਦੀ ਨੀਂਦ, ਅਚਾਨਕ ਆ ਖੜ੍ਹੀ ਹੋਈ ਵੱਡੀ...
ਪੰਜਾਬ 'ਚ 7 ਤੋਂ 11 ਜੁਲਾਈ ਤੱਕ ਵੱਡੀ ਚਿਤਾਵਨੀ, ਮੀਂਹ ਨਾਲ...
ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਔਰਤ ਨੇ ਸਾਬਕਾ ਪਤੀ ਦੇ ਤਿੰਨ ਰਿਸ਼ਤੇਦਾਰਾਂ ਨੂੰ ਖੁਆ 'ਤਾ ਜ਼ਹਿਰੀਲਾ ਖਾਣਾ, ਹੁਣ...
ਬ੍ਰਾਜ਼ੀਲ 'ਚ ਰਿਸ਼ਵਤਖੋਰੀ ਦਾ ਅਨੋਖਾ ਜੁਗਾੜ, ਕਿੱਸ ਕਰਨ ਦੇ ਵੀ 3 ਤਰੀਕੇ
ਪੰਜਾਬ 'ਚ ਵੱਡਾ ਹਾਦਸਾ, ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ, 10 ਲੋਕਾਂ ਦੀ ਮੌਤ
ਕਦੇ ਡਿਪਰੈਸ਼ਨ ਦਾ ਰਿਹਾ ਸ਼ਿਕਾਰ, ਅੱਜ ਹੈ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਸ਼ਖਸ
ਅਲਬਰਟਾ 'ਚ ਅਗਲੇ ਮਹੀਨੇ ਜਿਮਨੀ ਚੋਣ, ਪੋਇਲੀਵਰੇ ਅਜਮਾ ਸਕਦੇ ਨੇ ਕਿਸਮਤ
Trump ਨੇ Musk ਦੀ ਨਵੀਂ ਰਾਜਨੀਤਿਕ ਪਾਰਟੀ ਦਾ ਉਡਾਇਆ ਮਜ਼ਾਕ, ਕਿਹਾ...
ਗੰਦੀਆਂ ਫਿਲਮਾਂ ਬਣਾਉਣ 'ਚ ਟੌਪ 'ਤੇ ਹੈ ਇਹ ਦੇਸ਼! 4 ਲੱਖ ਮਾਡਲਾਂ ਕਰਦੀਆਂ ਇਹ ਕੰਮ
ਦਸੂਹਾ 'ਚ ਵਾਪਰੇ ਭਿਆਨਕ ਬੱਸ ਹਾਦਸੇ 'ਤੇ CM ਮਾਨ ਨੇ ਜਤਾਇਆ ਦੁੱਖ਼
Subscribe Now!