ਦੁਬਈ : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਪ੍ਰੇਮ ਸੰਬੰਧਾਂ ਤੋਂ ਤਾਂ ਸਾਰੀ ਦੁਨੀਆ ਜਾਣੂ ਹੈ। ਉਨ੍ਹਾਂ ਦਾ ਪ੍ਰੇਮ ਸੰਬੰਧ ਅੱਜਕਲ ਸਾਰਿਆਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਦਿਨੀਂ ਹੋਏ 'ਟੋਏਫਾ ਐਵਾਰਡ' ਦੌਰਾਨ ਰਣਵੀਰ ਸਿੰਘ ਨੇ ਆਪਣੀ ਪ੍ਰੇਮਿਕਾ ਨੂੰ 'ਬੈਟਰ ਹਾਫ' (ਸਾਥੀ) ਅਤੇ ਸਾਰਿਆ ਤੋਂ ਵੱਧ ਖੂਬਸੂਰਤ ਮਹਿਲਾ ਕਹਿ ਕੇ ਸੰਬੋਧਨ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਦੋਵੇਂ ਕਦੀ ਵੀ ਲੋਕਾਂ ਸਾਹਮਣੇ ਆਪਣੇ ਸੰਬੰਧਾਂ ਦਾ ਇਜ਼ਹਾਰ ਕਰਨ ਤੋਂ ਕਦੀ ਵੀ ਝਿਜਕੇ ਨਹੀਂ ਹਨ ਪਰ ਸ਼ਬਦਾਂ ਦੀ ਵਰਤੋਂ ਬਹੁਤ ਸੋਚ ਸਮਝ ਕੇ ਕਰਦੇ ਹਨ। ਬੀਤੇ ਦਿਨੀਂ ਹੋਏ 'ਟੋਏਫਾ ਐਵਾਰਡ' ਸ਼ੋਅ 'ਚ ਜਦੋਂ ਰਣਵੀਰ ਨੇ ਦੀਪਿਕਾ ਨੂੰ ਆਪਣੀ 'ਬੈਟਰ ਹਾਫ' ਕਹਿ ਕੇ ਸੰਬੋਧਨ ਕੀਤਾ ਤਾਂ ਲੋਕ ਹੈਰਾਨ ਹੋ ਗਏ।
ਜ਼ਿਕਰਯੋਗ ਹੈ ਕਿ ਜਦੋਂ ਸਟੇਜ਼ 'ਤੇ ਰਣਵੀਰ ਸਿੰਘ 'ਸਟਾਈਲਿਸ਼ ਜੋੜੀ' ਦਾ ਐਵਾਰਡ ਲੈਣ ਆਏ ਤਾਂ ਆਪਣੇ ਭਾਸ਼ਨ 'ਚ ਉਨ੍ਹਾਂ ਕਿਹਾ, ''ਇਹ ਐਵਾਰਡ 'ਬੈਸਟ ਜੋੜੀ' ਲਈ ਹੈ ਅਤੇ ਜੋੜੀ ਦੀ 'ਬੈਟਰ ਹਾਫ' ਭਾਵ ਦੀਪਿਕਾ ਪਾਦੁਕੋਣ ਇਥੇ ਮੌਜੂਦ ਨਹੀਂ ਹੈ ਪਰ ਤੁਹਾਡੀਆਂ ਸ਼ੁਭਕਾਮਨਾਵਾਂ ਮੈਂ ਉਨ੍ਹਾਂ ਤੱਕ ਜ਼ਰੂਰ ਪਹੁੰਚਾ ਦੇਵਾਂਗਾ। ਜਿਵੇ ਅਦਾਕਾਰਾ ਕਰੀਨਾ ਨੇ ਕਿਹਾ ਸੀ ਕਿ ਮੇਰੇ ਕੋਲ ਸਭ ਤੋਂ ਵੱਧ ਖੂਬਸੂਰਤ ਮਹਿਲਾ ਹੈ। ਤੁਹਾਡਾ ਸਾਰਿਆ ਦਾ ਧੰਨਵਾਦ।''
ਜਾਣਕਾਰੀ ਅਨੁਸਾਰ ਅਦਾਕਾਰਾ ਦੀਪਿਕਾ ਪਾਦੁਕੋਣ ਇਸ ਐਵਾਰਡ ਸਮਾਗਮ 'ਚ ਨਹੀਂ ਪਹੁੰਚ ਸਕੀ ਕਿਉਂਕਿ ਉਹ ਅਮਰੀਕਾ 'ਚ ਆਪਣੀ ਪਹਿਲੀ ਹਾਲੀਵੁੱਡ ਫਿਲਮ 'xxx' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਐਵਾਰਡ ਸਮਾਗਮ ਤੋਂ ਪਹਿਲਾਂ ਕਰੀਨਾ ਨੇ ਰਣਵੀਰ ਸਿੰਘ ਨੂੰ ਇਹ ਕਹਿ ਕੇ ਛੇੜਿਆ ਸੀ ਕਿ ਉਨ੍ਹਾਂ ਕੋਲ ਸਭ ਤੋਂ ਖੂਬਸੂਰਤ ਮਹਿਲਾ ਹੈ, ਜਿਸ ਕਾਰਨ 30 ਸਾਲਾ ਅਦਾਕਾਰ ਰਣਵੀਰ ਸ਼ਰਮਾ ਗਏ ਸਨ।
'ਕੁੰਗ ਫੂ ਯੋਗ' ਲਈ ਭਾਰਤ ਆਉਣਗੇ ਜੈਕੀ ਚੈਨ pics
NEXT STORY