ਮੁੰਬਈ (ਬਿਊਰੋ)- 'ਡਾਂਸ ਇੰਡੀਆ ਡਾਂਸ' ਦਾ ਮੁਕਾਬਲੇਬਾਜ਼ ਰਿਹਾ ਬੀਕੀ ਦਾਸ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਿਆ ਹੈ। ਉਹ ਬਤੌਰ ਫੂਡ ਡਲਿਵਰੀ ਦਾ ਕੰਮ ਕਰ ਰਿਹਾ ਸੀ। 'ਡਾਂਸ ਇੰਡੀਆ ਡਾਂਸ' ਦੇ ਸੀਜ਼ਨ 4 'ਚ ਨਜ਼ਰ ਆਇਆ ਬੀਕੀ ਦਾਸ ਦਾ ਸ਼ੁੱਕਰਵਾਰ ਨੂੰ ਸੜਕ ਹਾਦਸਾ ਹੋ ਗਿਆ।
ਉਹ ਕੋਲਕਾਤਾ 'ਚ ਫੂਡ ਡਲਿਵਰੀ ਕਰਮਚਾਰੀ ਦੇ ਤੌਰ 'ਤੇ ਕੰਮ ਕਰ ਰਿਹਾ ਸੀ। ਉਸ ਨੂੰ ਡਾਂਸ ਰਿਐਲਿਟੀ ਸ਼ੋਅ 'ਚ ਸਫ਼ਲਤਾ ਨਹੀਂ ਮਿਲੀ ਸੀ। ਇਕ ਹਾਲੀਆ ਰਿਪੋਰਟ ਅਨੁਸਾਰ ਬੀਕੀ ਦਾਸ ਜਦੋਂ ਆਪਣੀ ਬਾਈਕ ਰਾਹੀਂ ਕਿਤੇ ਜਾ ਰਿਹਾ ਸੀ ਤਾਂ ਉਸ ਦੀ ਦੂਸਰੀ ਬਾਈਕ ਨਾਲ ਟੱਕਰ ਹੋ ਗਈ।
ਉਸ ਦੀ ਪਤਨੀ ਨੇ ਹਾਦਸੇ ਤੋਂ ਬਾਅਦ ਐੱਫ. ਆਈ. ਆਰ. ਦਰਜ ਕਰਵਾਈ ਹੈ। ਬੀਕੀ ਨੂੰ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਬੀਕੀ ਦਾਸ 'ਡਾਂਸ ਇੰਡੀਆ ਡਾਂਸ' ਦੇ 2014 ਦੇ ਸੀਜ਼ਨ 'ਚ ਨਜ਼ਰ ਆਇਆ ਸੀ। ਉਹ ਦੂਸਰੇ ਨੰਬਰ 'ਤੇ ਰਿਹਾ ਸੀ, ਜਦਕਿ ਸ਼ਾਮ ਯਾਦਵ ਜੇਤੂ ਬਣਿਆ ਸੀ।
ਬੀਕੀ ਦਾਸ ਅਕਸਰ ਇਵੈਂਟ 'ਤੇ ਪੇਸ਼ਕਾਰੀ ਕਰਦਾ ਸੀ ਤੇ ਡਾਂਸ ਗੁਰੂ ਦੇ ਤੌਰ 'ਤੇ ਵੀ ਕੰਮ ਕਰਦਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਉਸ ਦਾ ਕੰਮ ਖ਼ਤਮ ਹੋ ਗਿਆ ਸੀ, ਇਸ ਲਈ ਉਸ ਨੇ ਇਕ ਹਫਤਾ ਪਹਿਲਾਂ ਫੂਡ ਡਲਿਵਰੀ ਦਾ ਕੰਮ ਸ਼ੁਰੂ ਕੀਤਾ ਸੀ। ਦੱਸ ਦੇਈਏ ਕਿ ਮੁੰਬਈ 'ਚ ਕੋਈ ਸਹਾਇਤਾ ਕਰਨ ਵਾਲਾ ਨਹੀਂ ਸੀ, ਇਸ ਲਈ ਅਮਿਤਾਭ ਬੱਚਨ ਨੇ ਉਸ ਦੀ ਮਦਦ ਕੀਤੀ ਤਾਂ ਕਿ ਉਹ ਆਪਣੇ ਘਰ ਜਾ ਸਕੇ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਨਨਾਣ ਰੀਨਾ ਨੂੰ ਦਿੱਤੀ ਜਨਮਦਿਨ ਦੀ ਵਧਾਈ
NEXT STORY