ਐਂਟਰਟੇਨਮੈਂਟ ਡੈਸਕ : 'ਤੇਰੀਆਂ ਗੱਲਾਂ', 'ਮਿੱਤਰਾਂ ਦੀ ਆਵਾਜ਼' ਅਤੇ 'ਮਹਿਬੂਬ ਵਰਗੇ' ਗੀਤਾਂ ਨਾਲ ਪੰਜਾਬੀ ਸੰਗੀਤ ਜਗਤ 'ਚ ਵੱਖਰਾ ਸਥਾਨ ਰੱਖਦੇ ਹਨ ਗਾਇਕ ਦੇਬੀ ਮਖਸੂਸਪੁਰੀ, ਜੋ ਇਸ ਸਮੇਂ ਆਪਣੇ ਇੱਕ ਪੋਡਕਾਸਟ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ। ਜੀ ਹਾਂ, ਹਾਲ ਹੀ 'ਚ ਗਾਇਕ ਦੇਬੀ ਮਖਸੂਸਪੁਰੀ ਨੇ ਇੱਕ ਪੋਡਕਾਸਟ 'ਚ ਸ਼ਿਰਕਤ ਕੀਤੀ, ਜਿਸ ਦੌਰਾਨ ਗਾਇਕ ਨੇ ਕਾਫੀ ਗੱਲਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ।
ਇਹ ਖ਼ਬਰ ਵੀ ਪੜ੍ਹੋ - ਗਿੱਪੀ ਨੂੰ ਪਤਨੀ ਰਵਨੀਤ ਨੇ ਦਿੱਤਾ ਸਰਪ੍ਰਾਈਜ਼, ਵੇਖ ਗਰੇਵਾਲ ਦੇ ਚਿਹਰਾ 'ਤੇ ਆਇਆ ਨੂਰ
ਇਸੇ ਦੌਰਾਨ ਜਦੋਂ ਗਾਇਕ ਦੇਬੀ ਮਖਸੂਸਪੁਰੀ ਨੂੰ ਪਿਆਰ ਦੀ ਪਰਿਭਾਸ਼ਾ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਦਾ ਜਵਾਬ ਕਾਫੀ ਸ਼ਾਨਦਾਰ ਅੰਦਾਜ਼ ਨਾਲ ਦਿੱਤਾ। ਗਾਇਕ ਨੇ ਕਿਹਾ, ''ਪਿਆਰ ਦਾ ਮਤਲਬ ਹੈ ਕਿ ਕਿਸੇ ਨੂੰ ਅੰਦਰੋਂ ਮਹਿਸੂਸ ਕਰਨਾ, ਉਹ ਦੇ ਤੋਂ ਕੁਰਬਾਨ ਹੋ ਜਾਣ ਨੂੰ ਜੀਅ ਕਰੇ, ਉਹ ਦੀ ਹਰ ਗੱਲ ਚੰਗੀ ਲੱਗੇ, ਪਿਆਰੇ ਦੇ ਮੂੰਹੋਂ ਨਿਕਲੀ ਹਰ ਚੀਜ਼ ਪੂਰੀ ਕਰਨ ਨੂੰ ਦਿਲ ਕਰੇ ਅਤੇ ਮਨ ਕਰੇ ਕਿ ਮੈਂ ਕਿਸੇ ਤਰ੍ਹਾਂ ਇਸ ਨੂੰ ਪੂਰਾ ਕਰ ਦੇਵਾਂ।'' ਗਾਇਕ ਨੇ ਅੱਗੇ ਕਿਹਾ, ''ਉਸ ਦਾ ਦੁੱਖ ਨਹੀਂ ਦੇਖ ਸਕਦੇ ਤੁਸੀਂ, ਉਸ ਨੂੰ ਕੁੱਝ ਵੀ ਹੁੰਦਾ ਹੈ ਤਾਂ ਤੁਹਾਡਾ ਤਰਾਹ ਨਿਕਲ ਜਾਂਦਾ ਹੈ ਅਤੇ ਤੁਸੀਂ ਸੋਚਦੇ ਹੋ ਕਿ ਮੈਨੂੰ ਕੁੱਝ ਹੋ ਜਾਵੇ ਪਰ ਉਸ ਨੂੰ ਕੁੱਝ ਵੀ ਨਾ ਹੋਵੇ।''
ਦੱਸਣਯੋਗ ਹੈ ਕਿ ਦੇਬੀ ਮਖਸੂਸਪੁਰੀ ਇੱਕ ਪੰਜਾਬੀ ਗਾਇਕ ਹੋਣ ਦੇ ਨਾਲ-ਨਾਲ ਗੀਤਕਾਰ ਅਤੇ ਕਵੀ ਵੀ ਹਨ। ਉਹ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਮਖਸੂਸਪੁਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਨੂੰ ਸੰਗੀਤ ਜਗਤ 'ਚ ਸੈਡ ਗੀਤਾਂ ਲਈ ਵੀ ਜਾਣਿਆ ਜਾਂਦਾ ਹੈ। ਦੇਬੀ ਮਖਸੂਸਪੁਰੀ ਨੇ ਹੁਣ ਤੱਕ ਪੰਜਾਬੀ ਮਨੋਰੰਜਨ ਜਗਤ ਨੂੰ ਪਿਆਰ, ਵਿਛੋੜੇ ਵਰਗੇ ਭਾਵਨਾਤਮਕ ਵਿਸ਼ਿਆਂ 'ਤੇ ਕਾਫੀ ਸਾਰੇ ਗੀਤ ਦਿੱਤੇ ਹਨ। ਗਾਇਕ ਦਾ ਸਾਦਾ ਪਹਿਰਾਵਾ ਅਤੇ ਰਹਿਣ-ਸਹਿਣ ਪ੍ਰਸ਼ੰਸਕਾਂ ਨੂੰ ਕਾਫੀ ਖਿੱਚਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਾਮ ਚਰਨ ਦੀ Game Changer ਦੇ 4 ਗੀਤਾਂ ਦਾ ਹੈ ਇੰਨੇ ਕਰੋੜ ਦਾ ਬਜਟ!
NEXT STORY