ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਫ਼ਿਲਮ 'ਦੰਗਲ' ਨਾਲ ਡੈਬਿਊ ਕਰਨ ਵਾਲੀ ਫਾਤਿਮਾ ਸਨਾ ਸ਼ੇਖ ਇਨ੍ਹੀ ਦਿਨੀਂ ਓਟੀਟੀ ਪਲੇਟਫਾਰਮ 'ਤੇ ਕਾਫ਼ੀ ਕੰਮ ਕਰ ਰਹੀ ਹੈ। ਨੈੱਟਫਲਿਕਸ ਦੀਆਂ 2 ਫ਼ਿਲਮਾਂ 'ਚ ਲੂਡੋ ਤੇ ਅਜੀਬ ਦਾਸਤਾਂ 'ਚ ਫਾਤਿਮਾ ਨਜ਼ਰ ਆ ਚੁੱਕੀ ਹੈ। ਫਾਤਿਮਾ ਫਿਲਹਾਲ ਵੈਟਰਨ ਅਨਿਲ ਕਪੂਰ ਨਾਲ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ ਅਤੇ ਆਪਣੇ ਇਸ ਸੀਨੀਅਰ ਕੋ-ਅਦਾਕਾਰ ਤੋਂ ਫਾਤਿਮਾ ਕਾਫ਼ੀ ਪ੍ਰਭਾਵਿਤ ਹੈ। ਤਾਲਾਬੰਦੀ ਕਾਰਨ ਫ਼ਿਲਮ ਦੀ ਸ਼ੂਟਿੰਗ ਰੁੱਕ ਗਈ ਹੈ।
ਅਨਿਲ ਕਪੂਰ ਬਾਰੇ ਗੱਲ ਕਰਦਿਆਂ ਫਾਤਿਮਾ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਹ ਇਕ ਅਦਭੁੱਤ ਵਿਅਕਤੀ ਹੈ ਅਤੇ ਸੈੱਟ ਦੀ ਜਾਨ ਹੁੰਦੇ ਹਨ। ਹਮੇਸ਼ਾ ਉਤਸ਼ਾਹਿਤ ਰਹਿਣ ਵਾਲੇ ਤੇ ਜੋਸ਼ ਨਾਲ ਭਰੇ ਹੋਏ। ਅਨਿਲ ਨਾਲ ਇਸ ਫ਼ਿਲਮ ਤੋਂ ਇਲਾਵਾ ਫਾਤਿਮਾ ਤਮਿਲ ਫ਼ਿਲਮ ਅਰੂਵੀ ਦੇ ਰੀਮੇਕ 'ਚ ਕੰਮ ਕਰ ਰਹੀ ਹੈ। 'ਦੰਗਲ ਗਰਲ' ਨੇ ਕਿਹਾ ਕਿ ਉਹ ਕਿਸੇ ਵੱਡੇ ਪ੍ਰੋਜਕਟ ਦਾ ਇੰਤਜ਼ਾਰ ਨਹੀਂ ਕਰਦੀ ਤੇ ਨਾ ਹੀ ਕਿਸੇ ਵੱਡੇ ਅਦਾਕਾਰ ਕਾਰਨ ਪ੍ਰੋਜਕਟ ਚੁਣਦੀ ਹੈ। ਚੰਗੀ ਸਕ੍ਰਿਪਟ ਤੇ ਡਾਇਰੈਕਟਰ ਪਹਿਲੀ ਜ਼ਰੂਰਤ ਹੈ।
ਫ਼ਾਤਿਮਾ ਸਨਾ ਸ਼ੇਖ ਨੇ ਕਿਹਾ ਕਿ ਉਹ ਉਨ੍ਹਾਂ ਫ਼ਿਲਮ ਨਿਰਮਾਤਾਂ ਨਾਲ ਸੰਪਰਕ ਕਰਨ ਤੋਂ ਨਹੀਂ ਸ਼ਰਮਾਉਂਦੀ ਹੈ, ਜਿਨ੍ਹਾਂ ਨਾਲ ਉਹ ਕੰਮ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਟੈਕਸਟ ਅਤੇ ਕਾਲ 'ਤੇ ਲੋਕਾਂ ਤਕ ਪਹੁੰਚਾਉਣ 'ਚ ਕਦੇ ਵੀ ਕੋਈ ਇਤਰਾਜ਼ ਨਹੀਂ ਕੀਤਾ। ਫ਼ਾਤਿਮਾ ਨੇ ਕਿਹਾ, 'ਮੈਂ ਅਜਿਹਾ ਲੋਕਾਂ ਨੂੰ ਇਹ ਯਾਦ ਦਿਲਾਉਣ ਲਈ ਕਰਦੀ ਹਾਂ ਕਿ ਮੈਂ ਮੌਜੂਦ ਹਾਂ। ਮੈਂ ਬਹੁਤ ਸਾਰੀਆਂ ਫ਼ਿਲਮਾਂ ਨਹੀਂ ਕਰਦੀ, ਇਸ ਲਈ ਮੈਂ ਹਮੇਸ਼ਾ ਉੱਥੇ ਨਹੀਂ ਰਹਿੰਦੀ। ਕਦੇ ਲੋਕ ਕਾਸਟਿੰਗ 'ਚ ਭੁੱਲ ਜਾਂਦੇ ਹਨ ਕਿ ਇਹ ਵੀ ਅਦਾਕਾਰਾ ਹੈ। ਯਾਦ ਦਿਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਤਕ ਤੁਸੀਂ ਆਪਣੇ ਸਥਾਨ 'ਤੇ ਆਪਣੀ ਹਾਲਾਤ ਲਈ ਨਹੀਂ ਲੜੋਗੇ, ਕੋਈ ਹੋਰ ਨਹੀਂ ਕਰੇਗਾ। ਜੇ ਮੈਨੂੰ ਕਿਸੇ ਨੂੰ ਫੋਨ ਕਰ ਕੇ ਯਾਦ ਦਿਵਾਉਣਾ ਹੈ ਕਿ ਮੈਂ ਹਾਂ ਤੇ ਮੈਨੂੰ ਆਡੀਸ਼ਨ ਦੇਣ 'ਚ ਕੋਈ ਇਤਰਾਜ਼ ਨਹੀਂ ਹੈ, ਇਹ ਸਹੀ ਹੈ। ਇਸ 'ਚ ਕੁਝ ਗਲਤ ਨਹੀਂ ਹੈ।'
ਗਾਇਕ ਸਰਬਜੀਤ ਚੀਮਾ ਗੀਤ 'ਅੱਜ ਦਾ ਪੰਜਾਬ' ਰਿਲੀਜ਼, ਪੰਜਾਬ ਦੇ ਹਾਲਾਤ ਕੀਤੇ ਬਿਆਨ (ਵੀਡੀਓ)
NEXT STORY