ਮੁੰਬਈ (ਬਿਊਰੋ) - ਬਾਲੀਵੁੱਡ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦੀ ਅੱਜ ਪਹਿਲੀ ਬਰਸੀ ਹੈ। ਜਿਥੇ ਅੱਜ ਉਨ੍ਹਾਂ ਨੂੰ ਪੂਰੇ ਦੇਸ਼ 'ਚ ਯਾਦ ਕੀਤਾ ਜਾ ਰਿਹਾ ਹੈ। ਰਿਸ਼ੀ ਕਪੂਰ ਸ਼ੁਰੂ ਤੋਂ ਹੀ ਵੱਖਰੇ ਸੁਭਾਅ ਦੇ ਸਨ। ਕਿਹਾ ਜਾਂਦਾ ਹੈ ਕਿ ਉਹ ਜ਼ਿੱਦੀ ਸਨ ਅਤੇ ਹਮੇਸ਼ਾ ਆਪਣੇ ਕੰਮ 'ਚ ਰੁੱਝੇ ਰਹਿੰਦੇ ਸਨ। ਉਨ੍ਹਾਂ ਨੇ ਹਮੇਸ਼ਾਂ ਖ਼ੁਦ 'ਤੇ ਧਿਆਨ ਦਿੱਤਾ ਅਤੇ ਲਗਾਤਾਰ ਬਾਲੀਵੁੱਡ 'ਚ ਜ਼ਬਰਦਸਤ ਕੰਮ ਕੀਤਾ ਪਰ ਅਦਾਕਾਰ ਦੀ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਦੋਂ 30 ਅਪ੍ਰੈਲ 2020 ਨੂੰ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਜਦੋਂ ਦੁਨੀਆ ਭਰ 'ਚ ਫੈਲੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਅਦਾਕਾਰ ਨੂੰ ਕੈਂਸਰ ਹੋਇਆ ਸੀ, ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀ ਇਸ ਗੱਲ ਨੂੰ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਤੋਂ ਲੁਕੋ ਕੇ ਰੱਖਿਆ ਸੀ। ਇਸ ਗੱਲ ਦੀ ਖ਼ਬਰ ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਸੀ ਅਤੇ ਕੁਝ ਨਜ਼ਦੀਕੀ ਰਿਸ਼ਤੇਦਾਰ ਨੂੰ ਪਤਾ ਸੀ।
ਪੁੱਤਰ ਨਾਲ ਅਜਿਹਾ ਸੀ ਰਿਸ਼ਤਾ
ਰਿਸ਼ੀ ਕਪੂਰ ਆਪਣੀ ਬੇਟੀ ਰਿਧੀਮਾ ਦੇ ਬਹੁਤ ਕਰਬੀ ਸਨ ਪਰ ਬੇਟੇ ਰਣਬੀਰ ਕਪੂਰ ਨਾਲ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਚੰਗਾ ਨਹੀਂ ਸੀ। ਇਹ ਪਿਤਾ ਅਤੇ ਪੁੱਤਰ ਸ਼ੁਰੂ ਤੋਂ ਅਲੱਗ ਰਹਿੰਦੇ ਸਨ। ਕਿਹਾ ਜਾਂਦਾ ਹੈ ਕਿ ਰਿਸ਼ੀ ਦੀ ਪਤਨੀ ਨੀਤੂ ਕਪੂਰ ਨੇ ਇਸ ਘਰ ਨੂੰ ਕਿਸੇ ਤਰੀਕੇ ਨਾਲ ਇਕ ਕਰਕੇ ਰੱਖਿਆ ਹੋਇਆ ਸੀ ਪਰ ਫ਼ਿਲਮਾਂ 'ਚ ਰਣਬੀਰ ਨੂੰ ਸਫ਼ਲਤਾ ਮਿਲਣ ਤੋਂ ਬਾਅਦ ਉਸ ਨੇ ਆਪਣੇ ਲਈ ਇਕ ਵੱਖਰਾ ਮਕਾਨ ਲੈ ਲਿਆ ਅਤੇ ਆਪਣੇ ਮਾਪਿਆਂ ਤੋਂ ਵੱਖ ਰਹਿਣਾ ਸ਼ੁਰੂ ਕਰ ਦਿੱਤਾ। ਰਣਬੀਰ ਦਾ ਨਾਮ ਬਾਲੀਵੁੱਡ ਦੀਆਂ ਕਈ ਵੱਡੀਆਂ ਅਭਿਨੇਤਰੀਆਂ ਨਾਲ ਜੁੜਿਆ। ਹਰ ਕੋਈ ਰਿਸ਼ੀ ਕਪੂਰ ਨੂੰ ਰਣਬੀਰ ਕਪੂਰ ਬਾਰੇ ਸਵਾਲ ਕਰਦਾ ਸੀ ਪਰ ਅਦਾਕਾਰ ਨੇ ਕਦੇ ਵੀ ਆਪਣੇ ਬੇਟੇ ਦੇ ਕੰਮ 'ਚ ਕੋਈ ਵੱਡੀ ਦਿਲਚਸਪੀ ਨਹੀਂ ਦਿਖਾਈ। ਜਦੋਂ ਵੀ ਉਨ੍ਹਾਂ ਨੂੰ ਪੁੱਤਰ ਦੇ ਰਿਸ਼ਤੇ ਬਾਰੇ ਪੁੱਛਿਆ ਜਾਂਦਾ ਸੀ, ਉਹ ਹਮੇਸ਼ਾ ਇਹ ਕਹਿ ਕੇ ਇਸ ਤੋਂ ਪਰਹੇਜ਼ ਕਰਦਾ ਸਨ, "ਇਹ ਉਸ ਦੀ ਆਪਣੀ ਜ਼ਿੰਦਗੀ ਹੈ, ਤੁਸੀਂ ਉਸ ਨੂੰ ਪੁੱਛੋ ਕਿ ਉਹ ਵਿਆਹ ਕਦੋਂ ਕਰੇਗਾ? ਕਿਸ ਨਾਲ ਵਿਆਹ ਕਰਵਾਓਗੇ?''
ਜਦੋਂ ਵਿਗੜੀ ਅਦਾਕਾਰ ਦੀ ਸਿਹਤ
ਸਾਲ 2019 'ਚ ਰਿਸ਼ੀ ਕਪੂਰ ਨੇ ਆਪਣੇ ਟਵਿੱਟਰ 'ਤੇ ਇਕ ਟਵੀਟ ਲਿਖਿਆ ਸੀ ਕਿ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਜਾਣਾ ਪੈ ਰਿਹਾ ਹੈ। ਰਿਸ਼ੀ ਕਪੂਰ ਨੇ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕੈਂਸਰ ਹੋਇਆ ਹੈ। ਉਨ੍ਹਾਂ ਨੇ ਇਕ ਟਵੀਟ ਲਿਖਣ ਤੋਂ ਬਾਅਦ ਅਮਰੀਕਾ ਦੀ ਉਡਾਨ (ਫਲਾਈਟ) ਫੜ੍ਹ ਲਈ। ਰਿਸ਼ੀ ਪੂਰੇ 11 ਮਹੀਨੇ ਹਸਪਤਾਲ 'ਚ ਦਾਖ਼ਲ ਰਿਹਾ, ਜਿੱਥੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਉਨ੍ਹਾਂ ਨੂੰ ਮਿਲਣ ਲਈ ਅਮਰੀਕਾ ਜਾਂਦੇ ਸਨ। ਇਸ ਸੂਚੀ 'ਚ ਬਹੁਤ ਸਾਰੇ ਛੋਟੇ ਅਤੇ ਵੱਡੇ ਅਦਾਕਾਰਾਂ ਦੇ ਨਾਮ ਹਨ, ਜਿਨ੍ਹਾਂ 'ਚ ਅਨੁਪਮ ਖੇਰ, ਪ੍ਰਿਯੰਕਾ ਚੋਪੜਾ ਵਰਗੇ ਸਿਤਾਰੇ ਸ਼ਾਮਲ ਹਨ, ਜਦੋਂਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਵੀ ਉਨ੍ਹਾਂ ਨੂੰ ਮਿਲਣ ਨਿਊਯਾਰਕ 'ਚ ਪਹੁੰਚੇ ਸਨ।
ਇਲਾਜ ਦੇ ਖ਼ਰਚ ਨੂੰ ਲੈ ਕੇ ਵੀ ਉੱਡੀਆਂ ਸਨ ਅਫ਼ਵਾਹਾਂ
ਅਮਰੀਕਾ 'ਚ ਇਲਾਜ ਦੌਰਾਨ ਰਿਸ਼ੀ ਕਪੂਰ ਕੋਲ ਵੀ ਫੰਡ (ਪੈਸਿਆਂ) ਦੀ ਘਾਟ ਆ ਗਈ ਸੀ। ਕਿਹਾ ਜਾਂਦਾ ਹੈ ਕਿ ਉਸ ਦੌਰਾਨ ਮੁਕੇਸ਼ ਅੰਬਾਨੀ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਵੀ ਰਿਸ਼ੀ ਕਪੂਰ ਨੂੰ ਮਿਲਣ ਨਿਊਯਾਰਕ ਪਹੁੰਚੇ ਸਨ। ਉਨ੍ਹਾਂ ਨੇ ਰਿਸ਼ੀ ਕਪੂਰ ਦੇ ਇਲਾਜ ਦੇ ਖਰਚ ਦੀ ਅਦਾਇਗੀ ਵੀ ਕੀਤੀ। ਇਸ ਗੱਲ 'ਚ ਕਿੰਨੀ ਸੱਚਾਈ ਹੈ, ਇਹ ਕੋਈ ਨਹੀਂ ਜਾਣਦਾ ਪਰ ਇਸ ਦੌਰਾਨ ਕੁਝ ਮੀਡੀਆ ਰਿਪੋਰਟਸ 'ਚ ਇਸ ਗੱਲ ਦਾ ਜ਼ਿਕਰ ਵੀ ਹੈ। ਜਦੋਂ ਮੁਕੇਸ਼ ਅੰਬਾਨੀ ਆਪਣੀ ਪਤਨੀ ਨੀਤਾ ਨਾਲ ਰਿਸ਼ੀ ਕਪੂਰ ਨੂੰ ਮਿਲਣ ਪਹੁੰਚੇ ਤਾਂ ਉਸ ਦੌਰਾਨ ਦੀਆਂ ਕੁਝ ਤਸਵੀਰਾਂ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤੀਆਂ ਸਨ। ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਨੀਤੂ ਕਪੂਰ ਨੇ ਲਿਖਿਆ ਕਿ ਮੇਰੇ ਪਰਿਵਾਰ ਨੇ ਪਿਛਲੇ ਦਿਨਾਂ 'ਚ ਬਹੁਤ ਮਾੜਾ ਸਮਾਂ ਵੇਖਿਆ ਹੈ ਪਰ ਅੰਬਾਨੀ ਪਰਿਵਾਰ ਸਾਡੇ ਨਾਲ ਖੜ੍ਹਾ ਰਿਹਾ, ਉਨ੍ਹਾਂ ਲਈ ਉਨ੍ਹਾਂ ਦਾ ਧੰਨਵਾਦ। ਨੀਤੂ ਕਪੂਰ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਇਕ ਬਹੁਤ ਵੱਡੀ ਪੋਸਟ ਲਿਖੀ ਸੀ।
ਅਦਾਕਾਰ ਲਿਊਕੇਮੀਆ ਤੋਂ ਪੀੜਤ ਸਨ
ਰਿਸ਼ੀ ਕਪੂਰ ਨੂੰ ਲਿਊਕੇਮੀਆ ਸੀ। ਇਹ ਅਸਲ 'ਚ ਚਿੱਟੇ ਲਹੂ ਸੈੱਲਾਂ ਦਾ ਇਕ ਪ੍ਰਕਾਰ ਦਾ ਕੈਂਸਰ ਹੁੰਦਾ ਹੈ। ਦਰਅਸਲ ਚਿੱਟੇ ਲਹੂ ਦੇ ਸੈੱਲ ਸਾਡੇ ਸਰੀਰ ਨੂੰ ਬਾਹਰੀ ਵਾਇਰਸਾਂ ਜਾਂ ਲਾਗਾਂ ਵਿਰੁੱਧ ਲੜਨ 'ਚ ਸਹਾਇਤਾ ਕਰਦੇ ਹਨ। ਅਜਿਹੀ ਸਥਿਤੀ 'ਚ ਜੇ ਕੈਂਸਰ ਹੈ, ਤਾਂ ਸਰੀਰ ਇਕ ਬਹੁਤ ਖ਼ਤਰਨਾਕ ਅਵਸਥਾ 'ਚ ਪਹੁੰਚ ਜਾਂਦਾ ਹੈ। ਰਿਸ਼ੀ ਕਪੂਰ ਇਸ ਦਾ ਇਲਾਜ ਕਰਵਾਉਣ ਲਈ ਕਈ ਵਾਰ ਅਮਰੀਕਾ ਵੀ ਗਏ ਸਨ। ਉਨ੍ਹਾਂ ਦੀ ਬੋਨ ਮੈਰੋ ਦਾ ਇਲਾਜ ਵੀ ਉਥੇ ਹੀ ਚੱਲ ਰਿਹਾ ਸੀ ਕਿਉਂਕਿ ਚਿੱਟੇ ਲਹੂ ਦੇ ਸੈੱਲ ਇੱਥੋਂ ਹੀ ਬਣਦੇ ਹਨ. ਲਿਊਕੇਮੀਆ 'ਚ ਇਹ ਸਫ਼ੇਦ ਕੋਸ਼ਿਕਾਵਾਂ ਬੇਕਾਬੂ ਅਤੇ ਅਨਿਯਮਿਤ ਹੋ ਕੇ ਨਿਕਲਦੀਆਂ ਹਨ।
ਨਿਊਯਾਰਕ ਤੋਂ ਭਾਰ ਪਰਤੇ ਰਿਸ਼ੀ ਕਪੂਰ
ਸਾਲ 2018 'ਚ ਰਿਸ਼ੀ ਕਪੂਰ ਨੂੰ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਾ ਸੀ। 11 ਮਹੀਨੇ 11 ਦਿਨ ਤੱਕ ਉਨ੍ਹਾਂ ਦਾ ਇਲਾਜ ਵੀ ਚੱਲਿਆ। ਅਮਰੀਕਾ 'ਚ ਇਲਾਜ ਦੌਰਾਨ ਉਨ੍ਹਾਂ ਨੂੰ ਕਈ ਦੁੱਖ-ਤਕਲੀਫ਼ਾਂ 'ਚੋਂ ਲੰਘਣਾ ਪਿਆ। ਸਤੰਬਰ 'ਚ ਰਿਸ਼ੀ ਕਪੂਰ ਅਮਰੀਕਾ ਤੋਂ ਵਾਪਸ ਪਰਤ ਆਏ। ਪਰਿਵਾਰ ਨਾਲ ਬਹੁਤ ਸਾਰਾ ਸਮਾਂ ਬਿਤਾਇਆ। ਦੱਸ ਦੇਈਏ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਦੇਸ਼ ਇਲਾਜ ਕਰਵਾਉਣ ਲਈ ਜਾ ਚੁੱਕੇ ਸਨ।
ਰਿਸ਼ੀ ਦਾ ਦਿਹਾਂਤ
28 ਅਪ੍ਰੈਲ 2020 ਦੀ ਸ਼ਾਮ ਨੂੰ ਰਿਸ਼ੀ ਕਪੂਰ ਦੀ ਸਿਹਤ ਅਚਾਨਕ ਖਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਮਸ਼ਹੂਰ ਹਸਪਤਾਲ ਸਰ. ਐਚ. ਐਨ. ਰਿਲਾਇੰਸ ਫਾਊਂਡੇਸ਼ਨ 'ਚ ਦਾਖ਼ਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਕੁਝ ਵੀਡੀਓਜ਼ ਹਸਪਤਾਲ ਤੋਂ ਸਾਹਮਣੇ ਆਈਆਂ। ਉਨ੍ਹਾਂ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ ਪਰ 30 ਅਪ੍ਰੈਲ ਨੂੰ ਸਵੇਰੇ 8:45 'ਤੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਫ਼ਿਲਮ ਇੰਡਸਟਰੀ 'ਚ ਦੌੜ ਪਈ ਸੋਗ ਦੀ ਲਹਿਰ
ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨੇ ਟਵੀਟ ਕਰਕੇ ਰਿਸ਼ੀ ਕਪੂਰ ਦੀ ਮੌਤ ਦੀ ਜਾਣਕਾਰੀ ਪੂਰੀ ਦੁਨੀਆ ਨੂੰ ਦਿੱਤੀ। ਇਸ ਤੋਂ ਬਾਅਦ ਸਾਰੇ ਬਾਲੀਵੁੱਡ 'ਚ ਸੋਗ ਦੀ ਲਹਿਰ ਫੈਲ ਗਈ। ਦੱਸ ਦੇਈਏ ਕਿ ਇਰਫਾਨ ਖ਼ਾਨ ਨੇ ਰਿਸ਼ੀ ਕਪੂਰ ਦੀ ਮੌਤ ਤੋਂ ਇਕ ਦਿਨ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ, ਜਿਸ ਕਾਰਨ ਇਹ ਬਾਲੀਵੁੱਡ ਇੰਡਸਟਰੀ ਲਈ ਇਕ ਵੱਡਾ ਧੱਕਾ ਸੀ। ਬਾਲੀਵੁੱਡ ਦੇ ਹਰ ਵੱਡੇ ਸਟਾਰ ਨੇ ਰਿਸ਼ੀ ਕਪੂਰ ਲਈ ਟਵੀਟ ਕੀਤਾ।
ਰਣਬੀਰ ਕਪੂਰ ਨੇ ਦਿੱਤੀ ਮੁੱਖ ਅਗਨੀ
ਰਿਸ਼ੀ ਕਪੂਰ ਦੀ ਅੰਤਮ ਯਾਤਰਾ 'ਚ ਜ਼ਿਆਦਾ ਸਿਤਾਰੇ ਸ਼ਾਮਲ ਨਹੀਂ ਹੋਏ ਸਨ ਕਿਉਂਕਿ ਕੋਰੋਨਾ ਬੁਰੀ ਤਰ੍ਹਾਂ ਫੈਲ ਗਿਆ ਸੀ ਪਰ ਆਲੀਆ ਭੱਟ ਉਥੇ ਪਹੁੰਚੀ ਸੀ। ਰਣਬੀਰ ਕਪੂਰ ਨੇ ਆਪਣੇ ਪਿਤਾ ਨੂੰ ਮੁੱਖ ਅਗਨੀ ਦਿੱਤੀ ਅਤੇ ਰਿਸ਼ੀ ਕਪੂਰ ਪੰਜ ਤੱਤਾਂ 'ਚ ਵਿਲੀਨ ਹੋ ਗਏ।
ਦੱਸ ਦੇਈਏ ਕਿ ਇਸ ਮੌਕੇ ਰਣਧੀਰ ਕਪੂਰ ਦੀ ਭੈਣ ਰਿਧੀਮਾ ਕਪੂਰ, ਜੋ ਆਪਣੇ ਪਤੀ ਨਾਲ ਦਿੱਲੀ ਰਹਿੰਦੀ ਹੈ, ਇਥੇ ਨਹੀਂ ਪਹੁੰਚ ਸਕੀ ਸੀ ਕਿਉਂਕਿ ਦੇਸ਼ ਦੇ ਸਾਰੇ ਹਵਾਈ ਅੱਡੇ ਕੋਰੋਨਾ ਕਾਰਨ ਬੰਦ ਸਨ ਪਰ ਆਲੀਆ ਭੱਟ ਨੇ ਆਪਣੇ ਮੋਬਾਈਲ ਤੋਂ ਵੀਡੀਓ ਕਾਲ ਕਰਕੇ ਉਨ੍ਹਾਂ ਨੂੰ ਰਿਸ਼ੀ ਕਪੂਰ ਦੇ ਆਖਰੀ ਦਰਸ਼ਨ ਕਰਵਾਏ ਸਨ।
ਘਰ ’ਚ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਦੇਖਣ ਲਈ ਤੁਹਾਨੂੰ ਦੇਣੇ ਪੈਣਗੇ ਇੰਨੇ ਪੈਸੇ!
NEXT STORY