ਚੰਡੀਗੜ੍ਹ (ਬਿਊਰੋ)– ਕਈ ਫ਼ਿਲਮਾਂ ਦੇ ਸਹਿ-ਨਿਰਮਾਣ ਬਣਨ ਤੋਂ ਬਾਅਦ ਦਲਜੀਤ ਸਿੰਘ ਥਿੰਦ ਨੇ ਥਿੰਦ ਮੋਸ਼ਨ ਪਿਕਚਰਜ਼ ਦੇ ਤਹਿਤ ਫ਼ਿਲਮ ‘ਹੌਂਸਲਾ ਰੱਖ’ ਨਾਲ ਮੁੱਖ ਨਿਰਮਾਤਾ ਦੇ ਰੂਪ ’ਚ ਭਾਰਤੀ ਫ਼ਿਲਮ ਇੰਡਸਟਰੀ ਦੇ ਵੱਡੇ ਪ੍ਰੋਡਿਊਸਰਾਂ ਦੀ ਲਿਸਟ ’ਚ ਸਫਲਤਾਪੂਰਵਕ ਕਦਮ ਰੱਖਿਆ ਹੈ। ਮੁੱਖ ਨਿਰਮਾਤਾ ਦੇ ਰੂਪ ’ਚ ਸ਼ਾਨਦਾਰ ਸ਼ੁਰੂਆਤ ਕਰਨ ਲਈ ਥਿੰਦ ਮੋਸ਼ਨ ਪਿਕਚਰਜ਼ ਨੇ ਪੰਜਾਬੀ ਫ਼ਿਲਮ ਜਗਤ ਦੇ ਵੱਡੇ ਨਾਵਾਂ ਜਿਵੇਂ ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਨਾਲ ਕੰਮ ਕੀਤਾ ਹੈ।
ਐੱਨ. ਆਰ. ਆਈ. ਹੋਣ ਦੇ ਬਾਵਜੂਦ ਥਿੰਦ ਪੰਜਾਬੀ ਫ਼ਿਲਮ ਜਗਤ ਨੂੰ ਹੁੰਗਾਰਾ ਦੇਣ ਲਈ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਨ ਤੇ ਪੂਰੀ ਦੁਨੀਆ ’ਚ ਪੰਜਾਬੀ ਸੱਭਿਆਚਾਰ ਨੂੰ ਪਹੁੰਚਾ ਰਹੇ ਹਨ। ਉਨ੍ਹਾਂ ਦੀ ਪ੍ਰੋਫਾਈਲ ’ਚ ਕਈ ਵੱਡੀਆਂ ਫ਼ਿਲਮਾਂ ਹਨ, ਜਿਵੇਂ ‘ਸ਼ਰੀਕ 2’, ‘ਮੁੰਡਾ ਫਰੀਦਕੋਟੀਆ’ ਤੇ ਕਈ ਹੋਰ।
ਆਪਣੀ ਨਵੀਂ ਰਿਲੀਜ਼ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਹੌਂਸਲਾ ਰੱਖ’, ਜਿਸ ਨੂੰ ਸਮੀਖਿਅਕਾਂ ਤੇ ਫ਼ਿਲਮ ਪ੍ਰੇਮੀਆਂ ਵਲੋਂ ਵਧੀਆ ਹੁੰਗਾਰਾ ਮਿਲਿਆ ਹੈ, ਇਕ ਸਟਾਰ ਨਾਲ ਭਰਪੂਰ ਕਾਸਟ ਤੇ ਇਕ ਆਕਰਸ਼ਕ ਕਹਾਣੀ ਦੇ ਸਹੀ ਮੇਲ ਦਾ ਦਾਅਵਾ ਕਰਦੀ ਹੈ, ਜਿਸ ਨੇ ਇਸ ਨੂੰ ਘਰੇਲੂ ਤੇ ਅੰਤਰਰਾਸ਼ਟਰੀ ਪੱਧਰ ’ਤੇ ਇਕ ਵੱਡੀ ਹਿੱਟ ਬਣਾਉਣ ਲਈ ਪ੍ਰੇਰਿਤ ਕੀਤਾ ਹੈ।’
ਥਿੰਦ ਚੰਗੇ ਪੰਜਾਬੀ ਸਿਨੇਮਾ ਨੂੰ ਲੋਕਾਂ ਤਕ ਪਹੁੰਚਾਉਣਾ ਜਾਰੀ ਰੱਖਦੇ ਹਨ ਤੇ ਕਈ ਆਗਾਮੀ ਪ੍ਰਾਜੈਕਟਾਂ ਜਿਵੇਂ ‘ਸ਼ੇਰ ਬੱਗਾ’, ‘ਜੋੜੀ’ ਤੇ ‘ਗੋਲਕ ਬੁਗਨੀ ਬੈਂਕ ਤੇ ਬਟੁਆ 2’ ਨਾਲ ਵੀ ਸਰਗਰਮ ਰੂਪ ਨਾਲ ਜੁੜੇ ਹੋਏ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਐੱਨ. ਸੀ. ਬੀ. ਨੇ ਮੁੰਬਈ ’ਚ ਡਰੱਗਜ਼ ਸਮੱਗਲਰਾਂ ਦੇ ਟਿਕਾਣਿਆਂ ’ਤੇ ਮਾਰੇ ਛਾਪੇ
NEXT STORY