ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ 28 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਹੈ। ਹਾਲ ਹੀ ’ਚ ਫ਼ਿਲਮ ਦਾ ਪਹਿਲਾ ਗੀਤ ‘ਨੀ ਕੁੜੇ’ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਹੁਣ ਫ਼ਿਲਮ ਦਾ ਦੂਜਾ ਗੀਤ ਕੱਲ ਯਾਨੀ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਨਾਂ ‘ਦਾਰੂ ਦੇ ਡਰੱਮ’ ਹੈ। ਗੀਤ ਨੂੰ ਐਮੀ ਵਿਰਕ ਨੇ ਗਾਇਆ ਹੈ। ਇਸ ਦੇ ਬੋਲ ਵਿੰਦਰ ਨੱਥੂਮਾਜਰਾ ਨੇ ਲਿਖੇ ਹਨ, ਜਦਕਿ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ। ‘ਦਾਰੂ ਦੇ ਡਰੱਮ’ ਇਕ ਪਾਰਟੀ ਸੌਂਗ ਹੋਣ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਦਰਸ਼ਕ ਉਤਸ਼ਾਹਿਤ, ਪਹਿਲੀ ਵਾਰ ਕੋਈ ਪੰਜਾਬੀ ਕਰ ਰਿਹੈ ਇਸ ਜਗ੍ਹਾ ਪ੍ਰਫਾਰਮ
ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਐਮੀ ਵਿਰਕ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਜੈਸਮੀਨ ਬਾਜਵਾ, ਮਾਹੀ ਸ਼ਰਮਾ, ਹਰਦੀਪ ਗਿੱਲ, ਮਲਕੀਤ ਰੌਣੀ, ਹਨੀ ਮੱਟੂ, ਸੀਮਾ ਕੌਸ਼ਲ, ਸਤਵਿੰਦਰ ਕੌਰ, ਪਰਮਿੰਦਰ ਗਿੱਲ, ਗੁਰੀ ਘੁੰਮਣ, ਮੋਹਨ ਕੰਬੋਜ ਤੇ ਵਿਜੇ ਟੰਡਨ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।
ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ, ਜਿਸ ਨੂੰ ਗੁਨਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਤੇ ਸੰਦੀਪ ਬਾਂਸਲ ਨੇ ਪ੍ਰੋਡਿਊਸ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰਿਅੰਕਾ ਚੋਪੜਾ ਦੇ ਜੇਠ ਤੇ ਜੇਠਾਣੀ ਦੇ ਤਲਾਕ ਦੀ ਕਾਗਜ਼ੀ ਕਾਰਵਾਈ ਸ਼ੁਰੂ
NEXT STORY