ਦੁਬਈ : ਮਸ਼ਹੂਰ ਐਕਸ਼ਨ ਸਟਾਰ ਜੈਕੀ ਚੈਨ ਆਪਣੀ ਭਾਰਤੀ-ਚੀਨੀ ਫਿਲਮ 'ਕੁੰਗ ਫੂ ਯੋਗ' ਦੀ ਸ਼ੂਟਿੰਗ ਲਈ 21 ਮਾਰਚ ਨੂੰ ਭਾਰਤ ਯਾਤਰਾ 'ਤੇ ਆਉਣਗੇ। ਜਾਣਕਾਰੀ ਅਨੁਸਾਰ ਫਿਲਮ ਵਿਚ ਉਨ੍ਹਾਂ ਨਾਲ ਬਾਲੀਵੁੱਡ ਕਲਾਕਾਰ ਸੋਨੂੰ ਸੂਦ ਅਤੇ ਅਮਾਇਰਾ ਦਸਤੂਰ ਵੀ ਹੋਣਗੇ। ਇਸ ਫਿਲਮ ਰਾਹੀ ਪਹਿਲੀ ਵਾਰ 'ਦਬੰਗ' ਸਟਾਰ ਸੋਨੂੰ ਸੂਦ ਜੈਕੀ ਚੈਨ ਨਾਲ ਕੰਮ ਕਰਨ ਜਾ ਰਹੇ ਹਨ। ਅਦਾਕਾਰ ਸੋਨੂੰ ਨੇ ਦੱਸਿਆ ਕਿ ਜੈਕੀ ਚੈਨ ਜੈਪੁਰ ਵਿਚ ਰੁਕਣਗੇ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਫਿਲਮ 'ਹੈਪੀ ਨਿਊ ਈਅਰ' ਦੇ ਅਦਾਕਾਰ ਸੋਨੂੰ ਸੂਦ ਨੇ ਇਥੇ ਦੁਬਈ ਵਿਚ ਆਯੋਜਿਤ 'ਟਾਈਮਸ ਆਫ ਇੰਡੀਆ' ਫਿਲਮ ਐਵਾਰਡਸ 2016 (ਟੋਈਫਾ) ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਜੈਕੀ 21 ਮਾਰਚ ਨੂੰ ਭਾਰਤ ਜਾਣਗੇ। ਉਹ ਜੈਪੁਰ ਵਿਚ ਰੁਕਣਗੇ ਅਤੇ ਉਥੇ ਉਹ 15 ਦਿਨ ਤੱਕ ਰਹਿਣਗੇ। ਇਸ ਫਿਲਮ ਦੇ ਨਿਰਦੇਸ਼ਕ ਸਟੈਨਲੀ ਟਾਂਗ ਹਨ।
ਇਹ ਕੰਮ ਕਰ ਕੇ ਮਿਲਦੀ ਹੈ ਪੌਪ ਸਟਾਰ ਮਿਲੀ ਸਾਇਰਸ ਨੂੰ ਮਨ ਦੀ ਸ਼ਾਂਤੀ! pics
NEXT STORY