ਨਵੀਂ ਦਿੱਲੀ- ਗਲੋਬਲ ਆਈਕਨ ਦੀਪਿਕਾ ਪਾਦੁਕੋਣ ਅੱਜ ਇੰਡਸਟਰੀ ’ਚ 15 ਸਾਲ ਪੂਰੀ ਹੋਣ ਦਾ ਜਸ਼ਨ ਮਨ ਰਿਹਾ ਹੈ । ਅੱਜ ਦੇ ਦਿਨ ਯਾਨੀ 10 ਨਵੰਬਰ ਨੂੰ ਜਦੋਂ ਅਦਾਕਾਰਾ ਨੇ ‘ਓਮ ਸ਼ਾਂਤੀ ਓਮ’ ਫ਼ਿਲਮ ਨਾਲ ਇੰਡਸਟਰੀ ’ਚ ਸ਼ਾਨਦਾਰ ਐਂਟਰੀ ਕੀਤੀ ਹੈ। ਇਹ ਖ਼ਾਸ ਮੌਕੇ 'ਤੇ ਦੀਪਿਕਾ ਪ੍ਰਸ਼ੰਸਕਾਂ ਲਈ ਸਰਪ੍ਰਾਈਜ਼ ਲੈ ਕੇ ਆ ਸਕਦੀ ਹੈ।
ਇਨ੍ਹਾਂ 15 ਸਾਲਾਂ ’ਚ ਦੀਪਿਕਾ ਨੇ ਬਾਲੀਵੁੱਡ ’ਚ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ਵੀ ਵਿਸ਼ੇਸ਼ ਪਛਾਣ ਬਣਾਈ ਹੈ। ਇਹ 15ਵੇਂ ਸਾਲ ’ਚ ਦੀਪਿਕਾ ਪਾਦੁਕੋਣ ਨੂੰ 75ਵੇਂ ਕਾਨਸ ਫ਼ਿਲਮ ਫ਼ੈਸਟੀਵਲ ਲਈ ਇਕ ਵਿਸ਼ੇਸ਼ ਅਤੇ ਬਹੁਤ ਹੀ ਸ਼ਾਨਦਾਰ ਜਿਊਰੀ ਦਾ ਹਿੱਸਾ ਬਣਨ ਲਈ ਚੁਣਿਆ ਗਿਆ ਸੀ। ਪ੍ਰੈਸ ਨੂੰ ਦਿੱਤੇ ਇਕ ਬਿਆਨ ’ਚ ਕਾਨਸ ਨੇ ਗਲੋਬਲ ਆਈਕਨ ਨੂੰ ‘ਇਕ ਭਾਰਤੀ ਅਦਾਕਾਰਾ, ਨਿਰਮਾਤਾ, ਪਰਉਪਕਾਰੀ ਅਤੇ ਉਦਯੋਗਪਤੀ ਵਜੋਂ ਦਰਸਾਇਆ, ਜੋ ਆਪਣੇ ਦੇਸ਼ ’ਚ ਇਕ ਬਹੁਤ ਵੱਡੀ ਹਸਤੀ ਹੈ।’
ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸ ਨੇ ਲਿਖਿਆ ਹੈ ਕਿ ‘ਸਟੇ ਟੀਊਂਡ’
ਇਸ ਦੇ ਨਾਲ ਹਾਲ ਹੀ ’ਚ ਦੀਪਿਕਾ ਪਾਦੂਕੋਣ ਨੂੰ ਕਿਮ ਕਾਰਦਾਸ਼ੀਅਨ, ਬੇਲਾ ਹਦੀਦ, ਬੇਯੋਨਸੇ ਅਤੇ ਅਰਿਆਨਾ ਗ੍ਰਾਂਡੇ ਨਾਲ 10 ਸਭ ਤੋਂ ਸੁੰਦਰ ਔਰਤਾਂ ’ਚ ਸ਼ਾਮਲ ਕੀਤਾ ਗਿਆ ਸੀ। ਇਕ ਵਿਗਿਆਨੀ ਵੱਲੋਂ ‘ਗੋਲਡਨ ਰੇਸ਼ੀਓ ਆਫ਼ ਬਿਊਟੀ’ ਨਾਮ ਦੀ ਗ੍ਰੀਕ ਤਕਨੀਕ ਦੀ ਵਰਤੋਂ ਕਰਦੇ ਹੋਏ ਦੁਨੀਆ ਦੀਆਂ ਸਭ ਤੋਂ ਸੁੰਦਰ ਔਰਤਾਂ ਦੀ ਸੂਚੀ ਪੇਸ਼ ਕੀਤੀ। ਉਨ੍ਹਾਂ ਸੁੰਦਰ ਔਰਤਾਂ ’ਚ ਦੀਪਿਕਾ ਪਾਦੁਕੋਣ ਦਾ ਨਾਂ ਵੀ ਦਰਜ ਹੈ। ਸੁੰਦਰਤਾ ਸੂਚੀ ’ਚ ਦੀਪਿਕਾ ਭਾਰਤੀ ਦੀ ਇਕਲੌਤੀ ਅਦਾਕਾਰਾ ਹੈ।
ਇਹ ਵੀ ਪੜ੍ਹੋ- ਫ਼ਿਲਮ ‘ਉੱਚਾਈ’ ਨੂੰ ਦੇਖ ਕੇ ਭਾਵੁਕ ਕੋਈ ਸ਼ਹਿਨਾਜ਼ ਗਿੱਲ, ਕਿਹਾ- ਇਸ ’ਚ ਬਹੁਤ ਵਧੀਆ ਮੈਸੇਜ ਹੈ
ਦੀਪਿਕਾ ਪਾਦੁਕੋਣ ਨੂੰ 2022 ਦੇ ਟਾਈਮ 100 ਇਮਪੈਕਟ ਅਵਾਰਡੀ ਵਜੋਂ ਚੁਣਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਦਾਕਾਰਾ ਨੂੰ ਇਸ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਸਾਲ 2020 ’ਚ ਇਹ ਐਵਾਰਡ ਦਿੱਤਾ ਗਿਆ ਸੀ।
ਦੀਪਿਕਾ ਪਾਦੁਕੋਣ ਆਪਣੀਆਂ ਫ਼ਿਲਮਾਂ ਅਤੇ ਮੈਂਟਲ ਹੈਲਥ ਐਡਵੋਕੇਸੀ ਦੀ ਦਿਸ਼ਾ ’ਚ ਲਗਾਤਾਰ ਕੰਮ ਕਰਦੀ ਹੈ। ਉਸਨੂੰ ‘ਵੇਰਾਇਟੀ’ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ ਅਤੇ ਲਗਾਤਾਰ ਦੋ ਸਾਲਾਂ ਤੱਕ ਰਿਪੋਰਟ ਦਾ ਹਿੱਸਾ ਬਣਨ ਵਾਲੀ ਉਹ ਇਕਲੌਤੀ ਭਾਰਤੀ ਆਈਕਨ ਸੀ।
ਇਸ ਤੋਂ ਇਲਾਵਾ ਹਾਲ ਹੀ ’ਚ ਇਤਿਹਾਸ ਰਚਣ ਵਾਲੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਬ੍ਰਾਂਡਾਂ ਦਾ ਗਲੋਬਲ ਚਿਹਰਾ ਬਣਨ ਵਾਲੀ ਪਹਿਲੀ ਭਾਰਤੀ ਹੈ।
ਦੀਪਿਕਾ ਪਾਦੁਕੋਣ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਓਮ ਸ਼ਾਂਤੀ ਓਮ' ਨਾਲ ਕੀਤੀ ਸੀ। ਇਸ ਫ਼ਿਲਮ 'ਚ ਉਹ ਸ਼ਾਹਰੁਖ ਖ਼ਾਨ ਨਾਲ ਮੁੱਖ ਭੂਮਿਕਾ 'ਚ ਸੀ। ਇਹ ਫ਼ਿਲਮ ਬਾਕਸ ਆਫ਼ਿਸ 'ਤੇ ਕਾਫ਼ੀ ਸਫ਼ਲ ਰਹੀ ਅਤੇ ਉਹ ਪਹਿਲੀ ਫ਼ਿਲਮ ਤੋਂ ਹੀ ਰਾਤੋ-ਰਾਤ ਸਟਾਰ ਬਣ ਗਈ।
ਇਹ ਵੀ ਪੜ੍ਹੋ- ਅਰਜੁਨ ਕਪੂਰ ਨਾਲ ਵਿਆਹ ਦੀਆਂ ਖ਼ਬਰਾਂ ਵਿਚਾਲੇ ਮਲਾਇਕਾ ਨੇ ਲਿਆ ਵੱਡਾ ਫ਼ੈਸਲਾ, ਪੋਸਟ ਸਾਂਝੀ ਕਰਕੇ ਕਹੀ ਇਹ ਗੱਲ
ਇਸ ਤੋਂ ਬਾਅਦ ਉਨ੍ਹਾਂ ਨੇ ‘ਯੇ ਜਵਾਨੀ ਹੈ ਦੀਵਾਨੀ’, ‘ਰਾਮ-ਲੀਲਾ’, ‘ਬਾਜੀਰਾਓ-ਮਸਤਾਨੀ’, ‘ਪਦਮਾਵਤ’ ਅਤੇ ‘ਪੀਕੂ’ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਕੀਤੀਆਂ। ਹੁਣ ਅਦਾਕਾਰਾ ਜਲਦ ਹੀ ਸ਼ਾਹਰੁਖ ਖ਼ਾਨ ਨਾਲ ਫ਼ਿਲਮ ‘ਪਠਾਨ’ ’ਚ ਇਕ ਵਾਰ ਫ਼ਿਰ ਨਜ਼ਰ ਆਵੇਗੀ। ਉਨ੍ਹਾਂ ਦੀ ਇਹ ਫ਼ਿਲਮ 25 ਜਨਵਰੀ 2023 ਨੂੰ ਰਿਲੀਜ਼ ਹੋਵੇਗੀ।
ਮਨੋਜ ਬਾਜਪਾਈ, ਵਿਨੋਦ ਭਾਨੂਸ਼ਾਲੀ ਤੇ ਅਪੂਰਵ ਸਿੰਘ ਕਾਰਕੀ ਦੇ ਕੋਰਟਰੂਮ ਡਰਾਮੇ ਦੀਆਂ ਤਸਵੀਰਾਂ ਆਈਆਂ ਸਾਹਮਣੇ
NEXT STORY